
ਟਿਵਾਣਾ ਕਲਾਂ ਦੇ 45 ਘਰਾਂ ’ਚ ਛਾਪੇਮਾਰੀ, 5 ਲੋਕ ਗ੍ਰਿਫ਼ਤਾਰ
ਜਲਾਲਾਬਾਦ (ਅਰਵਿੰਦਰ ਤਨੇਜਾ): ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਵੱਲੋਂ ਅੱਜ ਸਵੇਰੇ ਜਲਾਲਾਬਾਦ ਦੇ ਪਿੰਡ ਮਹਾਲਮ ਅਤੇ ਟਿਵਾਣਾ ਕਲਾਂ ਵਿਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਜਲਾਲਾਬਾਦ ਦੇ ਇਹ ਦੋਵੇਂ ਪਿੰਡ ਨਸ਼ਿਆਂ ਲਈ ਬਦਨਾਮ ਪਿੰਡਾਂ ਵਜੋਂ ਜਾਣੇ ਜਾਂਦੇ ਹਨ।
Police raid
ਮਹਾਲਮ ਪਿੰਡ ’ਚੋਂ 20 ਹਜ਼ਾਰ ਲੀਟਰ ਕੱਚੀ ਲਾਹਣ ਬਰਾਮਦ
ਰੇਡ ਦੌਰਾਨ ਪੁਲਿਸ ਨੇ ਪਿੰਡ ਮਹਾਲਮ ਵਿਚੋਂ 20 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ, ਜਿਸ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ਰਾਬ ਕੱਢਣ ਵਾਲੇ ਡਰੰਮ, ਭੱਠੀਆਂ ਦਾ ਸਾਮਾਨ ਅਤੇ 100 ਬੋਤਲ ਦੇਸੀ ਨਾਜਾਇਜ਼ ਸ਼ਰਾਬ ਵੀ ਬਰਾਮਦ ਹੋਈ।
Police raid
ਟਿਵਾਣਾ ਕਲਾਂ ਦੇ 45 ਘਰਾਂ ’ਚ ਛਾਪੇਮਾਰੀ
ਪੁਲਿਸ ਨੇ ਪਿੰਡ ਟਿਵਾਣਾ ਕਲਾਂ ਵਿਚ 45 ਘਰਾਂ ’ਚ ਛਾਪੇਮਾਰੀ ਕੀਤੀ। ਤਲਾਸ਼ੀ ਦੌਰਾਨ ਪੁਲਿਸ ਨੂੰ ਪਿੰਡ ਵਿਚ ਕੋਈ ਨਸ਼ੀਲੀਆਂ ਦਵਾਈਆਂ ਜਾਂ ਚਿੱਟਾ ਨਹੀਂ ਬਰਾਮਦ ਹੋਇਆ। ਹਾਲਾਂਕਿ ਇਸ ਦੌਰਾਨ ਬਿਨ੍ਹਾਂ ਨੰਬਰ 5 ਮੋਟਰਸਾਈਕਲ, 1 ਭਗੌੜਾ ਮੁਲਜ਼ਮ, ਜੂਏ ਦੇ 14500 ਰੁਪਏ, 3 ਮੋਬਾਇਲ ਫੋਨ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ 5 ਲੋਕਾਂ ਨੂੰ ਐਨਡੀਪੀਸੀ ਤਹਿਤ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ।
DSP GS Sandhu
ਜਾਣਕਾਰੀ ਦਿੰਦੇ ਹੋਏ ਜੀਐਸ ਸੰਧੂ ਡੀਐੱਸਪੀ ਹੈੱਡਕੁਆਰਟਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਖ਼ਤਮ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਐੱਸਐੱਸਪੀ ਫ਼ਾਜ਼ਿਲਕਾ ਦੀਪਕ ਹਿਲੋਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਹਨਾਂ ਦੀ ਅਗਵਾਈ ਹੇਠ ਨਸ਼ੇ ਲਈ ਬਦਨਾਮ ਪਿੰਡ ਟਿਵਾਣਾ ਵਿਚ ਤੜਕਸਾਰ ਰੇਡ ਮਾਰੀ ਗਈ ਇਸ ਰੇਡ ਦੋਰਾਨ 45 ਘਰਾਂ ਨੂੰ ਤਲਾਸ਼ਿਆ ਗਿਆ। ਉਹਨਾਂ ਕਿਹਾ ਕਿ ਇਹ ਛਾਪੇਮਾਰੀ ਜਾਰੀ ਰਹੇਗੀ ਤੇ ਨਸ਼ੇ ਨੂੰ ਠੱਲ੍ਹ ਪਾਈ ਜਾਵੇਗੀ।