
ਬਜ਼ੁਰਗ ਬੀਬੀ ਦਾ ਨਹੀਂ ਕੋਈ ਸਹਾਰਾ
ਲੁਧਿਆਣਾ: ਲੁਧਿਆਣਾ ਦੀ ਨਿਊ ਸ਼ਿਮਲਾ ਪੁਰੀ ਦੀ ਰਹਿਣ ਵਾਲੀ ਇਹ ਬਜ਼ੁਰਗ ਨਿਰਮਲ ਕੌਰ ਇੰਨੀ ਦਿਨੀਂ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ, ਨਾ ਤਾਂ ਉਸ ਕੋਲ ਆਪਣਾ ਮਕਾਨ ਹੈ ਤੇ ਨਾ ਹੀ ਖਾਣ ਨੂੰ ਦਾਣੇ। ਪਤੀ ਤੇ ਪੁੱਤ ਦੀ ਮੌਤ ਹੋਇਆਂ ਕਈ ਵਰ੍ਹੇ ਬੀਤ ਚੁੱਕੇ ਨੇ, ਨੂੰਹ ਘਰ ਛੱਡ ਕੇ ਜਾ ਚੁੱਕੀ ਹੈ। ਇੱਕੋ ਇੱਕ ਸਹਾਰਾ ਦੀ ਦਿਓਰ ਦਾ ਓਹ ਵੀ ਲੰਘੇ ਵਰ੍ਹੇ ਦੁਨੀਆਂ ਤੋਂ ਚੱਲ ਵਸਿਆ।
Nirmal Kaur
ਇੱਥੇ ਹੀ ਬੱਸ ਨਹੀਂ ਪੈਸੇ ਨਾ ਹੋਣ ਕਰ ਕੇ ਮਕਾਨ ਮਾਲਕ ਨੇ ਵੀ ਮਕਾਨ ਖਾਲੀ ਕਰਨ ਨੂੰ ਆਖ ਦਿੱਤਾ। ਆਪਣੀ ਪੋਤੀ ਤੇ ਪੋਤੇ ਨੂੰ ਪਾਲ ਰਹੀ ਇਸ ਬਜ਼ੁਰਗ ਦੀ ਲਈ ਇੱਕ ਸਮਾਜ ਸੇਵੀ ਕੁਲਵੰਤ ਸਿੰਘ ਮਸੀਹਾ ਬਣ ਬਹੁੜਿਆ ਤੇ ਮੁੱਖ ਮੰਤਰੀ ਕੈਪਟਨ ਨੂੰ ਇਸ ਬਾਰੇ ਇੱਕ ਚਿੱਠੀ ਲ਼ਿਖ ਤੇ ਚਿੱਠੀ ਲਿਖੇ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਨੇ ਇਸ ਬਜ਼ੁਰਗ ਦੀ ਮਦਦ ਲਈ ਕੁਝ ਐਲਾਨ ਕੀਤੇ ਨੇ। ਮੁੱਖ ਮੰਤਰੀ ਨੇ ਕੀ ਐਲਾਨ ਕੀਤੇ।
Nirmal Kaur
ਬਜ਼ੁਰਗ ਔਰਤ ਨੇ ਕਿਹਾ ਕਿ ਕੁਲਵੰਤ ਸਿੰਘ ਨੇ ਉਹਨਾਂ ਦੀ ਬਹੁਤ ਸਹਾਇਤਾ ਕੀਤੀ ਹੈ, ਉਹ ਉਹਨਾਂ ਨੂੰ ਖਾਣ-ਪੀਣ ਦਾ ਸਾਰਾ ਰਾਸ਼ਨ ਦਿੰਦਾ ਰਿਹਾ ਹੈ। ਪਰ ਕੋਈ ਕਿੰਨਾ ਚਿਰ ਕਿਸੇ ਦੀ ਮਦਦ ਕਰ ਸਕਦਾ ਹੈ। ਇਸ ਲਈ ਫਿਰ ਉਸ ਨੇ ਕੈਪਟਨ ਸਰਕਾਰ ਨੂੰ ਚਿੱਠੀ ਲਿਖੀ ਤੇ ਉਸ ਤੋਂ ਬਾਅਦ ਕੈਪਟਨ ਸਰਕਾਰ ਨੇ ਉਹਨਾਂ ਦੀ ਮਦਦ ਕੀਤੀ। ਉਹ ਇਕ ਰੇਹੜੀ ਲਗਾ ਕੇ ਗੁਜ਼ਾਰਾ ਕਰਦੀ ਹੈ।
Nirmal Kaur
