
ਜਾਣੋ ਕੀ ਹੈ ਪੂਰਾ ਮਾਮਲਾ
ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਮੁੱਖੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਸ ਵਾਰ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਚੋਣਾਂ ਲੜ ਰਹੇ ਹਨ। ਸੰਨ 2007 ਤੋਂ ਲੈ ਕੇ 2017 ਤਕ ਲਗਾਤਾਰ 10 ਸਾਲ ਤਕ ਸੱਤਾ ਵਿਚ ਰਹਿਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਤੀਜੇ ਨੰਬਰ ਦੀ ਪਾਰਟੀ ਬਣ ਗਈ।
Amrinder
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਦਲ ਨੇ ਕਿਹਾ ਕਿ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਟਾਪ ਲੀਡਰਸ਼ਿਪ ਚੋਣਾਂ ਲੜਨ, ਇਸ ਲਈ ਫਿਰੋਜ਼ਪੁਰ ਤੋਂ ਚੋਣਾਂ ਲੜ ਰਿਹਾ ਹਾਂ। ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਦਿਖਾਵਾਂਗੇ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਕੌਣ ਜਿੱਤੇਗਾ। ਅਕਾਲੀ ਭਾਜਪਾ ਪੰਜਾਬ ਵਿਚ 10 ਤੋਂ ਜ਼ਿਆਦਾ ਸੀਟਾਂ ਜਿੱਤਣਗੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪ੍ਰਧਾਨ ਹਨ।
Voting
ਉਹ ਅਪਣੀ ਆਰਮੀ ਨੂੰ ਮੈਦਾਨ ਵਿਚ ਉਤਾਰਦੇ ਹਨ ਤੇ ਆਪ ਘਰ ਵਿਚ ਰਹਿੰਦੇ ਹਨ ਅਤੇ ਮੈਂ ਪਾਰਟੀ ਪ੍ਰਧਾਨ ਹਾਂ ਮੈਂ ਅੱਗੇ ਹਾਂ ਤੇ ਸਾਡੀ ਫ਼ੌਜ ਪਿੱਛੇ ਹੈ। ਬਾਦਲ ਨੇ ਅੱਗੇ ਕਿਹਾ ਕਿ ਹੁਣ ਕਾਂਗਰਸ ਦੇ ਵਿਰੁੱਧ ਐਂਟੀ ਇੰਕਬੇਂਸੀ ਹੈ। ਕੈਪਟਨ ਅਮਰਿੰਦਰ ਸਿੰਘ ਇਕ ਵੀ ਉਦਾਹਰਨ ਨਹੀਂ ਦੇ ਸਕਦੇ ਕਿ ਉਹਨਾਂ ਨੇ ਢਾਈ ਸਾਲ ਵਿਚ ਕੋਈ ਕੰਮ ਕੀਤਾ ਹੈ। ਕੈਪਟਨ 10 ਤੋਂ ਜ਼ਿਆਦਾ ਵਾਰ ਪੰਜਾਬ ਨਹੀਂ ਆਏ ਅਤੇ ਇਕ ਵਾਰ ਵੀ ਅਪਣੇ ਆਫੀਸ਼ੀਅਲ ਦਫ਼ਤਰ ਵਿਚ ਵੀ ਨਹੀਂ ਗਏ।
ਅਕਾਲ ਤਖਤ ਦਾ ਫੈਸਲਾ ਹੈ ਕਿ ਕੋਈ ਵੀ ਸਿੱਖ ਡੇਰਾ ਸੱਚਾ ਸੌਦਾ ਨਾਲ ਕੋਈ ਵੀ ਸਬੰਧ ਨਹੀਂ ਰਖੇਗਾ ਅਤੇ ਨਾ ਹੀ ਕੋਈ ਸਮਰਥਨ ਲਵੇਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਤਾਂ ਇਸ ਵਾਰ ਨਹੀਂ ਜਿੱਤੇਗੀ। ਨਸ਼ੇ ਨੂੰ ਮੁੱਦਾ ਬਣਾਇਆ ਗਿਆ ਅਤੇ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ। ਮੈਂ ਪੁੱਛਦਾ ਹਾਂ ਕਿ ਢਾਈ ਸਾਲ ਵਿਚ ਕੋਈ ਇਕ ਵੀ ਅਜਿਹਾ ਵਰਕਰ ਫੜਿਆ ਹੈ ਜਿਸ ਕੋਲ ਨਸ਼ਾ ਮਿਲਿਆ ਹੋਵੇ। ਬਿਕਰਮ ਸਿੰਘ ਮਜੀਠੀਆ ਵਿਰੁਧ ਕੋਈ ਵੀ ਕੇਸ ਨਹੀਂ ਹੈ।
ਕਾਂਗਰਸ ਸਰਕਾਰ ਨੂੰ ਢਾਈ ਸਾਲ ਹੋ ਗਏ ਹਨ। ਉਹਨਾਂ ਨੇ ਫਿਰ ਵੀ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਫੜਿਆ ਕਿਉਂ ਨਹੀਂ। ਸਭ ਤੋਂ ਵੱਡੀ ਬੇਅਦਬੀ ਤਾਂ ਕਾਂਗਰਸ ਨੇ ਕੀਤੀ ਹੈ ਦਰਬਾਰ ਸਾਹਿਬ ’ਤੇ ਹਮਲਾ ਕਰਕੇ। ਰਾਹੁਲ ਗਾਂਧੀ ਦੇ ਪਰਵਾਰ ਨੇ ਹਜ਼ਾਰਾਂ ਗੁਰਦੁਆਰਿਆਂ ਨੂੰ ਅੱਗ ਲਗਾਈ ਹੈ ਇਸ ਤੋਂ ਵੱਡੀ ਬੇਅਦਬੀ ਕੀ ਹੋ ਸਕਦੀ ਹੈ।