ਸਵੱਛ ਸਰਵੇਖਣ 'ਚ ਮੂਨਕ ਤੇ ਭਾਦਸੋਂ ਨੇ ਮਾਰੀ ਬਾਜ਼ੀ 
Published : May 17, 2018, 4:55 pm IST
Updated : May 17, 2018, 4:55 pm IST
SHARE ARTICLE
swachh bharat abhiyan
swachh bharat abhiyan

ਇਹ ਪੰਜਾਬ ਲਈ ਇਕ ਇਤਿਹਾਸਿਕ ਪਲ ਹੈ ਜਦੋਂ ਉਸ ਦੇ ਦੋ ਸ਼ਹਿਰਾਂ ਨੇ ਸਫ਼ਾਈ ਮਾਪਦੰਡਾਂ ਦੇ ਮਾਮਲੇ ਵਿੱਚ ਕੌਮੀ ਪੱਧਰ ਉਤੇ ਬਾਜੀ ਮਾਰੀ ਹੈ। ਪਟਿਆਲਾ ਖੇਤਰ...

ਚੰਡੀਗੜ੍ਹ 17 ਮਈ : ਇਹ ਪੰਜਾਬ ਲਈ ਇਕ ਇਤਿਹਾਸਿਕ ਪਲ ਹੈ ਜਦੋਂ ਉਸ ਦੇ ਦੋ ਸ਼ਹਿਰਾਂ ਨੇ ਸਫ਼ਾਈ ਮਾਪਦੰਡਾਂ ਦੇ ਮਾਮਲੇ ਵਿੱਚ ਕੌਮੀ ਪੱਧਰ ਉਤੇ ਬਾਜੀ ਮਾਰੀ ਹੈ। ਪਟਿਆਲਾ ਖੇਤਰ ਦੇ ਸ਼ਹਿਰ ਭਾਦਸੋਂ ਨੂੰ 1 ਲੱਖ ਤੋਂ ਹੇਠਲੀ ਆਬਾਦੀ ਦੇ ਸ਼ਹਿਰਾਂ ਪੱਖੋਂ ਉੱਤਰੀ ਭਾਰਤ ਦਾ ਸੱਭ ਤੋਂ ਸਾਫ਼ ਸ਼ਹਿਰ ਐਲਾਨਿਆ ਗਿਆ ਹੈ। ਪੰਜਾਬ ਦੇ ਹੀ ਇਕ ਹੋਰ ਸ਼ਹਿਰ ਮੂਨਕ ਨੂੰ ਸਿਟੀਜ਼ਨ ਫੀਡਬੈਕ ਭਾਵ ਲੋਕਾਂ ਦੀ ਰਾਇ ਪਖੋਂ ਉੱਤਰੀ ਭਾਰਤ ਦਾ ਸਰਵੋਤਮ ਸ਼ਹਿਰ ਐਲਾਨਿਆ ਗਿਆ ਹੈ। ਉੱਤਰੀ ਜ਼ੋਨ ਵਿਚ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਦਿੱਲੀ ਸ਼ਾਮਲ ਹਨ।

navjot sidhunavjot sidhu

ਇਹ ਧਿਆਨ ਦੇਣ ਯੋਗ ਹੈ ਕਿ ਭਾਰਤ ਸਰਕਾਰ ਨੇ ਸਵੱਛ ਸਰਵੇਖਣ-2018 ਜੋ ਕਿ ਕੇਂਦਰੀ ਸਿਹਤ ਅਤੇ ਸ਼ਹਿਰੀ ਮਾਮਲੇ ਦੇ ਮੰਤਰਾਲਿਆਂ ਵਲੋਂ ਕਰਵਾਇਆ ਗਿਆ ਸੀ, ਦੇ ਨਤੀਜੇ ਐਲਾਨ ਦਿਤੇ ਹਨ। ਬੀਤੇ ਸਾਲ ਸਵੱਛ ਸਰਵੇਖਣ ਭਾਰਤ ਭਰ ਦੇ 1 ਲੱਖ ਜਾਂ ਉਸ ਤੋਂ ਵੱਧ ਆਬਾਦੀ ਵਾਲੇ 434 ਸ਼ਹਿਰਾਂ ਵਿਚ ਕਰਵਾਇਆ ਗਿਆ ਸੀ। ਇਸ ਸਰਵੇਖਣ ਵਿਚ ਹਿੱਸਾ ਲੈਣ ਵਾਲੇ ਪੰਜਾਬ ਦੇ 16 ਸ਼ਹਿਰਾਂ ਵਿਚੋਂ ਮੋਹਾਲੀ ਨੂੰ 121ਵਾਂ ਸਥਾਨ ਹਾਸਲ ਹੋਇਆ ਜਦੋਂ ਕਿ ਬਾਕੀ ਕੁਝ ਹੋਰ ਸ਼ਹਿਰਾਂ ਦੀ ਕਾਰਗੁਜ਼ਾਰੀ ਤਸੱਲੀਬਖਸ਼ ਨਹੀਂ ਰਹੀ।

swachh bharat abhiyanswachh bharat abhiyan

ਸਵੱਛ ਸਰਵੇਖਣ 2018 ਵਿਚ ਭਾਰਤ ਭਰ ਦੇ 4203 ਸ਼ਹਿਰਾਂ ਨੂੰ ਸੇਵਾਵਾਂ ਦੇ ਪੱਧਰ ਉਤੇ ਕੀਤੀ ਕਾਰਗੁਜ਼ਾਰੀ, ਲੋਕਾਂ ਦੁਆਰਾ ਪ੍ਰਗਟਾਈ ਰਾਇ ਅਤੇ ਸਿੱਧੇ ਤੌਰ 'ਤੇ ਪਰਖ ਕਰਨ ਦੇ 3 ਮਾਪਦੰਡਾਂ ਪਖੋਂ ਜਾਂਚਿਆ ਗਿਆ ਸੀ। ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੂਬੇ ਦੀ ਇਸ ਸ਼ਾਨਦਾਰ ਕਾਮਯਾਬੀ ਲਈ ਵਿਭਾਗ ਦੇ ਅਫ਼ਸਰਾਂ ਖਾਸ ਕਰ ਕੇ ਪ੍ਰਮੁੱਖ ਸਕੱਤਰ ਸ੍ਰੀ ਏ.ਵੇਣੂੰ ਪ੍ਰਸਾਦ ਅਤੇ ਮਿਸ਼ਨ ਡਾਇਰੈਕਟਰ ਸੀ੍ਰ ਅਜੋਏ ਸ਼ਰਮਾ ਨੂੰ ਵਧਾਈ ਦਿਤੀ ਹੈ।

swachh bharat abhiyanswachh bharat abhiyan

ਸਥਾਨਕ ਸਰਕਾਰ ਵਿਭਾਗ ਦੇ ਮੁਖ ਸਕੱਤਰ ਸ੍ਰੀ ਏ. ਵੇਣੂੰ ਪ੍ਰਸਾਦ ਨੇ ਕਿਹਾ ਕਿ ਇਹ ਕਾਮਯਾਬੀ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਭਰ ਵਿਚ ਸਫ਼ਾਈ ਅਤੇ ਸਵੱਛ ਭਾਰਤ ਮਿਸ਼ਨ ਨੂੰ ਦਿਤੀ ਗਈ ਤਰਜੀਹ ਅਤੇ ਪੰਜਾਬ ਨੂੰ ਸਾਫ਼ ਤੇ ਹਰਿਆਵਲ ਭਰਪੂਰ ਬਣਾਉਣ ਪਖੋਂ ਦਿਤੀ ਅਗਵਾਈ ਦਾ ਸਿੱਟਾ ਹੈ। ਉਨ੍ਹਾਂ ਇਸ ਪ੍ਰਾਪਤੀ ਲਈ ਭਾਦਸੋਂ ਅਤੇ ਮੂਣਕ ਸ਼ਹਿਰਾਂ ਦੀ ਸ਼ਲਾਘਾ ਕਰਦੇ ਹੋਏ ਇਹ ਉਮੀਦ ਜ਼ਾਹਰ ਕੀਤੀ ਕਿ ਜਦੋਂ ਆਉਣ ਵਾਲੇ ਦਿਨਾਂ ਵਿਚ ਸਮੁੱਚੇ ਸ਼ਹਿਰਾਂ ਦੀ ਦਰਜਾਬੰਦੀ  ਨਸ਼ਰ ਹੋ ਜਾਵੇਗੀ ਤਾਂ ਪੰਜਾਬ ਦੇ ਹੋਰ ਸ਼ਹਿਰ ਵੀ ਉੱਤਰੀ ਜ਼ੋਨ ਵਿੱਚ ਉੱਚ ਸਥਾਨ ਹਾਸਲ ਕਰਨ ਵਾਲੇ ਸ਼ਹਿਰਾਂ ਵਿਚ ਸ਼ੁਮਾਰ ਹੋ ਜਾਣਗੇ।

navjot sidhunavjot sidhu

ਉਨ੍ਹਾਂ ਅੱਗੇ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਲੋਕਾਂ ਵਲੋਂ ਸਫ਼ਾਈ ਦੇ ਉੱਚ ਮਾਪਦੰਡਾਂ ਨੂੰ ਅਪਣਾਉਣ ਸਬੰਧੀ ਜਾਗਰੂਕ ਹੋਣ ਅਤੇ ਸਵੱਛ ਭਾਰਤ ਮਿਸ਼ਨ ਨੂੰ ਅਪਣਾ ਕੇ ਸ਼ਹਿਰੀ ਸਥਾਨਕ ਸਰਕਾਰਾਂ ਦੇ ਪੱਧਰ ਉੱਤੇ ਸੂਬੇ ਦੇ ਸ਼ਹਿਰਾਂ ਨੂੰ ਕੂੜਾ ਕਰਕਟ ਤੋਂ ਮੁਕਤ ਬਣਾਉਣ ਦੀ ਸ਼ਾਹਦੀ ਭਰਦੇ ਹਨ। ਉਨ੍ਹਾਂ ਨੇ ਭਾਰਤ ਸਰਕਾਰ ਵਲੋਂ ਹਾਲ ਹੀ ਵਿਚ ਸ਼ੁਰੂ ਕੀਤੀ 'ਸਟਾਰ ਰੇਟਿੰਗ ਆਫ਼ ਸਿਟੀਜ਼' ਸਕੀਮ ਬਾਰੇ ਵੀ ਚਾਨਣਾ ਪਾਇਆ ਜਿਸ ਤਹਿਤ ਸਫ਼ਾਈ ਅਤੇ ਸਵੱਛ ਭਾਰਤ ਮਿਸ਼ਨ ਦੇ ਮਾਪਦੰਡਾ ਉਤੇ ਮੁਲਕ ਭਰ ਦੇ ਸ਼ਹਿਰਾਂ ਨੂੰ 1 ਤੋਂ 7 ਦੇ ਪੈਮਾਨੇ ਉੱਤੇ ਦਰਜਾਬੰਦੀ ਦਿਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement