
ਸੜਕ 'ਤੇ ਡਿੱਗੇ ਦਰਖ਼ਤ ਨਾਲ ਟਕਰਾਇਆ ਮੋਟਰਸਾਈਕਲ
ਤਲਵਾੜਾ : ਪਿਛਲੀ ਦਿਨ ਆਏ ਬਾਰਿਸ਼ ਅਤੇ ਤੂਫ਼ਾਨ ਦੇ ਕਰਨ ਹੁਸ਼ਿਆਰਪੁਰ ਤਲਵਾੜਾ ਵਿਚ ਬਹੁਤ ਦਰਖ਼ਤ ਰੋਡ 'ਤੇ ਡਿੱਗ ਗਏ ਸਨ ਜਿਨ੍ਹਾਂ ਨੂੰ ਅਜੇ ਤਕ ਬੀ.ਬੀ.ਐਮ.ਬੀ. ਪ੍ਰਸਾਸ਼ਨ ਵਲੋਂ ਦਰਖ਼ਤ ਨਹੀਂ ਚੁਕਿਆ ਗਿਆ। ਕੱਲ ਰਾਤ ਤਿੰਨ ਮੋਟਰ ਸਾਈਕਲ ਸਵਾਰ ਨੌਜਵਾਨ ਸੜਕ 'ਤੇ ਡਿੱਗੇ ਇਨ੍ਹਾਂ ਦਰਖ਼ਤਾਂ ਨਾਲ ਟਕਰਾਉਣ ਨਾਲ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਅਤੇ ਇਕ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਫਤਿਹਾਬਾਦ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਭੈਣ-ਭਰਾ ਅਤੇ ਜੀਜੇ ਦੀ ਮੌਤ
ਜ਼ਖ਼ਮੀਆਂ ਨੂੰ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿਤਾ ਗਿਆ। ਮ੍ਰਿਤਕ ਦੀ ਪਹਿਚਾਣ ਅਜੇ ਕੁਮਾਰ 19 ਸਾਲ ਵਜੋਂ ਹੋਈ ਹੈ ਉਹ ਤਲਵਾੜਾ ਦੇ ਨਾਲ ਲਗਦੇ ਪਿੰਡ ਭੰਬੋਤਾੜ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ: ਭਾਖੜਾ ਨਹਿਰ 'ਚ ਨਹਾਉਣ ਗਏ ਤਾਇਆ-ਭਤੀਜਾ ਰੁੜ੍ਹੇ, ਪਾਣੀ ਦੇ ਤੇਜ਼ ਵਹਾਅ ਕਾਰਨ ਵਾਪਰਿਆ ਹਾਦਸਾ
ਮ੍ਰਿਤਕ ਦੇ ਪ੍ਰਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਪੋਸਟਮਾਰਟਮ ਬੀ.ਬੀ.ਐਮ.ਬੀ. ਹਸਪਤਾਲ ਵਿਚ ਕਰਵਾਇਆ ਜਾ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਬਜ਼ੁਰਗ ਮਾਪਿਆਂ ਦਾ ਇਕਲੌਤਾ ਸਹਾਰਾ ਦੀ ਜੋ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਸਥਾਨਕ ਵਸਨੀਕ ਦਾ ਕਹਿਣਾ ਹੈ ਕਿ ਜੇਕਰ ਸਮੇਂ ਰਹਿੰਦੇ ਇਹ ਡਿੱਗੇ ਹੋਏ ਦਰਖ਼ਤ ਸੜਕ ਤੋਂ ਹਟਾ ਦਿਤੇ ਜਾਂਦੇ ਤਾਂ ਇਹ ਹਾਦਸਾ ਨਾ ਹੁੰਦਾ ਤਾਂ ਇਕ ਕੀਮਤੀ ਜਾਨ ਬਚ ਸਕਦੀ ਸੀ। ਉਧਰ ਐਸ.ਐਚ.ਓ. ਤਲਵਾੜਾ ਹਰਦੇਵ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।