ਸਿਹਤ ਮੰਤਰੀ ਨੇ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੂੰ ਕੈਂਸਰ ਕੇਅਰ ਕਾਰਜਾਂ ਲਈ ਕੀਤਾ ਸਨਮਾਨਿਤ 
Published : Mar 17, 2021, 6:21 pm IST
Updated : Mar 17, 2021, 6:21 pm IST
SHARE ARTICLE
Balbir Singh Sidhu
Balbir Singh Sidhu

ਸਿਹਤ ਅਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ...

ਚੰਡੀਗੜ੍ਹ: ਸਿਹਤ ਅਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ (ਸਵਰਾਜ ਡਿਵੀਜ਼ਨ) ਨੂੰ ਮੋਹਾਲੀ, ਪਟਿਆਲਾ, ਬਠਿੰਡਾ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿੱਚ ਕੈਂਸਰ ਕੇਅਰ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਸ. ਸਿੱਧੂ ਨੇ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਆਪਣੇ ਪ੍ਰੋਜੈਕਟਾਂ ਮੋਬਾਈਲ ਪ੍ਰਾਇਮਰੀ ਹੈਲਥ, ਕੈਂਸਰ ਸਕ੍ਰੀਨਿੰਗ ਅਤੇ ਪੈਲੀਏਟਿਵ ਕੇਅਰ ਯੂਨਿਟਜ਼ ਰਾਹੀਂ ਕੈਂਸਰ ਕੇਅਰ ਖੇਤਰ ਵਿੱਚ ਪਾਏ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕੀਤੀ। ਇਹ ਪ੍ਰੋਜੈਕਟ ਮਹਿੰਦਰਾ ਐਂਡ ਮਹਿੰਦਰਾ ਦੇ ਪ੍ਰਾਜੈਕਟ ਭਾਈਵਾਲ ਗਲੋਬਲ ਕੈਂਸਰ ਕੰਨਸਰਨ ਭਾਰਤ ਵੱਲੋਂ ਲਾਗੂ ਕੀਤੇ ਜਾ ਰਹੇ ਹਨ ਜੋ ਲਾਭ ਵਿਹੂਣੇ ਲੋਕਾਂ 'ਤੇ ਕੇਂਦ੍ਰਤ ਹੈ ਅਤੇ ਕੈਂਸਰ ਦੇਖਭਾਲ ਦੇ ਖੇਤਰ 'ਚ ਦੇਸ਼ ਭਰ ਵਿਚ ਕਾਰਜਸ਼ੀਲ ਹੈ।

ਇਨਾਮ ਦੀ ਟ੍ਰਾਫੀ ਐਮ ਐਂਡ ਐਮ ਲਿਮਟਿਡ ਦੀ ਤਰਫੋਂ ਸ੍ਰੀ ਅਰੁਣ ਰਾਘਵ, ਹੈੱਡ ਈ.ਆਰ, ਐਡਮਿਨ ਐਂਡ ਸੀਐਸਆਰ, ਸ੍ਰੀ ਰੰਜਨ ਮਿਸ਼ਰਾ ਅਤੇ ਸ੍ਰੀ ਵਿਮਲ, ਸੀਨੀਅਰ ਮੈਨੇਜਰ - ਸੀਐਸਆਰ, ਗਣੇਸ਼ ਭੱਟ, ਹੈੱਡ ਪ੍ਰੋਗਰਾਮ ਅਤੇ ਸ੍ਰੀ ਸ਼ਿਵਪਾਲ ਸਿੰਘ ਰਾਣਾ - ਗਲੋਬਲ ਕੈਂਸਰ ਕਨਸਰਨ ਇੰਡੀਆ ਦੇ ਸਲਾਹਕਾਰ ਨੇ ਪ੍ਰਾਪਤ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement