ਅੰਮ੍ਰਿਤਸਰ ‘ਚ ਠੇਕੇ 'ਤੇ ਹੋਈ ਪਿਸਤੌਲ ਦੀ ਨੋਕ 'ਤੇ ਲੁੱਟ, 2 ਜ਼ਖਮੀ
Published : Apr 17, 2019, 11:29 am IST
Updated : Apr 17, 2019, 11:32 am IST
SHARE ARTICLE
Enlish Wine and Beer Shop
Enlish Wine and Beer Shop

ਇੰਨੀ ਦਿਨੀਂ ਸ਼ਹਿਰ ਵਿਚ ਹੋ ਰਹੀਆਂ ਵਾਰਦਾਤਾਂ ਪੁਲਿਸ ਪ੍ਰਸ਼ਾਸਨ ਦੇ ਸਿਸਟਮ ਦੀ ਪੋਲ ਖੋਲ ਰਹੀਆਂ ਹਨ...

ਅੰਮ੍ਰਿਤਸਰ : ਇੰਨੀ ਦਿਨੀਂ ਸ਼ਹਿਰ ਵਿਚ ਹੋ ਰਹੀਆਂ ਵਾਰਦਾਤਾਂ ਪੁਲਿਸ ਪ੍ਰਸ਼ਾਸਨ ਦੇ ਸਿਸਟਮ ਦੀ ਪੋਲ ਖੋਲ ਰਹੀਆਂ ਹਨ। ਸ਼ਹਿਰ ‘ਚ ਅਪਰਾਧ ਦਾ ਗ੍ਰਾਫ਼ ਵੱਧਦਾ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਇਕ ਘਟਨਾ ਮੰਗਲਵਾਰ ਸ਼ਹਿਰ ਦੇ ਮਜੀਠਾ ਰੋਡ ‘ਤੇ ਪੁਲਿਸ ਦੇ ਨਾਕੇ ਤੋਂ 100 ਮੀਟਰ ਦੀ ਦੂਰੀ ‘ਤੇ ਹੋਈ। ਜਿਸ ਵਿਚ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ ਦੌਰਾਨ ਲੁਟੇਰਿਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਸ਼ਰਾਬ ਦੇ ਇਕ ਠੇਕੇ ਨੂੰ ਲੁੱਟ ਦਾ ਸ਼ਿਕਾਰ ਵੀ ਬਣਾਇਆ ਗਿਆ ਹੈ।

CashCash

ਮਜੀਠਾ ਰੋਡ ‘ਤੇ ਸਥਿਤ ਹੁਸ਼ਿਆਰਪੁਰ ਵਾਈਨ ਸ਼ਾਪ ਦੇ ਨਾਂ ਨਾਲ ਚੱਲ ਰਹੇ ਠੇਕੇ ਨੂੰ ਲੁੱਟਣ ਆਏ 4 ਨਕਾਬਪੋਸ਼ ਲੁਟੇਰੇ ਠੇਕੇ ‘ਤੇ ਖੜੇ ਕਰਿੰਦਿਆਂ ਹਰਦੀਪ ਸਿੰਘ ਅਤੇ ਰੁਪਿੰਦਰ ਸਿੰਘ ‘ਤੇ ਤਾਂਬੜਤੋੜ ਗੋਲੀਆਂ ਚਲਾ ਕੇ ਗੱਲੇ ਵਿਚੋਂ 60 ਹਜਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਖੂਨ ਨਾਲ ਲਥਪਥ ਹਰਦੀਪ ਸਿੰਘ ਅਤੇ ਰੁਪਿੰਦਰ ਸਿੰਘ ਨੂੰ ਤੁਰੰਤ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਜੀਪੀ ਸੁਰੱਖਿਆ ਜਗਮੋਹਨ ਸਿੰਘ ਏਸੀਪੀ ਸਰਬਜੀਤ ਸਿੰਘ ਅਤੇ ਇੰਜਾਰਜ ਸੀਆਈਏ ਸੁਖਵਿੰਦਰ ਸਿੰਘ ਰੰਧਾਵਾ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ।

pistolpistol

ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਸਾਢੇ 8 ਵਜੇ ਦੇ ਕਰੀਬ 2 ਮੋਟਰਸਾਇਕਲਾਂ ‘ਤੇ 4 ਨਕਾਬਪੋਸ਼ ਸੁਟੇਰੇ ਹੁਸ਼ਿਆਰਪੁਰ ਵਾਈਨ ਸ਼ਾਪ ਦੇ ਬਾਹਰ ਆ ਕੇ ਰੁਕੇ, ਜਿਨ੍ਹਾਂ ਵਿਚੋਂ 2 ਠੇਕੇ ‘ਤੇ ਆਏ ਅਤੇ ਪਿਸਤੌਲ ਨਾਲ ਧਮਕਾ ਕੇ ਕੈਸ਼ ਵਾਲਾ ਗੱਲਾ ਚੁੱਕਣ ਲੱਗੇ। ਉਸੇ ਦੌਰਾਨ ਠੇਕੇ ‘ਤੇ ਮੌਜੂਦ ਹਰਦੀਪ ਸਿੰਘ ਤੇ ਰੁਪਿੰਦਰ ਸਿੰਘ ਲੁਟੇਰਿਆਂ ਨਾਲ ਉਲਝ ਪਏ, ਜਿਵੇਂ ਹੀ ਉਨ੍ਹਾਂ ਲੁਟੇਰਿਆਂ ਦੇ ਹੱਥੋਂ ਗੱਲਾ ਖੋਹਿਆ ਤਾਂ ਲੁਟਿਰਿਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਦੋਵੇਂ ਜ਼ਖਮੀ ਹੋ ਕੇ ਉਥੇ ਹੀ ਡਿੱਗ ਪਏ ਤੇ ਲੁਟੇਰੇ ਗੱਲੇ ਵਿਚੋਂ ਕੈਸ਼ ਕੱਢ ਕੇ ਫਰਾਰ ਹੋ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement