5600 ਕਰੋੜ ਰੁਪਏ ਦੇ ਵੱਡੇ ਘਪਲੇ ਦੀ ਜ਼ੁਡੀਸ਼ੀਅਲ ਜਾਂਚ ਹੋਵੇ : ਮਜੀਠੀਆ
Published : May 17, 2020, 4:33 am IST
Updated : May 17, 2020, 4:33 am IST
SHARE ARTICLE
File Photo
File Photo

ਮਾਮਲਾ ਨਾਜਾਇਜ਼ ਸ਼ਰਾਬ ਅਤੇ ਗ਼ੈਰ-ਕਾਨੂੰਨੀ ਧੰਦੇ ਦਾ

ਚੰਡੀਗੜ੍ਹ, 16 ਮਈ (ਜੀ.ਸੀ. ਭਾਰਦਵਾਜ): ਪੰਜਾਬ ਵਿਚ ਸਾਢੇ ਤਿੰਨ ਸਾਲ ਤੋਂ ਕਾਂਗਰਸ ਸਰਕਾਰ ਦੇ ਆਉਣ ਤੋਂ ਹੁਣ ਤਕ ਸਾਲਾਨਾ ਮਾਲੀਆ ਉਗਰਾਹੀ ਅਤੇ ਵਿਸ਼ੇਸ਼ ਕਰ ਕੇ ਐਕਸਾਈਜ਼ ਟੈਕਸ ਯਾਨੀ ਸ਼ਰਾਬ ਦੇ ਠੇਕਿਆਂ ਉਤੇ ਹੁੰਦੀ ਵਿਕਰੀ ਉਤੇ ਸਰਕਾਰੀ ਟੈਕਸ, ਸਾਲ ਦਰ ਸਾਲ ਘਟ ਰਿਹਾ ਹੈ ਕਿਉਂਕਿ ਸ਼ਰਾਬ ਦੀਆਂ ਗ਼ੈਰ ਕਾਨੂੰਨੀ ਫ਼ੈਕਟਰੀਆਂ, ਦਾਰੂ ਦੀ ਤਸਕਰੀ ਅਤੇ ਹਰ ਬੇ-ਨਿਯਮੀਆਂ ਹੋ ਰਹੀਆਂ। ਇਸ ਬਾਰੇ ਗੜਬੜੀ ਵਾਲੇ ਧੰਦੇ ਬਾਰੇ ਪਿਛਲੇ ਹਫ਼ਤੇ ਕੈਬਨਿਟ ਮੀਟਿੰਗ ਮੌਕੇ ਕਾਂਗਰਸੀ ਮੰਤਰੀਆਂ ਨੇ  ਮੁੱਖ ਸਕੱਤਰ ਨੂੰ ਹੀ ਹਟਾਉਣ ਉਤੇ ਜ਼ੋਰ ਪਾਇਆ ਸੀ। ਮੁੱਖ ਮੰਤਰੀ ਕੋਲ ਹੀ ਐਕਸਾਇਜ਼ ਦਾ ਮਹਿਕਮਾ ਹੈ ਜਿਨ੍ਹਾਂ ਨੇ ਮੁੱਖ ਸਕੱਤਰ ਕੋਲੋਂ ਚਾਰਜ ਲੈ ਕੇ ਇਕ ਹੋਰ ਸੀਨੀਅਰ ਅਧਿਕਾਰੀ ਵੀਨੂੰ ਪ੍ਰਸਾਦ ਨੂੰ ਦੇ ਦਿਤਾ ਜਿਨ੍ਹਾਂ ਨੇ ਛੁੱਟੀ ਤੋਂ ਵਾਪਸ ਆ ਕੇ ਅਗਲੇ ਤਿੰਨ ਦਿਨਾਂ ਬਾਅਦ ਡਿਊਟੀ ਸੰਭਾਲਣੀ ਹੈ। 

ਐਕਸਾਈਜ਼  ਤੋਂ ਅਮਦਨੀ ਬਾਰੇ ਮੁੁੱਖ ਮੰਤਰੀ ਨੇ ਬਾਕਾਇਦਾ ਐਲਾਨ ਕੀਤਾ ਹੈ ਕਿ ਬੀਤੀ 31 ਮਾਰਚ ਤਕ ਅੰਕੜਿਆਂ ਦੇ ਜੋੜ ਵਿਚ ਕੋਈ ਘਾਟਾ ਨਹÄ ਆਇਆ ਹੈ ਯਾਨੀ ਸ਼ਰਾਬ ਰਦੇ ਟੈਕਸ ਤੋਂ ਸਾਲਾਨਾ ਆਮਦਨੀ ਬਿਲਕੁਲ ਨਹÄ  ਘੱਟ ਹੋਈ।  ਇਸ ਗੰਭੀਰ ਮੁੱਦੇ ਉਤੇ ਮੀਡੀਆ ਕਾਨਫ਼ਰੰਸ ਮੌਕੇ ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਚੀਮਾ ਸਾਬਕਾ ਸਿਖਿਆ ਮੰਤਰੀ ਤੇ ਮੌਜੂਦਾ ਵਿਧਾਇਕ ਐਨ.ਕੇ. ਸ਼ਰਮਾ ਨੇ ਤੱਥਾਂ ਦੇ ਆਧਾਰ ’ਤੇ ਦਸਿਆ ਕਿ ਰੋਪੜ, ਖੰਨਾ, ਰਾਜਪੁਰਾ, ਜ਼ੀਰਕਪੁਰ ਇਲਾਕਿਆਂ ਵਿਚ ਕਾਂਗਰਸੀ ਵਿਧਾਇਕਾਂ, ਮੰਤਰੀਆਂ ਤੇ ਹੋਰ ਨੇਤਾਵਾਂ ਦੀ ਸਰਪ੍ਰਸਤੀ ਤੇ ਸ਼ਹਿ ਉਤੇ ਗ਼ੈਰ-ਕਾਨੂੰਨੀ ਤੇ ਨਾਜਾਇਜ਼ ਸ਼ਰਾਬ ਫ਼ੈਕਟਰੀਆਂ ਤੇ ਵਿਕਰੀ ਸਮੇਤ ਤਸਕਰੀ ਦਾ ਧੰਦਾ ਚਲ ਰਿਹਾ ਹੈ ਜਿਸ ਨਾਲ ਸਰਕਾਰ ਦੀ ਟੈਕਸ ਚੋਰੀ ਅਤੇ ਖ਼ਜ਼ਾਨੇ ਨੂੰ ਕਰੋੜਾਂ ਦਾ ਨੁਕਸਾਨ ਹੋਈ ਜਾ ਰਿਹਾ ਹੈ। 

File photoFile photo

ਇਨ੍ਹਾਂ ਅਕਾਲੀ ਨੇਤਾਵਾਂ ਨੇ ਫ਼ੋਟੋਆਂ ਤੇ ਹੋਰ ਦਸਤਾਵੇਜ਼ ਪੇਸ਼ ਕਰ ਕੇ ਦਸਿਆ ਕਿ ਕਿਵੇਂ ਕਾਂਗਰਸੀ ਵਿਧਾਇਕ ਦਰਸ਼ਨ ਨਾਲ ਮੰਗੂਪੁਰ, ਹਰਦਿਆਲ ਕੰਬੋਜ, ਮਦਨ ਲਾਲ ਜਲਾਲਪੁਰ ਅਤੇ ਦੀਪਇੰਦਰ ਢਿੱਲੋਂ ਤੇ ਉਨ੍ਹਾਂ ਦੇ ਸਾਥੀ ਕਾਂਗਰਸੀ ਵਰਕਰ ਇਸ ਧੰਦੇ ਤੋਂ ਤਾਲਾਬੰਦੀ ਦੇ ਦੋ ਮਹੀਨੇ ਦੇ ਸਮੇਂ ਦੌਰਾਨ ਵੀ ਨਾਜਾਇਜ਼ ਢੰਗ ਨਾਲ ਦਿਨ-ਰਾਤ ਕਰੋੜਾਂ ਦੀ ਠੱਗੀ ਤੇ ਚੋਰੀ ਕਰੀ ਜਾਂਦੇ ਹਨ।  

ਸ. ਮਜੀਠੀਆ, ਡਾ. ਚੀਮਾ ਤੇ ਐਨ.ਕੇ. ਸ਼ਰਮਾ ਨੇ ਦਸਿਆ ਕਿ ਕਿਵੇਂ ਕਾਂਗਰਸੀ ਨੇਤਾਵਾਂ ਦੀ ਸਿੱਧੀ ਮਿਲੀਭੁਗਤ ਨਾਲ ਪੁਲਿਸ ਉਤੇ ਦਬਾਅ ਪਾ ਕੇ ਪਿੰਡ ਜਵਾਹਰਪੁਰ-ਕੋਰੋਨਾ ਗ੍ਰਸਤ ਮੌਕੇ ਨਕਲੀ ਸ਼ਰਾਬ ਦੀ ਪਾਰਟੀ ਹੋਈ, ਕੋਰੋਨਾ ਫੈਲਿਆ, ਦੀਪਇੰਦਰ ਢਿੱਲੋਂ ਦੇ ਸ਼ੋਅਰੂਮ ਉਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ਹੋਈ, ਹੁਣ ਉਥੇ ਠੇਕਾ ਖੋਲ੍ਹ ਦਿਤਾ, ਇਸ ਸਾਰੇ ਧੰਦੇ 5600 ਕਰੋੜ ਦੀ ਜੁਡੀਸ਼ੀਅਲ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਸਜ਼ਾ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾ ਤੋਂ ਕਾਂਗਰਸ ਸਰਕਾਰ ਦੀ ਐਕਸਾਈਜ਼ ਟੈਕਸ ਆਮਦਨੀ ਘਟੀ ਜਾ ਰਹੀ ਹੈ ਅਤੇ ਅਕਾਲੀ ਬੀ.ਜੇ.ਪੀ ਸਰਕਾਰ ਵੇਲੇ ਘਟ ਕੇ 1.6 ਫ਼ੀ ਸਦੀ ਰਹਿ ਗਿਆ। 

ਸਾਬਕਾ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ 11 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਅੰਨ-ਪਾਣੀ ਦੇਣ ਦਾ ਕੋਈ ਪ੍ਰਬੰਧ ਨਹÄ ਕੀਤਾ, ਉਹ ਯੂ.ਪੀ. ਉੱਤਰਾਖੰਡ, ਰਾਜਸਥਾਨ, ਬਿਹਾਰ ਤੇ ਹੋਰ ਸੂਬਿਆਂ ਨੂੰ ਜਾਈ ਜਾ ਰਹੇ ਹਨ, ਪਰ ਸੂਬੇ ਵਿਚ ਨਾਜਾਇਜ਼ ਸ਼ਰਾਬ ਧੰਦੇ ਨੂੰ ਰੋਕਣ ਵਾਸਤੇ ਨਾ ਤਾਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਨਾ ਹੀ ਮੁੱਖ ਮੰਤਰੀ ਨੇ ਅਪਣੇ ਪਾਰਟੀ ਨੇਤਾਵਾਂ ਜਾਂ ਵਜ਼ੀਰਾਂ ਵਿਰੁਧ ਕੋਈ ਐਕਸ਼ਨ ਨਹÄ ਲਿਆ।  ਇਸ ਸਾਰੇ ਧੰਦੇ ਹੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਦੀ ਦੇਖ-ਰੇਖ ਹੇਠ ਗੰਭੀਰ ਇਨਕੁਆਰੀ ਦੀ ਮੰਗ ਕਰਦੇ ਹੋਏ ਕਿ ਇਸ ਮੁੱਦੇ ਉਤੇ ਉਹ ਰਾਜਪਾਲ ਦੇ ਧਿਆਨ ਵਿਚ ਲਿਆਉਣ ਲਈ ਛੇਤੀ ਉਨ੍ਹਾਂ ਨੂੰ ਮਿਲਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement