ਕਰੋਨਾ ਦੇ ਇਲਾਜ ਲਈ ਦਿੱਲੀ 'ਚ ਪਲਾਜ਼ਮਾ ਤਕਨੀਕ ਦਾ ਤਜਰਬਾ ਕਰਨ ਦੀ ਤਿਆਰੀ
Published : Apr 17, 2020, 11:34 am IST
Updated : Apr 17, 2020, 11:35 am IST
SHARE ARTICLE
ਕਰੋਨਾ ਦੇ ਇਲਾਜ ਲਈ ਦਿੱਲੀ 'ਚ ਪਲਾਜ਼ਮਾ ਤਕਨੀਕ ਦਾ ਤਜਰਬਾ ਕਰਨ ਦੀ ਤਿਆਰੀ
ਕਰੋਨਾ ਦੇ ਇਲਾਜ ਲਈ ਦਿੱਲੀ 'ਚ ਪਲਾਜ਼ਮਾ ਤਕਨੀਕ ਦਾ ਤਜਰਬਾ ਕਰਨ ਦੀ ਤਿਆਰੀ

ਕੇਂਦਰ ਸਰਕਾਰ ਨੇ ਦਿਤੀ ਪ੍ਰਵਾਨਗੀ

ਨਵੀਂ ਦਿੱਲੀ: 16 ਅਪ੍ਰੈਲ (ਅਮਨਦੀਪ ਸਿੰਘ): ਕਰੋਨਾ ਬੀਮਾਰੀ ਨਾਲ ਪੀੜ੍ਹਤ ਮਰੀਜ਼ਾਂ ਦੇ ਇਲਾਜ ਲਈ ਦਿੱਲੀ ਵਿਚ ਪਲਾਜ਼ਮਾ ਤਕਨੀਕ ਦੀ ਵਰਤੋਂ ਦਾ ਤਜ਼ਰਬਾ ਕਰ ਕੇ, ਵੇਖਿਆ ਜਾਵੇਗਾ ਕਿ ਇਸ ਨਾਲ ਕਰੋਨਾ ਨੂੰ ਹਰਾਉਣ ਵਿਚ ਕਿੰਨੀ ਕੁ ਮਦਦ ਮਿਲੇਗੀ।

ਕਰੋਨਾ ਦੇ ਇਲਾਜ ਲਈ ਦਿੱਲੀ 'ਚ ਪਲਾਜ਼ਮਾ ਤਕਨੀਕ ਦਾ ਤਜਰਬਾ ਕਰਨ ਦੀ ਤਿਆਰੀਕਰੋਨਾ ਦੇ ਇਲਾਜ ਲਈ ਦਿੱਲੀ 'ਚ ਪਲਾਜ਼ਮਾ ਤਕਨੀਕ ਦਾ ਤਜਰਬਾ ਕਰਨ ਦੀ ਤਿਆਰੀ


ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸ਼ਾਮ ਨੂੰ ਡਿਜ਼ੀਟਲ ਪੱਤਰਕਾਰ ਮਿਲਣੀ ਵਿਚ ਦਸਿਆ ਕਿ ਕਈ ਮੁਲਕਾਂ ਵਿਚ ਪਲਾਜ਼ਮਾਂ ਤਕਨੀਕ ਦੀ ਵਰਤੋਂ ਨਾਲ ਕਰੋਨਾ ਦੇ ਮਰੀਜ਼ਾਂ ਦੇ ਇਲਾਜ ਵਿਚ ਕਾਮਯਾਬੀ ਹਾਸਲ ਹੋਈ ਹੈ ਤੇ ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਨੂੰ ਪਲਾਜ਼ਮਾ ਤਕਨੀਕ ਦੀ ਵਰਤੋਂ ਦਾ ਤਜ਼ਰਮਾ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ। ਕਰੋਨਾ ਨਾਲ ਲੋਕ ਨਿਰਾਸ਼ ਹਨ, ਪਰ ਇਸ ਤਜ਼ਰਬੇ ਤੋਂ ਉਮੀਦ ਵਿਖਾਈ ਦਿਤੀ ਹੈ। ਜੇ ਇਹ ਤਜ਼ਰਬਾ ਕਾਮਯਾਬ ਹੋ ਜਾਂਦਾ ਹੈ ਤਾਂ ਇਸ ਨਾਲ ਨਾਜ਼ੁਕ ਬੀਮਾਰੀਆਂ ਨਾਲ ਜੂਝ ਰਹੇ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਕੇ, ਉਨਾਂ੍ਹ ਨੂੰ ਬਚਾਇਆ ਜਾ ਸਕੇਗਾ।


ਕੀ ਹੈ ਪਲਾਜ਼ਮਾ ਤਕਨੀਕ?: ਉਨਾਂ੍ਹ ਦਸਿਆ ਕਿ ਕਰੋਨਾ ਤੋਂ ਸਿਹਤਯਾਬ ਹੋਣ ਵਾਲੇ ਦੇ ਸ਼ਰੀਰ ਅੰਦਰ ਇਸ ਬਿਮਾਰੀ ਨਾਲ ਲੜਨ ਦੀ ਸਮਰੱਥਾ ਪੈਦਾ ਹੋ ਜਾਂਦੀ ਹੈ, ਫਿਰ ਉਸ ਬੰਦੇ ਦਾ ਖੂਨਦਾਨ ਲੈ ਕੇ, ਉਸ 'ਚੋਂ ਪਲਾਜ਼ਮਾ ਵੱਖ ਕਰ ਕੇ, ਕਰੋਨਾ ਦੇ ਨਾਜ਼ੁਕ ਮਰੀਜ਼ਾਂ ਦੇ ਸ਼ਰੀਰ ਵਿਚ ਦਾਖਲ ਕਰਵਾ ਦਿਤਾ ਜਾਂਦਾ ਹੈ, ਜਿਸ ਨਾਲ ਰੋਗੀ ਦੇ ਸਰੀਰ ਵਿਚ ਕਰੋਨਾ ਨਾਲ ਲੜਨ ਦੀ ਸਮਰਥਾ ਪੈਦਾ ਹੋ ਜਾਂਦੀ ਹੈ। ਜੇ ਇਹ ਤਰਜ਼ਬਾ ਸਫ਼ਲ ਰਹਿੰਦਾ ਹੈ ਤਾਂ ਉਮੀਦਾਂ ਨੂੰ ਬੂਰ ਪਵੇਗਾ। ਕੇਰਲ ਤੇ ਮਹਾਂਰਾਸ਼ਟਰ ਵੀ ਇਹ ਤਜ਼ਰਬਾ ਕਰ ਕੇ ਵੇਖ ਰਹੇ ਹਨ।  ਕਰੋਨਾ ਦਾ ਪੱਕਾ ਹੱਲ ਤਾਂ ਉਦੋਂ ਹੀ ਹੋਵੇਗਾ ਜਦੋਂ ਹੋਰਨਾਂ ਬੀਮਾਰੀਆਂ ਨਾਲ ਲੜਨ ਵਾਂਗ ਇਸਦੀ ਵੀ ਦਵਾਈ ਤਿਆਰ ਹੋ ਕੇ ਆਵੇਗੀ।


ਕੇਜਰੀਵਾਲ ਨੇ ਦਸਿਆ ਕਿ ਦਿੱਲੀ ਵਿਚ ਕਰੋਨਾ ਪ੍ਰਭਾਵਤ ਇਲਾਕੇ ਵੱਧ ਕੇ, 57 ਹੋ ਗਏ ਹਨ ਜਿਨ੍ਹਾਂ ਨੂੰ ਸੀਲ ਕਰ ਕੇ, 'ਆਪ੍ਰੇਸ਼ਨ ਸ਼ੀਲਡ' ਚਲਾਇਆ ਜਾ ਰਿਹਾ ਹੈ ਤੇ  ਕੈਮੀਕਲ ਦਾ ਛਿੜਕਾਅ ਸ਼ੁਰੂ ਕਰ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਮਾਰਚ ਦੇ ਅਖੀਰਲੇ ਹਫ਼ਤੇ ਤੇ ਅਪ੍ਰੈਲ ਦੇ ਪਹਿਲੇ ਹਫ਼ਤੇ ਕਰੋਨਾ ਦੇ ਮਰੀਜ਼ ਹਸਪਤਾਲ ਦਾਖ਼ਖ ਹੋਏ ਸਨ, ਉਹ ਹੁਣ ਸਿਹਤਯਾਬ ਹੋ ਚੁਕੇ ਹਨ ਤੇ ਉਨਾਂ੍ਹ ਨੂੰ ਛੇਤੀ ਛੁੱਟੀ ਦੇ ਦਿਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement