
Ludhiana News: ਦਿਮਾਗੀ ਤੌਰ 'ਤੇ ਕਮਜ਼ੋਰ ਸੀ ਬੱਚੀ
The deadbody of the girl was found in the drain Ludhiana News: ਲੁਧਿਆਣਾ ਦੇ ਚੰਦਰ ਨਗਰ ਹੈਬੋਵਾਲ ਦੇ ਪੁਲੀ ਗੰਦੇ ਨਾਲੇ (ਬੁੱਢਾ) ਵਿਚ 9 ਸਾਲਾ ਬੱਚੀ ਦੀ ਲਾਸ਼ ਤੈਰਦੀ ਹੋਈ ਮਿਲੀ। ਲੜਕੀ ਦਾ ਚਿਹਰਾ ਬੁਰੀ ਤਰ੍ਹਾਂ ਖਰਾਬ ਹੋ ਚੁੱਕਿਆ ਹੈ। ਲਾਸ਼ ਦੇਖ ਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਇਹ ਵੀ ਪੜ੍ਹੋ: Amritsar News: ਸਹੁਰਿਆਂ ਦੀ ਸਤਾਈ ਵਿਆਹੁਤਾ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ
ਸੂਚਨਾ ਤੋਂ ਬਾਅਦ ਥਾਣਾ ਹੈਬੋਵਾਲ ਅਧੀਨ ਪੈਂਦੀ ਜਗਤ ਪੁਰੀ ਚੌਕੀ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਗੋਤਾਖੋਰਾਂ ਦੀ ਮਦਦ ਨਾਲ ਬੱਚੀ ਦੀ ਲਾਸ਼ ਨੂੰ ਨਾਲੇ 'ਚੋਂ ਬਾਹਰ ਕੱਢਿਆ ਗਿਆ। ਲੜਕੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: Health News: ਸ਼ੂਗਰ ਦੇ ਮਰੀਜ਼ਾਂ ਲਈ ਕਰੇਲੇ ਦੀ ਸਬਜ਼ੀ ਹੈ ਬਹੁਤ ਫ਼ਾਇਦੇਮੰਦ
ਜਾਣਕਾਰੀ ਦਿੰਦਿਆਂ ਏ.ਐਸ.ਆਈ ਐਸ.ਐਸ.ਚੌਧਰੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਰਾਤ 2.30 ਵਜੇ ਚੰਦਰ ਨਗਰ ਨੇੜੇ ਤੋਂ ਇਕ ਦਿਮਾਗੀ ਤੌਰ 'ਤੇ ਕਮਜ਼ੋਰ ਲੜਕੀ ਲਾਪਤਾ ਹੋ ਗਈ ਸੀ। ਬੱਚੀ ਰਾਤ 2.30 ਵਜੇ ਘਰੋਂ ਨਿਕਲੀ। ਉਸ ਦੇ ਪਰਿਵਾਰ ਨੇ ਪੁਲਿਸ ਚੌਕੀ 'ਚ ਸ਼ਿਕਾਇਤ ਦਰਜ ਕਰਵਾਈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜਾਣਕਾਰੀ ਦਿੰਦਿਆਂ ਏਐਸਆਈ ਚੌਧਰੀ ਨੇ ਦੱਸਿਆ ਕਿ ਬੱਚੀ ਦਾ ਨਾਮ ਸ਼ਮਸ਼ਾਰਾ ਪ੍ਰਵੀਨ ਹੈ। ਲੜਕੀ ਦੀ ਪੁਰਾਣੀ ਤਸਵੀਰ ਉਸ ਦੇ ਪਹਿਨੇ ਕੱਪੜਿਆਂ ਨਾਲ ਮੇਲ ਖਾਂਦੀ ਹੈ। ਚਿਹਰੇ ਦੀ ਹਾਲਤ ਵਿਗੜ ਗਈ ਹੈ। ਲੜਕੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਮੌਤ ਦਾ ਅਸਲ ਕਾਰਨ ਪੋਸਟਮਾਰਟਮ ਤੋਂ ਬਾਅਦ ਸਾਹਮਣੇ ਆਵੇਗਾ। ਲੜਕੀ ਗੰਦੇ ਨਾਲੇ ਤੱਕ ਕਿਵੇਂ ਪਹੁੰਚੀ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ।
(For more news apart from 'The deadbody of the girl was found in the drain Ludhiana News' stay tuned to Rozana Spokesman)