
ਵਿਵਾਦਾਂ 'ਚ ਘਿਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਹੈ
ਜਲੰਧਰ: ਵਿਵਾਦਾਂ 'ਚ ਘਿਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ 29 ਫਰਵਰੀ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਹੋਣ ਵਾਲਾ ਸ਼ੋਅ ਭੰਬਲਭੂਸੇ ਦਾ ਕਾਰਨ ਬਣ ਗਿਆ ਹੈ। ਜਲੰਧਰ ਦੇ ਲੋਕਾਂ ਵੱਲੋਂ ਹਾਈ ਕੋਰਟ ਵਿੱਚ ਪਾਈ ਗਈ ਰਿੱਟ ਕਾਰਨ ਪੁਲੀਸ ਨੇ ਸਿੱਧੂ ਮੂਸੇਵਾਲਾ ਨੂੰ ਸ਼ੋਆ ਦੀ ਇਜਾਜ਼ਤ ਨਹੀਂ ਦਿੱਤੀ।
photo
ਇਸ ਦੇ ਨਾਲ ਹੀ ਸ਼ੋਅ ਦੇ ਸਪਾਂਸਰ ਵਟਸਐਪ ਅਤੇ ਇੰਸਟਾਗ੍ਰਾਮ 'ਤੇ ਲਿਖ ਰਹੇ ਹਨ ਕਿ ਸ਼ੋਅ ਦੀ ਪੁਸ਼ਟੀ ਹੋ ਗਈ ਹੈ ਅਤੇ ਉਹ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਟਿਕਟਾਂ ਵੇਚ ਰਹੇ ਹਨ। ਮੀਡੀਆਂ ਨੂੰ ਸਿੱਧੂ ਮੂਸੇਵਾਲਾ ਦੇ ਇੱਕ ਪ੍ਰਸ਼ੰਸਕ ਨੂੰ ਵਟਸਐਪ ‘ਤੇ ਵਿਕੀ ਗਈ ਟਿਕਟ ਦਾ ਸਕਰੀਨ ਸ਼ਾਟ ਵੀ ਮਿਲਿਆ
photo
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ 'ਤੇ ਪਿੰਡ ਮੂਸਾ ਵਿਖੇ ਭੜਕਾਊ ਗਾਣੇ ਗਾ ਕੇ ਨੌਜਵਾਨਾਂ ਨੂੰ ਭੜਕਾਉਣ ਦੇ ਦੋਸ਼ ਲਗਾਏ ਗਏ ਹਨ। ਮਾਨਸਾ ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹਜੇ 2 ਦਿਨ ਪਹਿਲਾਂ ਹੀ ਪੁਲਿਸ ਨੇ ਗਾਇਕ ਮੂਸੇਵਾਲਾ ਅਤੇ ਔਲਖ ਖ਼ਿਲਾਫ਼ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਹੈ।
photo
ਟਰੱਸਟ ਦੇ ਚੇਅਰਮੈਨ ਆਹਲੂਵਾਲੀਆ ਨੇ ਕਿਹਾ- ਨਹੀਂ ਦਿੱਤੀ ਗਈ ਇਜਾਜ਼ਤ
ਇਸ ਮਾਮਲੇ ਵਿੱਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਟਰੱਸਟ ਵੱਲੋਂ ਇਸ ਸ਼ੋਅ ਨੂੰ ਰੱਦ ਕਰਨ ਲਈ ਪਹਿਲਾਂ ਹੀ ਪੁਲਿਸ ਨੂੰ ਲਿਖ ਦਿੱਤਾ ਗਿਆ ਸੀ। ਹੁਣ ਜਦੋਂ ਕਿ ਪੁਲਿਸ ਨੇ ਸ਼ੋਅ ਲਈ ਇਜਾਜ਼ਤ ਨਹੀਂ ਦਿੱਤੀ ਹੈ ਤਾਂ ਟਰੱਸਟ ਪੁਲਿਸ ਦੇ ਕੰਮ ਵਿਚ ਦਖ਼ਲ ਨਹੀਂ ਦੇਵੇਗਾ।
photo
ਸ਼ੋਅ ਦੇ ਪ੍ਰਯੋਜਕ ਪੰਕਜ ਨੇ ਕਿਹਾ - ਮੈ ਇਸ ਬਾਰੇ ਕੁਝ ਨਹੀਂ ਕਹਿਣਾ
ਸ਼ੋਅ ਦੇ ਮੁੱਖ ਸਪਾਂਸਰ ਪੰਕਜ ਖੁਰਾਣਾ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਉਨ੍ਹਾਂ ਨੂੰ ਫੋਨ ਨਾ ਲਾਇਆ ਜਾਵੇ ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।