ਉਸ ਨੂੰ ਦਿਨ ਦੇ 200 ਰੁਪਏ ਬਚ ਜਾਂਦੇ ਹਨ ਜਿਸ ਵਿਚੋਂ ਉਹ 50 ਰੁਪਏ ਵਿਚ ਘਰ ਦਾ ਗੁਜ਼ਾਰਾ ਕਰਦੀ ਹੈ ਤੇ ਬਾਕੀ ਬਚੇ ਪੈਸਿਆਂ ਨਾਲ ਰੇਹੜੀ ਤੇ ਸਮਨ ਪਾਉਂਦੀ ਹੈ। ਉਹਨਾਂ ਦੇ ਪੁੱਤ ਦੀ ਮੌਤ ਹੋਈ ਨੂੰ 12 ਸਾਲ ਹੋ ਚੁੱਕੇ ਹਨ ਤੇ ਉਸ ਦੀ ਨੂੰਹ ਵੀ ਉਸ ਨੂੰ ਛੱਡ ਕੇ ਜਾ ਚੁੱਕੀ ਹੈ। ਉਸ ਨੇ ਮੁੱਖ ਮੰਤਰੀ ਨੂੰ ਇਹੀ ਅਪੀਲ ਕੀਤੀ ਹੈ ਕਿ ਉਹ ਉਹਨਾਂ ਦੇ ਰਹਿਣ ਲਈ ਘਰ ਲੈਣ ਵਿਚ ਮਦਦ ਕਰਨ ਤੇ ਉਹਨਾਂ ਦੇ ਪੋਤੇ-ਪੋਤੀ ਦੀ ਪੜ੍ਹਾਈ ਦਾ ਵੀ ਪ੍ਰਬੰਧ ਕਰਨ।
Nirmal Kaur's Son
ਉਸ ਕੋਲ ਕਿਰਾਏ ਤੇ ਰਹਿਣ ਲਈ ਵੀ ਪੈਸੇ ਨਹੀਂ ਹਨ। ਉਹਨਾਂ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਤਕ ਪਹੁੰਚ ਗਈ ਹੈ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਸੀ ਕਿ ਉਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ। ਬਜ਼ੁਰਗ ਔਰਤ ਦੀ ਹਾਲਤ ਵੀ ਠੀਕ ਨਹੀਂ ਰਹਿੰਦੀ ਉਸ ਨੂੰ ਟੀਵੀ ਦੀ ਬਿਮਾਰੀ ਹੈ। ਓਧਰ ਹੁਣ ਮੁੱਖ ਮੰਤਰੀ ਸਾਬ੍ਹ ਦਾ ਵੀ ਇਸ ਬੀਬੀ ਦੀ ਦਾਸਤਾਨ ਸੁਣ ਮੁੱਖ ਮੰਤਰੀ ਸਾਬ ਦਾ ਦਿਲ ਵੀ ਪਸੀਜਿਆ ਤੇ ਡੀਸੀ ਨੂੰ ਬਣਦੀ ਮਦਦ ਦੇਣ ਦਾ ਹੁਕਮ ਜਾਰੀ ਕੀਤਾ।
Capt. Amrinder Singh
ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਪੜ੍ਹਨ ਤੋਂ ਬਾਅਦ ਕਿਹਾ ਕਿ ਉਹ ਹੁਣੇ ਹੀ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੰਦੇ ਹਨ ਕਿ ਉਹ ਉਹਨਾਂ ਨੂੰ ਜਾ ਕੇ ਮਿਲਣ ਤੇ ਉਹਨਾਂ ਦਾ ਬਕਾਇਆ ਕਿਰਾਇਆ ਤੇ ਇਕ ਸਾਲ ਤਕ ਦਾ ਕਿਰਾਇਆ ਵੀ ਸਰਕਾਰ ਵੱਲੋਂ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਉਹਨਾਂ ਦੀ ਬਿਮਾਰੀ ਦਾ ਇਲਾਜ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਦਾ ਖਰਚ ਵੀ ਚੁੱਕਿਆ ਜਾਵੇਗਾ। ਸੋ ਹੁਣ ਦੇਖਦਿਆਂ ਕਦੋਂ ਇਸ ਲਈ ਪ੍ਰਸ਼ਾਸਨ ਮਸੀਹਾ ਬਣ ਬਹੁੜਦਾ ਤੇ ਇਸ ਕਰਮਾਮਾਰੀ ਬਜ਼ੁਰਗ ਤੇ ਇਸ ਦੇ ਪੋਤੇ ਪੋਤਿਆਂ ਲਈ ਕੋਈ ਮਦਦ ਲਈ ਬਹੁੜਦਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।