ਖੇਤ 'ਚ ਕਮਾਦ ਦੀ ਗੋਡੀ ਕਰਨ ਗਏ ਕਿਸਾਨ ਨੂੰ ਸੱਪ ਨੇ ਡੰਗਿਆ, ਮੌਤ

By : GAGANDEEP

Published : Jun 17, 2023, 6:04 pm IST
Updated : Jun 17, 2023, 6:04 pm IST
SHARE ARTICLE
photo
photo

ਅਪਣੇ ਪਿੱਛੇ ਇਕ ਸਾਲ ਦੇ ਪੁੱਤ ਤੇ ਪਤਨੀ ਨੂੰ ਰੌਂਦਿਆ ਛੱਡ ਗਿਆ ਮ੍ਰਿਤਕ

 

ਬਟਾਲਾ: ਬਟਾਲਾ ਦੇ ਪਿੰਡ ਕੋਟਲਾ ਸਾਹੀਆਂ ਦੇ ਖੇਤਾਂ 'ਚ 15 ਦਿਨ ਪਹਿਲਾ ਕੰਮ ਕਰਦੇ ਸਮੇਂ ਨੌਜਵਾਨ ਨੂੰ ਸੱਪ ਨੇ ਡੰਗ ਲਿਆ ਸੀ, ਜਿਸ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸ਼ੇਰਾ (28 ਸਾਲ) ਵਜੋਂ ਹੋਈ ਹੈ।

ਇਹ ਵੀ ਪੜ੍ਹੋ :  ਅਟਾਰੀ ਬਾਰਡਰ ਸਮੇਤ ਫਾਜ਼ਿਲਕਾ ਅਤੇ ਫਿਰੋਜ਼ਪੁਰ 'ਚ ਹੁਣ ਸ਼ਾਮ 6:30 ਵਜੇ ਹੋਵੇਗੀ ਰੀਟਰੀਟ ਸੈਰੇਮਨੀ

ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਬਲਵਿੰਦਰ ਲਾਲ ਨੇ ਦਸਿਆ ਕਿ ਉਸ ਦਾ ਪੁੱਤਰ ਪਿਛਲੇ ਦਿਨੀਂ ਨੇੜਲੇ ਪਿੰਡ ਕੋਟਲਾ ਸਾਹੀਆ ਵਿਖੇ ਕਿਸਾਨ ਸੁਰਿੰਦਰ ਸਿੰਘ ਦੇ ਖੇਤਾਂ 'ਚ ਕਮਾਦ ਦੀ ਗੋਡੀ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ, ਜਿਸ 'ਤੇ ਅਸੀਂ ਉਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ।

ਇਹ ਵੀ ਪੜ੍ਹੋ :  ਖ਼ਰਾਬ ਮੌਸਮ ਕਾਰਨ ਸਿੱਕਿਮ ’ਚ 2400 ਤੋਂ ਵੱਧ ਸੈਲਾਨੀ ਫਸੇ

ਤਿੰਨ ਦਿਨ ਚਲੇ ਇਲਾਜ ਤੋਂ ਬਾਅਦ ਛੁੱਟੀ ਮਿਲਣ 'ਤੇ ਉਹ ਆਪਣੇ ਪੁੱਤਰ ਸ਼ੇਰੇ ਨੂੰ ਘਰ ਲੈ ਆਏ। ਕੁਝ ਦਿਨ ਉਸ ਦੀ ਮੁੜ ਹਾਲਤ ਵਿਗੜਨੀ ਸ਼ੁਰੂ ਹੋ ਗਈ, ਜਿਸ 'ਤੇ ਸਰਕਾਰੀ ਹਸਪਤਾਲ ਕਲਾਨੌਰ ਵਿਖੇ ਇਲਾਜ ਲਈ ਲੈ ਕੇ ਗਏ, ਜਿਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ। ਨੌਜਵਾਨ ਸ਼ੇਰਾ ਅਪਣੇ ਪਿਛੇ ਇਕ ਸਾਲ ਦੇ ਪੁੱਤਰ, ਪਤਨੀ, ਛੋਟੀ ਭੈਣ ਤੇ ਬਿਰਧ ਬਾਪ ਨੂੰ ਵਿਲਕਦਿਆਂ ਛੱਡ ਗਿਆ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement