Amritsar News : ਬਾਬਾ ਬਕਾਲਾ ਸਾਹਿਬ ਵਿਖੇ ਨਸ਼ਾ ਤਸਕਰ ਵਿਰੁੱਧ ਸਰਕਾਰ ਦੀ ਵੱਡੀ ਕਾਰਵਾਈ 

By : BALJINDERK

Published : Apr 17, 2025, 7:21 pm IST
Updated : Apr 17, 2025, 7:21 pm IST
SHARE ARTICLE
ਬਾਬਾ ਬਕਾਲਾ ਸਾਹਿਬ ਵਿਖੇ ਨਸ਼ਾ ਤਸਕਰ ਵਿਰੁੱਧ ਸਰਕਾਰ ਦੀ ਵੱਡੀ ਕਾਰਵਾਈ 
ਬਾਬਾ ਬਕਾਲਾ ਸਾਹਿਬ ਵਿਖੇ ਨਸ਼ਾ ਤਸਕਰ ਵਿਰੁੱਧ ਸਰਕਾਰ ਦੀ ਵੱਡੀ ਕਾਰਵਾਈ 

Amritsar News : ਨਸ਼ਾ ਤਸਕਰ ਜਤਿੰਦਰ ਸਿੰਘ ਕਾਲੂ ਦੀ ਜਾਇਦਾਦ ਉੱਤੇ ਚੱਲਿਆ ਬੁਲਡੋਜ਼ਰ 

 Amritsar News in Punjabi : ਨਸ਼ਿਆਂ ਵਿਰੁੱਧ ਵਿੱਢੀ ਜੰਗ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਬਾ ਬਕਾਲਾ ਸਾਹਿਬ ਵਿਖੇ ਨਸ਼ਾ ਤਸਕਰ ਜਤਿੰਦਰ ਸਿੰਘ ਉਰਫ ਕਾਲੂ ਦੀ ਜਾਇਦਾਤ ਉੱਤੇ ਬੁਲਡੋਜ਼ਰ ਚਲਾ ਕੇ ਸਪਸ਼ਟ ਕਰ ਦਿੱਤਾ ਕਿ ਨਸ਼ਾ ਤਸਕਰਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਵਰਤੀ ਜਾਵੇਗੀ। 

1

ਇਸ ਸਬੰਧੀ ਗੱਲਬਾਤ ਕਰਦੇ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਉਕਤ ਤਸਕਰ ਉੱਤੇ ਐਨਡੀਪੀਐਸ ਦੇ ਪੰਜ ਪਰਚਿਆਂ ਸਮੇਤ ਕੁੱਲ ਅੱਠ ਪਰਚੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ।  ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਤਸਕਰਾਂ ਨੂੰ ਇਹ ਸਖਤ ਸੁਨੇਹਾ ਹੈ ਕਿ ਉਹ ਜਾਂ ਤਾਂ ਇਹ ਤਸਕਰੀ ਛੱਡ ਜਾਣ ਜਾਂ ਪੰਜਾਬ ਛੱਡ ਜਾਣ। ਉਹਨਾਂ ਕਿਹਾ ਕਿ ਅੱਜ ਬਾਬਾ ਬਕਾਲਾ ਸਾਹਿਬ ਨਗਰ ਕੌਂਸਲ ਅਧੀਨ ਮਾਤਾ ਰਾਣੀ ਮੁਹੱਲਾ ਸਥਿਤ ਇਸ ਦੀ ਜਾਇਦਾਦ ਉੱਤੇ ਬੁਲਡੋਜ਼ਰ ਚੜਾਇਆ ਗਿਆ ਹੈ। 

1

ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨਸ਼ਾ ਤਸਕਰਾਂ ਵਿਰੁੱਧ ਵਿਆਪਕ ਪੱਧਰ ਉੱਤੇ ਮੁਹਿੰਮ ਚਲਾ ਰਹੀ ਹੈ, ਜਿਸ ਵਿੱਚ ਸਰਹੱਦ ਪਾਰ ਤੋਂ ਹੁੰਦੀ ਤਸਕਰੀ ਤੋਂ ਇਲਾਵਾ ਛੋਟੇ ਪੱਧਰ ਉੱਤੇ ਨਸ਼ੇ ਦੀ ਖਰੀਦੋ ਪਰੋਖਤ ਵਿਰੁੱਧ ਵੀ ਨਕਾਬ ਕੱਸੀ ਗਈ ਹੈ। ਉਹਨਾਂ ਕਿਹਾ ਕਿ ਵੱਡੀਆਂ ਬਰਾਮਦਗੀਆਂ ਲਗਾਤਾਰ ਹੋ ਰਹੀਆਂ ਹਨ ਅਤੇ ਪੁਲਿਸ ਮੁਖੀ ਸ੍ਰੀ ਗੌਰਵ ਯਾਦਵ ਵੱਲੋਂ ਸਪਸ਼ਟ ਸੁਨੇਹਾ ਹੈ ਕਿ ਇਸ ਗੰਭੀਰ ਮੁੱਦੇ ਉੱਤੇ ਕਿਸੇ ਵੀ ਨਸ਼ਾ ਤਸਕਰ ਨਾਲ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਹੋਇਆ ਉਸ ਵਿਰੋਧ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।  ਉਹਨਾਂ ਨਸ਼ਾ ਤਸਕਰਾਂ ਨੂੰ ਤਾੜਨਾ ਕਰਦੇ ਕਿਹਾ ਕਿ ਉਹ ਸਾਡੀਆਂ ਨੌਜਵਾਨ ਪੀੜੀਆਂ ਨੂੰ ਬਰਬਾਦ ਕਰਨ ਤੋਂ ਬਾਜ਼ ਆਉਣ।

(For more news apart from  Government takes major action against drug smugglers Baba Bakala Sahib News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement