
ਐਸ.ਆਈ.ਟੀ. ਵਲੋਂ ਪਾਵਨ ਸਰੂਪ ਚੋਰੀ ਹੋਣ ਅਤੇ ਬੇਅਦਬੀ ਸਬੰਧੀ ਸੂਚਨਾ ਪੱਤਰ ਜਾਰੀ
ਐਸ.ਆਈ.ਟੀ. ਵਲੋਂ ਪਾਵਨ ਸਰੂਪ ਚੋਰੀ ਹੋਣ ਅਤੇ ਬੇਅਦਬੀ ਸਬੰਧੀ ਸੂਚਨਾ ਪੱਤਰ ਜਾਰੀ
ਕੋਟਕਪੂਰਾ, 17 ਮਈ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਐੱਸਆਈਟੀ ਦੇ ਮੁਖੀ ਸੁਰਿੰਦਰਪਾਲ ਸਿੰਘ ਪਰਮਾਰ ਆਈ.ਜੀ. ਬਾਰਡਰ ਰੇਂਜ਼ ਅਮਿ੍ਰੰਤਸਰ-ਕਮ-ਚੇਅਰਮੈਨ ਨੇ ਸੂਚਨਾ ਪੱਤਰ ਜਾਰੀ ਕੀਤਾ, ਜਿਸ ਅਨੁਸਾਰ ਪਿਛਲੇ ਸਮੇਂ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ, ਭੜਕਾਊ ਪੋਸਟਰ ਲਾਉਣ ਬਾਰੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਅਰਥਾਤ ਬਰਗਾੜੀ ਕਾਂਡ ਨਾਲ ਸਬੰਧਤ ਮੁਕੱਦਮਾ ਨੰ. 63 ਮਿਤੀ 02/06/2015, ਮੁਕੱਦਮਾ ਨੰ. 117 ਮਿਤੀ 25/09/2015 ਅਤੇ ਮੁਕੱਦਮਾ ਨੰ. 128 ਮਿਤੀ 12/10/2015 ਥਾਣਾ ਬਾਜਾਖਾਨਾ ਵਿਖੇ ਦਰਜ ਕੀਤੇ ਗਏ ਸਨ, ਬਾਰੇ ਜੇਕਰ ਕੋਈ ਵਿਅਕਤੀ ਜਾਣਕਾਰੀ, ਸਬੂਤ, ਦਸਤਾਵੇਜ਼ ਪੇਸ਼ ਕਰਨਾ ਚਾਹੁੰਦਾ ਹੈ ਜਾਂ ਨਿੱਜੀ ਤੌਰ ’ਤੇ ਮਿਲ ਕੇ ਜਾਣਕਾਰੀ ਦੇਣੀ ਚਾਹੁੰਦਾ ਹੈ ਤਾਂ ਇਹ ਜਾਣਕਾਰੀ ਉਹ ‘ਸਿੱਟ’ ਦੇ ਮੈਂਬਰਾਂ ਨੂੰ ਇਨ੍ਹਾਂ ਮੋਬਾਇਲ ਅਤੇ ਵਟਅਪਸ ਨੰਬਰ 98156-56555, 95929-13021, 75083-00342, ਫੈਕਸ ਨੰ. 0183-2501190 ਜਾਂ ਈਮੇਲ Shobjk0gmail.com ਰਾਹੀ ਦਿਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਦੇਣ ਵਾਲੇ ਹਰ ਵਿਅਕਤੀ ਦਾ ਨਾਮ ਪਤਾ ਗੁਪਤ ਰਖਿਆ ਜਾਵੇਗਾ।