
ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਵੱਖ-ਵੱਖ ਮਹਿਕਮਿਆਂ ਦੇ ਲਈ ਨਵੀਆਂ-ਨਵੀਆਂ ਸਕੀਮਾਂ ਲੈ ਕੇ ਆ ਰਹੀ ਹੈ
ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਵੱਖ-ਵੱਖ ਮਹਿਕਮਿਆਂ ਦੇ ਲਈ ਨਵੀਆਂ-ਨਵੀਆਂ ਸਕੀਮਾਂ ਲੈ ਕੇ ਆ ਰਹੀ ਹੈ ਉੱਥੇ ਹੀ ਹੁਣ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਡ ਦੇ ਵੱਲੋਂ ਕਿਸਾਨਾਂ ਨੂੰ ਲੈ ਕੇ ਇਕ ਹੋਰ ਫੈਸਲਾ ਲਿਆ ਹੈ । ਜਿਸ ਵਿਚ ‘ਪਾਣੀ ਬਚਾਉ, ਪੈਸਾ ਕਮਾਉ’ ਦਾ ਫਾਇਦਾ ਉਨ੍ਹਾਂ ਨੇ ਕਾਸ਼ਤਕਾਰਾਂ ਨੂੰ ਦੇਣ ਬਾਰੇ ਸੋਚਿਆ ਹੈ।
Photo
ਪੰਜਾਬ ਸਰਕਾਰ ਦੇ ਵੱਲ਼ੋਂ ਜਾਰੀ ਕੀਤੇ ਇਕ ਸਰਕੂਲਰ ਨੰਬਰ 98/ 102 ਡੀ,ਬੀ,ਈ,ਟੀ ਮਿਤੀ 13/3/20 ਅਨੁਸਾਰ ਜੇਕਰ ਖਪਤਕਾਰ ਕਸਬੇ,ਸ਼ਹਿਰ,ਸੂਬੇ ਵਿਚੋਂ ਬਾਹਰ ਰਹਿੰਦਾ ਹੈ ਤਾਂ ਫਿਰ ਉਸ ਖੇਤ ਦਾ ਕਾਸ਼ਤਕਾਰ ਖਪਤਕਾਰ ਦੇ ਵੱਲੋਂ ਭਰੇ ਗਏ ਨਾਮਾਂਕਣ ਫਾਰਮ ਨੂੰ ਦਾਖਲ ਕਰਵਾ ਸਕਦਾ ਹੈ । ਅਜਿਹੇ ਫਾਰਮ ਦੀਆਂ ਸਕੈਨ ਕੀਤੀਆਂ ਕਾਪੀਆਂ ਪੀ.ਐੱਸ.ਪੀ.ਸੀ.ਐੱਲ ਵੱਲੋਂ ਪੜਤਾਲ ਕਰਨ ‘ਤੇ ਪ੍ਰਵਾਨ ਹੋਣਗੀਆਂ।
file
ਜੇਕਰ ਖ਼ਪਤਕਾਰ ਦੇ ਵੱਲੋਂ ਅਖਤਿਆਰ ਦਿੱਤਾ ਜਾਂਦਾ ਹੈ ਤਾਂ ਲਾਭ ਖ਼ਪਤਕਾਰ ਦੇ ਖਾਤੇ ਵਿਚ ਤਬਦੀਲ ਕੀਤਾ ਜਾਵੇਗਾ। ਇਸ ਯੋਜਨਾ ਦੀ ਇਕ ਹੋਰ ਸੋਧ ਵਿਚ ਇਹ ਵੀ ਲਾਜ਼ਮੀ ਕਰ ਦਿੱਤਾ ਹੈ ਕਿ ਜੇਕਰ ਯੋਜਨਾ ਅਧੀਨ ਚੁਣੇ ਗਏ ਫੀਡਰਾਂ ਦੇ ਵਿਚ ਖਪਤਕਾਰਾਂ ਕੋਲ ਇਕ ਤੋਂ ਵਧੇਰੇ ਕੁਨੈਕਸ਼ਨ ਹਨ ਤਾਂ ਉਸ ਨੂੰ ਸਾਰੇ ਕੁਨੈਕਸ਼ਨਾਂ ਦੇ ਲਈ ਇਸ ਸਕੀਮ ਦੀ ਮਨਜੂਰੀ ਦੇਣੀ ਲਾਜ਼ਮੀ ਹੋਵੇਗੀ। file
ਦੱਸ ਦੱਈਏ ਕਿ ਇਸ ਯੋਜਨਾ ਦਾ ਲਾਭ ਲੈਣ ਵਾਲੇ ਇੱਛਕ ਕਿਸਾਨਾਂ ਦੀਆਂ ਮੋਟਰਾਂ ‘ਤੇ ਪਾਵਰਕੋਮ ਵੱਲੋਂ ਇਸ ਯੋਜਨਾ ਤਹਿਤ ਮੀਟਰ ਲਾਏ ਜਾਂਦੇ ਹਨ। ਫਿਰ ਇਕ ਤੈਅ ਮਾਤਰਾ ਵਿਚ ਉਨ੍ਹਾਂ ਨੂੰ ਬਿਜਲੀ ਦਿੱਤੀ ਜਾਂਦੀ ਹੈ। ਇਸ ਤੈਅ ਮਾਤਰਾ ਬਿਜਲੀ ਵਿਚ ਜਿਸ ਬਿਜਲੀ ਦੀ ਬੱਚਤ ਉਹ ਕਰਦੇ ਹਨ ਉਸ ਤੇ 4 ਰੁਪਏ ਯੂਨਿਟ ਦੇ ਹਿਸਾਬ ਨਾਲ ਪੈਸੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਆ ਜਾਂਦੇ ਹਨ।
Photo
ਹੁਣ ਤੱਕ ਪਾਵਰਕੋਂਮ ਦੇ ਵੱਲੋਂ 692 ਕਿਸਾਨਾਂ ਨੂੰ 15.74 ਲੱਖ ਦੀ ਰਾਸ਼ੀ ਇਸ ਯੋਜਨਾ ਅਧੀਨ ਆਉਣ ਕਾਰਨ ਦੇ ਦਿੱਤੀ ਹੈ। ਦੱਸ ਦੱਈਏ ਕਿ ਸਰਕਾਰ ਦਾ ਇਸ ਯੋਜਨਾ ਨੂੰ ਲਾਗੂ ਕਰਨ ਦਾ ਮੁੱਖ ਮਕਸਦ ਪਾਣੀ ਦੀ ਬਚਤ ਕਰਨਾ ਅਤੇ ਕਿਸਾਨਾਂ ਨੂੰ ਵਿੱਤੀ ਲਾਭ ਦੇਣਾ ਹੈ।