
ਬਿੱਲ ਪਾਸ ਕਰਵਾਉਣ ਲਈ ਠੇਕੇਦਾਰ ਤੋਂ ਲਈ ਸੀ 5000 ਦੀ ਰਿਸ਼ਵਤ
ਚੰਡੀਗੜ੍ਹ: ਸੀਬੀਆਈ ਨੇ ਬਾਗਬਾਨੀ ਵਿਭਾਗ ਦੇ ਸਾਬਕਾ ਐਸਡੀਓ ਨਵਰਾਜ ਸਿੰਘ ਢਿੱਲੋਂ ਅਤੇ ਚਪੜਾਸੀ ਦਾਮਰ ਬਹਾਦਰ ਨੂੰ 5,000 ਰੁਪਏ ਦੀ ਰਿਸ਼ਵਤ ਦੇ ਦੋਸ਼ ਵਿਚ 4-4 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਦੋਹਾਂ ਨੂੰ 10-10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ। ਐਸਡੀਓ ਦੇ ਅਸਿਸਟੈਂਟ ਅਸ਼ਵਨੀ ਕੁਮਾਰ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਸੀ, ਜਿਸ ਕਾਰਨ ਉਹ ਪਹਿਲਾਂ ਹੀ ਕੇਸ ਵਿਚੋਂ ਬਰੀ ਹੋ ਚੁੱਕਿਆ ਸੀ।
ਇਹ ਵੀ ਪੜ੍ਹੋ: British Vogue ਦੇ ਕਵਰ 'ਤੇ ਨਜ਼ਰ ਆਉਣ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਬਣੀ ਪ੍ਰਿਯੰਕਾ ਚੋਪੜਾ
ਜੁਲਾਈ 2014 ਵਿਚ ਇਕ ਪੀੜਤ ਠੇਕੇਦਾਰ ਦੀ ਸ਼ਿਕਾਇਤ ’ਤੇ ਸੀਬੀਆਈ ਨੇ ਬਾਗਬਾਨੀ ਵਿਭਾਗ ਵਿਚ ਤਾਇਨਾਤ ਐਸਡੀਓ ਸਮੇਤ ਤਿੰਨ ਮੁਲਾਜ਼ਮਾਂ ਨੂੰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਸੈਕਟਰ-23 ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਸੀ। ਦਰਅਸਲ ਪੀੜਤ ਠੇਕੇਦਾਰ ਸਿਆਰਾਮ ਨੇ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਪੈਸੇ ਲਈ ਜਗ੍ਹਾ ਤੈਅ ਕੀਤੀ ਜਾਣੀ ਸੀ ਤਾਂ ਜੋ ਜਾਲ ਵਿਛਾਇਆ ਜਾ ਸਕੇ। ਪੀੜਤ ਨੇ ਐਸਡੀਓ ਨੂੰ ਫੋਨ ਕਰਕੇ ਪੈਸੇ ਦੇਣ ਲਈ ਜਗ੍ਹਾ ਬਾਰੇ ਪੁੱਛਿਆ।
ਇਹ ਵੀ ਪੜ੍ਹੋ: ਮੁਹਾਲੀ ਪੁਲਿਸ ਨੇ 1 ਕਿਲੋ ਅਫੀਮ ਸਮੇਤ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਐਸਡੀਓ ਨੇ ਉਸ ਨੂੰ ਸੈਕਟਰ-23 ਸਥਿਤ ਐਗਜ਼ੀਕਿਊਟਿਵ ਇੰਜੀਨੀਅਰ ਦੇ ਦਫਤਰ ਬੁਲਾਇਆ। ਪੀੜਤ ਨੇ ਇਸ ਦੀ ਸੂਚਨਾ ਸੀਬੀਆਈ ਨੂੰ ਦਿੱਤੀ। ਜਿਵੇਂ ਹੀ ਠੇਕੇਦਾਰ ਸਿਆਰਾਮ ਦਫ਼ਤਰ ਗਿਆ ਤਾਂ ਉਸ ਨੇ 5000 ਰੁਪਏ ਚਪੜਾਸੀ ਨੂੰ ਫੜਾਏ। ਚਪੜਾਸੀ ਇਹਨਾਂ ਪੈਸਿਆਂ ਨੂੰ ਲੈ ਕੇ ਅਸ਼ਵਨੀ ਨਾਲ ਐਸਡੀਓ ਕੋਲ ਗਿਆ। ਇਸ ਦੌਰਾਨ ਸੀਬੀਆਈ ਨੇ ਐਸਡੀਓ ਨੂੰ ਰੰਗੇ ਹੱਥੀਂ ਅਸ਼ਵਨੀ ਸਮੇਤ ਗ੍ਰਿਫ਼ਤਾਰ ਕਰ ਲਿਆ।