
ਸੂਬੇ 'ਚ ਆਏ ਦਿਨ ਚੋਰੀ, ਲੁੱਟਾ-ਖੋਹਾਂ ਦੇ ਅਪਰਾਧਕ ਵਾਰਦਾਤਾਂ ਵਧਦੀਆਂ ਜਾ ਰਹੀ ਹਨ।
ਸੂਬੇ 'ਚ ਆਏ ਦਿਨ ਚੋਰੀ, ਲੁੱਟਾ-ਖੋਹਾਂ ਦੇ ਅਪਰਾਧਕ ਵਾਰਦਾਤਾਂ ਵਧਦੀਆਂ ਜਾ ਰਹੀ ਹਨ। ਅਜਿਹਾ ਹੀ ਮਾਮਲਾ ਫ਼ਰੀਦਕੋਟ ਤੋਂ ਸਾਹਮਣੇ ਆਇਆ ਹੈ ਜਿਥੇ ਲੁਟੇਰੇ ਦਿਨ-ਦਿਹਾੜੇ ਸਕੂਟਰ 'ਚੋਂ 4 ਲੱਖ ਰੁਪਏ ਲੁੱਟ ਕੇ ਰਫ਼ੂ ਚੱਕਰ ਹੋ ਗਏ। ਹੈਰਾਨੀ ਦੀ ਗੱਲ ਇਥੇ ਇਹ ਹੈ ਕਿ ਲੁਟੇਰਿਆਂ ਵਲੋਂ ਇਸ ਵਾਰਦਾਤ ਨੂੰ ਅੰਜਾਮ ਪੁਲਿਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਦਿਤਾ ਗਿਆ ਹੈ। ਸਕੂਟਰ ਦਾ ਮਾਲਕ ਇੱਕ ਕਿਸਾਨ ਹੈ ਅਤੇ ਇਹ ਪੈਸੇ ਸਕੂਟਰ ਦੀ ਡਿੱਗੀ 'ਚੋ ਚੋਰੀ ਹੋਏ ਹਨ।
farmer scootar
ਮਿਲੀ ਜਾਣਕਾਰੀ ਅਨੁਸਾਰ ਸਾਹਮਣੇ ਆਇਆ ਕਿ ਕਿਸਾਨ ਮਲਕੀਤ ਸਿੰਘ ਆਪਣੇ ਆੜਤੀਏ ਦੁਆਰਾ ਉਸ ਦੇ ਖਾਤੇ ਵਿਚ ਪਾਏ ਗਏ ਚਾਰ ਲੱਖ ਰੁਪਏ ਕਢਵਾਉਣ ਏਕਸਿਸ ਬੈਂਕ ਗਿਆ ਸੀ ਅਤੇ ਉਸਨੇ ਇਹ ਪੈਸੇ ਆਪਣੀ ਜ਼ਮੀਨ ਦੇ ਠੇਕੇ ਦੇ ਦੇਣੇ ਸਨ। ਕਿਸਾਨ ਨੇ ਬੈਂਕ ‘ਚੋ ਪੈਸੇ ਕਢਵਾ ਕੇ ਆਪਣੇ ਸਕੂਟਰ ਦੀ ਡਿੱਗੀ ਵਿਚ ਰੱਖੇ ਤੇ ਉਹ ਉਥੋਂ ਚਲਾ ਗਿਆ ਅਤੇ ਰਸਤੇ ਕੁਝ ਕੰਮ ਲਈ ਰੁਕਿਆ।
CCTV footage checking
ਦਸ ਦਈਏ ਕਿ ਚੋਰ ਕਿਸਾਨ ਦਾ ਪਿੱਛਾ ਕਰ ਰਹੇ ਸੀ ਜੋ ਕਿ ਮੋਟਰਸਾਈਕਲ 'ਤੇ ਸਵਾਰ ਸਨ। ਜਦੋ ਹੀ ਕਿਸਾਨ ਨੂੰ ਸਕੂਟਰ ਦੀ ਡਿੱਗੀ ਟੁੱਟਣ ਦਾ ਪਤਾ ਲੱਗਿਆ ਅਤੇ ਜਿਵੇਂ ਹੀ ਕਿਸਾਨ ਦੀ ਨਜ਼ਰ ਉਨ੍ਹਾਂ ਉੱਤੇ ਪਈ ਤਾਂ ਕਿਸਾਨ ਨੇ ਉਨ੍ਹਾਂ ਦੇ ਪਿੱਛਾ ਵੀ ਕੀਤਾ ਪਰ ਚੋਰ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ।
DSP Jastinder Singh
ਸੀਸੀਟੀਵੀ ਕੈਮਰਿਆਂ ਵਿੱਚ ਲੁਟੇਰਿਆਂ ਦੀ ਬੈਂਕ ਤੋਂ ਉਸਦਾ ਪਿੱਛਾ ਕਰਨ ਦੀ ਅਤੇ ਭੱਜਣ ਦੀਆਂ ਤਸਵੀਰਾਂ ਕੈਦ ਹੋਈਆਂ ਹਨ, ਜਿਸ ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਸਤਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਵਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਧਿਆਨ 'ਚ ਰੱਖ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।