Haryana News: ਹਰਿਆਣਾ ਵਿਚ ਤੜਕੇ ਵਾਪਰਿਆ ਹਾਦਸਾ; ਸਕੂਲੀ ਬੱਸ ਪਲਟਣ ਕਾਰਨ 6 ਵਿਦਿਆਰਥੀਆਂ ਦੀ ਮੌਤ
Published : Apr 11, 2024, 10:13 am IST
Updated : Apr 11, 2024, 2:01 pm IST
SHARE ARTICLE
Haryana school bus accident
Haryana school bus accident

ਬੱਸ ਵਿਚ ਸਵਾਰ ਸਨ 35 ਤੋਂ ਵੱਧ ਬੱਚੇ

Haryana News: ਹਰਿਆਣਾ ਦੇ ਨਾਰਨੌਲ ਵਿਚ ਸਕੂਲੀ ਬੱਸ ਪਲਟਣ ਕਾਰਨ 6 ਬੱਚਿਆਂ ਦੀ ਮੌਤ ਹੋ ਗਈ ਹੈ। ਜਦਕਿ 20 ਬੱਚੇ ਜ਼ਖਮੀ ਹੋਏ ਹਨ। ਜ਼ਖ਼ਮੀਆਂ ਨੂੰ ਤੁਰੰਤ ਨਿੱਜੀ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ। ਸੂਚਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਹਾਦਸੇ ਦਾ ਕਾਰਨ ਓਵਰਟੇਕ ਕਰਨਾ ਦਸਿਆ ਜਾ ਰਿਹਾ ਹੈ।

ਦਰਅਸਲ, ਮਹਿੰਦਰਗੜ੍ਹ ਦੇ ਕਨੀਨਾ ਕਸਬੇ ਸਥਿਤ ਜੀਆਰਐਲ ਸਕੂਲ ਦੀ ਬੱਸ ਵੀਰਵਾਰ ਸਵੇਰੇ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਪਿੰਡ ਉਨਹਾਨੀ ਨੇੜੇ ਓਵਰਟੇਕ ਕਰਦੇ ਸਮੇਂ ਸਕੂਲੀ ਬੱਸ ਅਚਾਨਕ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਜ਼ਬਰਦਸਤ ਧਮਾਕਾ ਹੋਇਆ ਅਤੇ ਚੀਕ-ਚਿਹਾੜਾ ਪੈ ਗਿਆ। ਬੱਸ 'ਚ ਸਵਾਰ 6 ਬੱਚਿਆਂ ਦੀ ਮੌਤ ਹੋਣ ਦੀ ਸੂਚਨਾ ਹੈ। ਇਸ ਦੇ ਨਾਲ ਹੀ 20 ਬੱਚੇ ਜ਼ਖਮੀ ਹੋਏ ਹਨ।

ਮਹਿੰਦਰਗੜ੍ਹ ਦੇ ਐਸਪੀ ਅਰਸ਼ ਵਰਮਾ ਨੇ ਦਸਿਆ ਕਿ ਇਹ ਘਟਨਾ ਸਵੇਰੇ ਸਾਢੇ 8 ਵਜੇ ਵਾਪਰੀ। ਦਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਕਿਹਾ ਕਿ ਡਰਾਈਵਰ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਈਦ ਦੀ ਸਰਕਾਰੀ ਛੁੱਟੀ ਵਾਲੇ ਦਿਨ ਸਕੂਲ ਬੰਦ ਹੋਣ ਬਾਰੇ ਐਸਪੀ ਨੇ ਕਿਹਾ ਕਿ ਇਸ ਬਾਰੇ ਸਕੂਲ ਅਥਾਰਟੀ ਨਾਲ ਸੰਪਰਕ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਅਸੀਂ ਦੇਖਾਂਗੇ ਕਿ ਇਸ ਮਾਮਲੇ 'ਚ ਸਕੂਲ ਦੀ ਕੀ ਜ਼ਿੰਮੇਵਾਰੀ ਹੈ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਾਹਨ ਦੇ ਦਸਤਾਵੇਜ਼ਾਂ ਦੇ ਅਧੂਰੇ ਹੋਣ ਦੀ ਵੀ ਜਾਂਚ ਕੀਤੀ ਜਾਵੇਗੀ।

ਹਰਿਆਣਾ ਦੇ ਸਿੱਖਿਆ ਮੰਤਰੀ ਦਾ ਬਿਆਨ

ਹਰਿਆਣਾ ਦੇ ਸਿੱਖਿਆ ਮੰਤਰੀ ਸੀਮਾ ਤ੍ਰਿਖਾ ਨੇ ਕਿਹਾ ਕਿ ਉਹ ਡੀਸੀ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ। ਉਨ੍ਹਾਂ ਵਲੋਂ ਘਟਨਾ ਵਾਲੀ ਥਾਂ ਦਾ ਦੌਰਾ ਵੀ ਕੀਤਾ ਜਾਵੇਗਾ।

ਦਸਿਆ ਜਾ ਰਿਹਾ ਹੈ ਕਿ ਕਨੀਨਾ ਵਿਚ ਸਥਿਤ ਇਹ ਸਕੂਲ ਲਗਭਗ 22 ਸਾਲ ਪੁਰਾਣਾ ਹੈ, ਜੋ 12ਵੀਂ ਜਮਾਤ ਤਕ ਹੈ। ਇਸ ਸਕੂਲ ਦਾ ਮਾਲਕ ਰਾਜੇਂਦਰ ਲੋਢਾ ਹੈ, ਜੋ ਨਗਰ ਪਾਲਿਕਾ ਕਨੀਨਾ ਦਾ ਮੁਖੀ ਵੀ ਰਹਿ ਚੁੱਕਿਆ ਹੈ।

 (For more Punjabi news apart from Haryana school bus accident news in punjabi, stay tuned to Rozana Spokesman)

Location: India, Haryana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement