
ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਵਿਰੁਧ ਲੜਾਈ ਵਿਚ ਸਾਰੇ ਦੇਸ਼ ਵਾਸੀ ਸਥਾਨਕ ਪ੍ਰਸਾਸ਼ਨ ਦਾ ਸਹਿਯੋਗ ਕਰ ਰਹੇ ਹਨ। ਸਰਕਾਰ ਵਲੋਂ ਕੋਰੋਨਾ ਸੰਕਰਮਣ
ਸਿਰਸਾ, 16 ਅਪ੍ਰੈਲ (ਸੁਰਿੰਦਰ ਪਾਲ ਸਿੰਘ) : ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਵਿਰੁਧ ਲੜਾਈ ਵਿਚ ਸਾਰੇ ਦੇਸ਼ ਵਾਸੀ ਸਥਾਨਕ ਪ੍ਰਸਾਸ਼ਨ ਦਾ ਸਹਿਯੋਗ ਕਰ ਰਹੇ ਹਨ। ਸਰਕਾਰ ਵਲੋਂ ਕੋਰੋਨਾ ਸੰਕਰਮਣ ਦੇ ਫੈਲਾਓ ਨੂੰ ਰੋਕਣ ਲਈ ਪੂਰੇ ਦੇਸ਼ ਵਿਚ ਲਾਕਡਾਊਨ ਕੀਤਾ ਹੋਇਆ ਹੈ। ਕੋਰੋਨਾ ਵਾਇਰਸ ਦੇ ਫੈਲਾਉ ਨੂੰ ਰੋਕਣ ਲਈ ਸਿਰਸਾ ਦੇ ਸੀਐਮਓ ਇੰਦਰ ਨੈਨ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿਚ ਬਾਹਰ ਤੋ ਆਏ ਸਾਰੇ 603 ਇਨਸਾਨਾਂ ਨੂੰ ਸਿਹਤ ਵਿਭਾਗ ਦੀ ਟੀਮ ਨੇ ਟਰੇਸ ਕੀਤਾ ਅਤੇ ਇਨ੍ਹਾਂ ਵਿਚੋਂ 466 ਵਿਅਕਤੀਆਂ ਨੇ ਅਪਣੀ ਇਕਾਂਤਵਾਸ ਦੀ ਮਿਆਦ ਪੁਗਾ ਲਈ ਹੈ। ਡਾ: ਨੈਨ ਦਾ ਕਹਿਣਾ ਹੈ ਕਿ ਕੁਲ 131 ਵਿਅਕਤੀਆਂ ਦੇ ਸੈਂਪਲ ਲਈ ਗਏ ਜਿਨ੍ਹਾਂ ਵਿਚੋਂ 121 ਦੀ ਰਿਪੋਰਟ ਨੇਗੇਟਿਵ ਆਈ ਹੈ ਅਤੇ 4 ਰਿਪੋਰਟ ਜਲਦੀ ਆ ਰਹੀ ਹੈ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਪੋਜ਼ੇਟਿਵ ਮਾਮਲਿਆਂ ਦੀ ਗਿਣਤੀ ਦੋ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਬਾਹਰ ਤੋਂ ਆਏ ਸਾਰੇ 603 ਵਿਅਕਤੀਆਂ ਨੂੰ ਟਰੇਸ ਕਰ ਲਿਆ ਗਿਆ ਹੈ। ਸੀਐਮਓ ਇੰਦਰ ਨੈਨ ਨੇ ਕਿਹਾ ਕਿ ਕੋਰੋਨਾ ਦੇ ਫੈਲਾਓ ਨੂੰ ਰੋਕਣ ਦੀ ਮੁਹਿੰਮ ਵਿੱਚ ਜਿਲ੍ਹਾ ਵਾਸੀਆਂ ਦਾ ਬਹੁਤ ਸਹਿਯੋਗ ਹੈ। ਉਨ੍ਹਾਂ ਕਿਹਾ ਕਿ ਜਾਗਰੂਕਾਤਾ ਸਦਕਾ ਹੀ ਕੋਰੋਨਾ ਦੇ ਕਹਿਰ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਜਿਲ੍ਹਾ ਪ੍ਰਸ਼ਾਸਨ ਦੁਆਰਾ ਕੋਰੋਨਾ ਦੇ ਫੈਲਾਓ ਨੂੰ ਰੋਕਣ ਲਈ ਦੂਜੇ ਜਿਲ੍ਹਿਆਂ ਵਿਚੋ ਆਉਣ ਵਾਲੇ ਰਿਸ਼ਤੇਦਾਰਾ ਅਤੇ ਮਿਤਰਾਂ ਦੀ ਜਾਣਕਾਰੀ ਦੇਣ ਨੂੰ ਲਾਜ਼ਮੀ ਕੀਤਾ ਗਿਆ ਹੈ। ਇਸ ਲਈ ਪਿੰਡ ਦੇ ਸਰਪੰਚ ਅਤੇ ਸ਼ਹਿਰਾਂ ਵਿਚ ਸਬੰਧਤ ਐਮਸੀ ਅਤੇ ਏ ਐਨ ਐਮ ਦੀ ਜਿੰਮੇਵਾਰੀ ਤੈਅ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਦੇ ਘਰ ਜੇਕਰ ਉਸਦਾ ਕੋਈ ਰਿਸ਼ਤੇਦਾਰ ਜਾਂ ਵਾਕਫ਼ ਆਉਂਦਾ ਹੈ ਤਾਂ ਉਸਦੀ ਜਾਣਕਾਰੀ ਸਿਹਤ ਵਿਭਾਗ ਦੇ ਟੋਲ ਫਰੀ ਨੰਬਰ 108 ਤੇ ਦਿਤੀ ਜਾ ਸਕਦੀ ਹੈ।