
ਜਦੋਂ ਬਰਸਾਤ ਹੁੰਦੀ ਹੈ ਤਾਂ ਇਹ ਪੰਛੀ ਅਪਣੀ ਚੁੰਝ...
ਚੰਡੀਗੜ੍ਹ: ਬੰਬੀਹਾ ਜਿਸ ਨੂੰ ਕਿ ਬਬੀਹਾ, ਪਪੀਹਾ ਵੀ ਕਿਹਾ ਜਾਂਦਾ ਹੈ ਤੇ ਇਹ ਇਕ ਪ੍ਰਵਾਸੀ ਪੰਛੀ ਹੈ। ਪਰ ਇਕ ਸ਼ਬਦ ਹੈ ਬੰਬੀਹਾ ਬੋਲੇ ਜੋ ਕਿ ਪੰਜਾਬੀ ਲੋਕਧਾਰਾ ਦਾ ਅਹਿਮ ਸ਼ਬਦ ਹੈ। ਬੰਬੀਹੇ ਦੀ ਆਵਾਜ਼ ਕਾਫੀ ਸੁਰੀਲੀ ਹੁੰਦੀ ਹੈ ਤੇ ਇਸ ਦੀ ਖਾਸ ਗੱਲ ਇਹ ਹੈ ਕਿ ਇਸ ਦੀ ਚੁੰਝ ਦਾ ਆਕਾਰ ਵੱਖਰੀ ਕਿਸਮ ਦਾ ਹੁੰਦਾ ਹੈ, ਬਾਕੀ ਪੰਛੀਆਂ ਦੀ ਚੁੰਝ ਦੀ ਢਾਲ ਹੇਠਾਂ ਨੂੰ ਬਣੀ ਹੁੰਦੀ ਹੈ ਇਸ ਦੀ ਚੁੰਝ ਸਿੱਧੀ ਹੁੰਦੀ ਹੈ ਜਿਸ ਕਾਰਨ ਇਹ ਅਪਣੀ ਚੁੰਝ ਨਾਲ ਪਾਣੀ ਨਹੀਂ ਪੀ ਸਕਦਾ।
Bird
ਜਦੋਂ ਬਰਸਾਤ ਹੁੰਦੀ ਹੈ ਤਾਂ ਇਹ ਪੰਛੀ ਅਪਣੀ ਚੁੰਝ ਆਸਮਾਨ ਵੱਲ ਕਰ ਕੇ ਪਾਣੀ ਪੀਂਦਾ ਹੈ, ਤੇ ਇਹ ਅਪਣੀ ਚੁੰਝ ਨਾਲ ਪਾਣੀ ਨਹੀਂ ਪੀ ਸਕਦਾ ਸਗੋਂ ਅਪਣੇ ਸਿਰ ਰਾਹੀਂ ਪਾਣੀ ਪੀਂਦਾ ਹੈ। ਧਾਰਮਿਕ ਪ੍ਰਸੰਗ ਅਤੇ ਭਜਨਾਂ ਵਿਚ ਬੰਬੀਹਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇਕ ਵੱਖਰੀ ਕਿਸਮ ਦਾ ਪੰਛੀ ਹੈ ਜੋ ਕਿ ਬਰਸਾਤੀ ਦਿਨਾਂ ਵਿਚ ਬਾਹਰ ਨਿਕਲਦਾ ਹੈ।
Bird
ਜਿਹਨਾਂ ਔਰਤਾਂ ਦੇ ਪਤੀ ਪ੍ਰਦੇਸੀ ਹੁੰਦੇ ਹਨ ਉਹ ਵੀ ਇਸ ਸੁਹਾਵਣੀ ਰੁੱਤ ਵਿਚ ਉਹਨਾਂ ਨੂੰ ਯਾਦ ਕਰਦੀਆਂ ਹਨ। ਇਸ ਸਮੇਂ ਉਹ ਬੰਬੀਹੇ ਦਾ ਜ਼ਿਕਰ ਕਰਦੀਆਂ ਹੋਈਆਂ ਕਹਿੰਦੀਆਂ ਹਨ ਕਿ ਉਹਨਾਂ ਦਾ ਦਿਲ ਅਪਣੇ ਪ੍ਰੀਤਮ ਨੂੰ ਮਿਲਣ ਲਈ ਲੋਚ ਰਿਹਾ ਹੈ। ਬੰਬੀਹਾ ਬੋਲਣਾ ਪੰਜਾਬੀ ਲੋਕਧਾਰਾ ਵਿਚ ਇਕ ਰਸਮ ਹੈ ਤੇ ਇਹ ਨਾਨਕਿਆਂ ਵੱਲੋਂ ਬਲਾਇਆ ਜਾਂਦਾ ਹੈ। ਨਾਨਕਿਆਂ ਵੱਲੋਂ ਬੰਬੀਹਾ ਉਦੋਂ ਬਲਾਇਆ ਜਾਂਦਾ ਹੈ ਜਦੋਂ ਉਹਨਾਂ ਦੇ ਕਿਸੇ ਪੁੱਤ ਜਾਂ ਧੀ ਦਾ ਵਿਆਹ ਰੱਖਿਆ ਜਾਂਦਾ ਹੈ।
Bird
ਫਿਰ ਜਦੋਂ ਉਹਨਾਂ ਦੀ ਧੀ ਦੇ ਕਿਸੇ ਪੁੱਤ ਜਾਂ ਧੀ ਦਾ ਵਿਆਹ ਹੁੰਦਾ ਸੀ ਤਾਂ ਉਹ ਅਪਣੇ ਪੇਕਿਆਂ ਨੂੰ ਸੱਦਾ ਦੇਣ ਜਾਂਦੀ ਸੀ। ਉਸ ਤੋਂ ਬਾਅਦ ਪੇਕਿਆਂ ਵੱਲੋਂ ਅਪਣੇ ਦੋਹਤੇ ਜਾਂ ਦੋਹਤੀ ਦੇ ਵਿਆਹ ਤੇ ਨਾਨਕੀ ਸ਼ੱਕ ਲਿਆਇਆ ਜਾਂਦਾ ਸੀ। ਉਹ ਛੱਜ ਨੂੰ ਪੂਰੀ ਤਰ੍ਹਾਂ ਸ਼ਿੰਗਾਰ ਕੇ ਤੇ ਇਕ ਡੰਡਾ ਲੈ ਕੇ ਜਾਂਦੇ ਸਨ ਤੇ ਹੋਰ ਕਈ ਚੀਜ਼ਾਂ ਨੂੰ ਸ਼ਿੰਗਾਰ ਕੇ ਇਸ ਦਾ ਹਿੱਸਾ ਬਣਾਇਆ ਜਾਂਦਾ ਸੀ ਤੇ ਜਦੋਂ ਇਹ ਨਾਨਕੀ ਸ਼ੱਕ ਦਾਦਕਿਆਂ ਦੇ ਪਿੰਡ ਦੇ ਬਾਰ ਵਿਚ ਆਉਂਦਾ ਸੀ ਤਾਂ ਉਹਨਾਂ ਵੱਲੋਂ ਬੰਬੀਹਾ ਬਲਾਇਆ ਜਾਂਦਾ ਸੀ।
Punjabi Heritage
ਬੰਬੀਹਾ ਬੋਲੇ ਦਾ ਜ਼ਿਕਰ ਬੋਲੀਆਂ ਵਿਚ ਕੀਤਾ ਜਾਂਦਾ ਹੈ, ਉਹਨਾਂ ਵੱਲੋਂ ਦਰਸਾਇਆ ਜਾਂਦਾ ਸੀ ਕਿ ਨਾਨਕੀ ਸ਼ੱਕ ਵੱਲੋਂ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਇਸ ਸਮੇਂ ਸਭ ਤੋਂ ਪ੍ਰਧਾਨਗੀ ਵੀ ਨਾਨਕਿਆਂ ਦੀ ਹੁੰਦੀ ਸੀ ਤੇ ਮੇਲ ਵੀ। ਹਾਲ ਹੀ ਵਿਚ ਇਕ ਗੀਤ ਪੰਜਾਬੀ ਗਾਇਕ ਅੰਮ੍ਰਿਤ ਮਾਨ ਤੇ ਸਿੱਧੂ ਮੂਸੇਵਾਲਾ ਵੱਲੋਂ ਗਾਇਆ ਗਿਆ ਹੈ ਜਿਸ ਵਿਚ ਉਹ ਬੰਬੀਹਾ ਬੋਲੇ ਦਾ ਜ਼ਿਕਰ ਕਰਦੇ ਹਨ।
Punjabi Heritage
ਇਸ ਗੀਤ ਵਿਚ ਹਥਿਆਰਾਂ ਤੇ ਮਾਰਨ ਦੀ ਗੱਲ ਆਖੀ ਗਈ ਹੈ, ਉਹ ਪੰਜਾਬੀਅਤ ਨਾਲ ਕਿਤੇ ਵੀ ਸਬੰਧ ਨਹੀਂ ਰੱਖਦਾ। ਇਹੀ ਕਿਹਾ ਜਾ ਸਕਦਾ ਹੈ ਕਿ ਇਹ ਨਾਨਕਿਆਂ ਵੱਲੋਂ ਬਲਾਇਆ ਜਾਂਦਾ ਸੀ ਤੇ ਨਾਨਕਿਆਂ ਦੀ ਠੁੱਕ ਦਾ ਪ੍ਰਤੀਕ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।