PSEB 10th Result News: ਵਿਦਿਆਰਥੀਆਂ ਦੀ ਉਡੀਕ ਖਤਮ; ਭਲਕੇ ਆਵੇਗਾ ਪੰਜਾਬ ਬੋਰਡ ਦੀ 10ਵੀਂ ਜਮਾਤ ਦਾ ਨਤੀਜਾ
Published : Apr 17, 2024, 3:50 pm IST
Updated : Apr 17, 2024, 3:50 pm IST
SHARE ARTICLE
PSEB 10th Result News
PSEB 10th Result News

ਬੋਰਡ ਵਲੋਂ ਰਸਮੀ ਤੌਰ ’ਤੇ ਨਤੀਜੇ ਜਾਰੀ ਕਰਨ ਤੋਂ ਬਾਅਦ ਨਤੀਜਿਆਂ ਦੀ ਜਾਂਚ ਕਰਨ ਲਈ ਲਿੰਕ ਅਧਿਕਾਰਤ ਵੈੱਬਸਾਈਟ pseb.ac.in ’ਤੇ ਅਪਲੋਡ ਕੀਤਾ ਜਾਵੇਗਾ।

PSEB 10th Result News: ਪੰਜਾਬ ਬੋਰਡ ਦੇ ਦਸਵੀਂ ਦੇ ਨਤੀਜੇ ਲਈ ਵਿਦਿਆਰਥੀਆਂ ਦੀ ਉਡੀਕ ਜਲਦੀ ਹੀ ਖ਼ਤਮ ਹੋਣ ਜਾ ਰਹੀ ਹੈ। ਪੰਜਾਬ ਸਕੂਲ ਸਿਖਿਆ ਬੋਰਡ ਵਲੋਂ 10ਵੀਂ ਜਮਾਤ ਦਾ ਨਤੀਜਾ ਭਲਕੇ ਯਾਨੀ 18 ਅਪ੍ਰੈਲ ਨੂੰ ਐਲਾਨਿਆ ਜਾਵੇਗਾ। ਜਾਣਕਾਰੀ ਅਨੁਸਾਰ 10ਵੀਂ ਜਮਾਤ ਦੀ ਪ੍ਰੀਖਿਆ 13 ਫ਼ਰਵਰੀ ਤੋਂ 6 ਮਾਰਚ 2024 ਤਕ  ਚੱਲੀ ਸੀ।

ਇਨ੍ਹਾਂ ਇਮਤਿਹਾਨਾਂ ’ਚ ਤਕਰੀਬਨ ਸਵਾ 3 ਲੱਖ ਵਿਦਿਆਰਥੀਆਂ ਨੇ ਪੇਪਰ ਦਿਤਾ ਸੀ, ਜਿਨ੍ਹਾਂ ਦਾ ਨਤੀਜਾ ਹੁਣ ਸਿਖਿਆ ਬੋਰਡ ਵਲੋਂ 18 ਅਪ੍ਰੈਲ ਬਾਅਦ ਦੁਪਹਿਰ ਨੂੰ ਐਲਾਨਿਆ ਜਾਵੇਗਾ। ਬੋਰਡ ਵਲੋਂ ਰਸਮੀ ਤੌਰ ’ਤੇ  ਨਤੀਜੇ ਜਾਰੀ ਕਰਨ ਤੋਂ ਬਾਅਦ ਨਤੀਜਿਆਂ ਦੀ ਜਾਂਚ ਕਰਨ ਲਈ ਲਿੰਕ ਪੀ.ਐਸ.ਈ.ਬੀ. ਦੀ ਅਧਿਕਾਰਤ ਵੈੱਬਸਾਈਟ pseb.ac.in ’ਤੇ ਅਪਲੋਡ ਕੀਤਾ ਜਾਵੇਗਾ।

Photo

ਵਿਦਿਆਰਥੀਆਂ ਨੂੰ ਇਸ ਲਿੰਕ ਨਾਲ ਸਬੰਧਤ ਪੰਨੇ ’ਤੇ  ਜਾਣਾ ਪਵੇਗਾ, ਜਿਥੇ ਵਿਦਿਆਰਥੀ ਅਪਣਾ ਰੋਲ ਨੰਬਰ ਭਰ ਕੇ ਅਤੇ ਸਬਮਿਟ ਕਰ ਕੇ  ਨਤੀਜਾ ਵੇਖ ਸਕਣਗੇ।

 (For more Punjabi news apart from PSEB 10th Result Punjabi News, stay tuned to Rozana Spokesman)

Tags: pseb

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement