
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੇ ਪਹਿਲੇ ਇਰਾਕ ਦੌਰੇ 'ਤੇ ਦੁਨੀਆ ਵਿਚ ਅਪਣੇ ਦੇਸ਼ ਦੀ ਭੂਮਿਕਾ ਨੂੰ ਲੈ ਕੇ ਇਕ ਵੱਡਾ ਬਿਆਨ ਦਿਤਾ ਹੈ। ਟਰੰਪ ਨੇ ਇਸ ...
ਬਗਦਾਦ (ਪੀਟੀਆਈ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੇ ਪਹਿਲੇ ਇਰਾਕ ਦੌਰੇ 'ਤੇ ਦੁਨੀਆ ਵਿਚ ਅਪਣੇ ਦੇਸ਼ ਦੀ ਭੂਮਿਕਾ ਨੂੰ ਲੈ ਕੇ ਇਕ ਵੱਡਾ ਬਿਆਨ ਦਿਤਾ ਹੈ। ਟਰੰਪ ਨੇ ਇਸ ਯਾਤਰਾ ਦੇ ਦੌਰਾਨ ਕਿਹਾ ਹੈ ਕਿ ਅਮਰੀਕਾ ਦੁਨੀਆ ਦੀ ਰਾਖੀ ਦਾ ਠੇਕਾ ਨਹੀਂ ਲੈ ਸਕਦਾ। ਉਨ੍ਹਾਂ ਨੇ ਕਿਹਾ ਕਿ ਦੂਜੇ ਦੇਸ਼ਾਂ ਨੂੰ ਵੀ ਜ਼ਿੰਮੇਦਾਰੀ ਵੰਡਣੀ ਚਾਹੀਦੀ ਹੈ।
Donald Trump
ਇਰਾਕ ਵਿਚ ਤੈਨਾਤ ਅਮਰੀਕੀ ਸੈਨਿਕਾਂ ਨੂੰ ਅਚਾਨਕ ਮਿਲਣ ਪੁੱਜੇ ਟਰੰਪ ਨੇ ਯੁੱਧ ਪੀੜਿਤ ਸੀਰੀਆ ਤੋਂ ਅਪਣੇ ਸੈਨਿਕਾਂ ਨੂੰ ਵਾਪਸ ਬੁਲਾਉਣ ਦੇ ਫੈਸਲੇ ਦਾ ਬਚਾਅ ਕੀਤਾ ਅਤੇ ਕਿਹਾ ਕਿ ਇਸ ਵਿਚ ਕੋਈ ਦੇਰੀ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਾਰਾ ਬੋਝ ਸਾਡੇ ਉੱਤੇ ਹੀ ਪਾਉਣਾ ਚੰਗੀ ਗੱਲ ਨਹੀਂ ਹੈ। ਅਮਰੀਕੀ ਸੈਨਿਕਾਂ ਨੂੰ ਸੰਬੋਧਿਤ ਕਰਨ ਤੋਂ ਬਾਅਦ ਟਰੰਪ ਨੇ ਬਗਦਾਦ ਦੇ ਪੱਛਮ ਵਿਚ ਸਥਿਤ ਏਅਰ ਬੇਸ 'ਤੇ ਸੰਪਾਦਕਾਂ ਨੂੰ ਕਿਹਾ ‘ਅਮਰੀਕਾ ਲਗਾਤਾਰ ਦੁਨੀਆ ਦੀ ਰਾਖੀ ਦਾ ਠੇਕਾ ਨਹੀਂ ਲੈ ਸਕਦਾ।
Donald Trump
ਇਹ ਅਮਰੀਕੀ ਰਾਸ਼ਟਰਪਤੀ ਦੇ ਤੌਰ ਉੱਤੇ ਟਰੰਪ ਦੀ ਪਹਿਲੀ ਇਰਾਕ ਯਾਤਰਾ ਹੈ। ਉਹ ਪਹਿਲਾਂ ਮਹਿਲਾ ਮੇਲਾਨਿਆ ਦੇ ਨਾਲ ਇਰਾਕ ਦੇ ਅਚਾਨਕ ਦੌਰੇ 'ਤੇ ਪੁੱਜੇ। ਟਰੰਪ ਨੇ ਕਿਹਾ ਕਿ ਜੇਕਰ ਅਮਰੀਕਾ 'ਤੇ ਕੋਈ ਹੋਰ ਅਤਿਵਾਦੀ ਹਮਲਾ ਹੋਇਆ ਤਾਂ ਇਸ ਦਾ ‘ਕਰਾਰਾ ਜਵਾਬ’ ਦਿਤਾ ਜਾਵੇਗਾ। ਉਨ੍ਹਾਂ ਨੇ ਸੈਨਿਕਾਂ ਨੂੰ ਕਿਹਾ ‘ਜੇਕਰ ਕੁੱਝ ਵੀ ਹੁੰਦਾ ਹੈ ਤਾਂ ਜ਼ਿੰਮੇਦਾਰ ਲੋਕਾਂ ਨੂੰ ਅਜਿਹੇ ਨਤੀਜੇ ਭੁਗਤਣੇ ਪੈਣਗੇ ਜੋ ਕਦੇ ਕਿਸੇ ਨੇ ਨਹੀਂ ਭੁਗਤੇ ਹੋਣਗੇ।
Donald Trump
ਉਨ੍ਹਾਂ ਨੇ ਸੀਰੀਆ ਤੋਂ ਅਪਣੇ ਸੈਨਿਕਾਂ ਨੂੰ ਵਾਪਸ ਬੁਲਾਉਣ ਅਤੇ ਬਾਕੀ ਖੇਤਰੀ ਦੇਸ਼ਾਂ ਖਾਸ ਕਰ ਤੁਰਕੀ 'ਤੇ ਇਸਲਾਮਿਕ ਸਟੇਟ ਦੇ ਖਿਲਾਫ ਕੰਮ ਪੂਰਾ ਕਰਨ ਦੀ ਜ਼ਿੰਮੇਦਾਰੀ ਛੱਡਣ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ, ‘ਇਹ ਠੀਕ ਨਹੀਂ ਹੈ
Donald Trump
ਕਿ ਸਾਰਾ ਬੋਝ ਸਾਡੇ ਤੇ ਪਾ ਦਿਤਾ ਜਾਵੇ। ਟਰੰਪ ਨੇ ਪਿਛਲੇ ਹਫ਼ਤੇ ਵਿਸ਼ਵ ਅਤੇ ਅਪਣੇ ਦੇਸ਼ ਨੂੰ ਹੈਰਤ ਵਿਚ ਪਾਉਂਦੇ ਹੋਏ ਅਚਾਨਕ ਐਲਾਨ ਕੀਤਾ ਸੀ ਕਿ ਅਮਰੀਕਾ, ਸੀਰੀਆ ਤੋਂ ਅਪਣੇ ਸੈਨਿਕਾਂ ਨੂੰ ਵਾਪਸ ਸੱਦ ਰਿਹਾ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਹੁਣ ਸੀਰੀਆ ਵਿਚ ਅਮਰੀਕਾ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਸਲਾਮਿਕ ਸਟੇਟ ਨੂੰ ਹਰਾ ਦਿਤਾ ਗਿਆ ਹੈ।