
ਚੋਣਾਂ ਵਿੱਚ ਹਿੱਸਾ ਲੈਣਾ ਕਿਸਾਨ ਲੀਡਰਾਂ ਰਾਜੇਵਾਲ ਤੇ ਚੜੂਨੀ ਨੂੰ ਪਿਆ ਮਹਿੰਗਾ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣਾ ਕਿਸਾਨ ਲੀਡਰਾਂ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਨੂੰ ਮਹਿੰਗਾ ਪਿਆ ਹੈ। ਇੱਕ ਪਾਸੇ ਚੋਣਾਂ ਵਿੱਚ ਜਨਤਾ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਕਾਰ ਦਿੱਤਾ ਹੈ ਤੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਇਨ੍ਹਾਂ ਲੀਡਰਾਂ ਤੋਂ ਮੂੰਹ ਮੋੜ ਲਿਆ ਹੈ।
Balbir Singh Rajewal
ਇਸ ਲਈ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਲੀਡਰ ਕਸੂਤੇ ਘਿਰ ਗਏ ਹਨ। ਇਸ ਦੇ ਨਾਲ ਹੀ ਭਲਕੇ ਕਿਸਾਨਾਂ ਵਲੋਂ ਮੀਟਿੰਗ ਸੱਦੀ ਗਈ ਜਿਸ ਵਿਚ 25 ਕਿਸਾਨ ਜਥੇਬੰਦੀਆਂ ਹਿੱਸਾ ਲੈਣਗੀਆਂ। ਕਿਸਾਨਾਂ ਨੇ ਬਲਬੀਰ ਰਾਜੇਵਾਲ ਤੇ ਗੁਰਨਾਮ ਚੜੂਨੀ ਦਾ ਬਾਈਕਾਟ ਕਰ ਦਿੱਤਾ ਹੈ।
Gurnam Singh Chaduni
ਕਿਸਾਨਾਂ ਨੇ ਰਾਜੇਵਾਲ ਤੇ ਚੜੂਨੀ ਨੂੰ ਮੀਟਿੰਗ ਵਿਚ ਨਾ ਸ਼ਾਮਲ ਹੋਣ ਦੀ ਹਦਾਇਤ ਦਿੱਤੀ ਹੈ। ਦੱਸ ਦੇਈਏ ਕਿ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਹਜੇ ਵੀ ਬਾਕੀ ਹਨ ਜੋ ਮੰਨੀਆਂ ਨਹੀਂ ਗਈਆਂ ਹਨ। ਜਿਸ ਕਰਕੇ ਭਲਕੇ ਮੀਟਿੰਗ ਸੱਦੀ ਗਈ ਹੈ। ਕਿਸਾਨਾਂ ਦਾ ਅੰਦੋਲਨ ਫਿਰ ਤੋਂ ਸ਼ੁਰੂ ਹੋ ਸਕਦੀ ਹੈ।
Farmers Protest
ਗੁਰਮੁਖ ਸਿੰਘ ਬਾਜਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੱਲ੍ਹ ਦੀ ਮੀਟਿੰਗ ਵਿਚ ਬੀਬੀਐਮਬੀ ਅਤੇ ਸਰਕਾਰ ਨੇ ਐਮਐਸਪੀ ਬਾਰੇ ਕੋਈ ਕਮੇਟੀ ਨਹੀਂ ਬਣਾਈ। ਜਿਸ ਬਾਰੇ ਮੀਟਿੰਗ ਵਿਚ ਗੱਲਬਾਤ ਕੀਤੀ ਜਾਵੇਗੀ। ਇਸ ਮੀਟਿੰਗ ਵਿਚ 25 ਕਿਸਾਨ ਜਥੇਬੰਦੀਆਂ ਹਿੱਸਾ ਲੈਣਗੀਆਂ।