
ਮੋਟਰਸਾਈਕਲ ਦੀ ਕਾਰ ਨਾਲ ਹੋਈ ਸੀ ਟੱਕਰ
ਫ਼ਤਿਹਾਬਾਦ : ਹਰਿਆਣਾ ਦੇ ਫ਼ਤਿਹਾਬਾਦ ਦੇ ਜਾਖਲ ਇਲਾਕੇ ਵਿਚ ਦੇਰ ਸ਼ਾਮ ਇਕ ਭਿਆਨਕ ਸੜਕ ਹਾਦਸੇ ਵਿਚ 3 ਜੀਆਂ ਦੀ ਜਾਨ ਚਲੀ ਗਈ। ਮਰਨ ਵਾਲਿਆਂ ਵਿਚ ਵਿਅਕਤੀ ਅਤੇ ਉਸ ਦਾ ਜੀਜਾ ਸ਼ਾਮਲ ਹੈ। ਤਿੰਨੋਂ ਬਾਈਕ 'ਤੇ ਸਵਾਰ ਹੋ ਕੇ ਪੰਜਾਬ ਵੱਲ ਜਾ ਰਹੇ ਸਨ ਕਿ ਰਸਤੇ 'ਚ ਪਿੰਡ ਮਿਉਂਦ ਨੇੜੇ ਉਨ੍ਹਾਂ ਨੂੰ ਕਾਰ ਨੇ ਟੱਕਰ ਮਾਰ ਦਿਤੀ। ਹਾਦਸੇ ਤੋਂ ਬਾਅਦ ਡਰਾਈਵਰ ਕਾਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਜਾਖਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਭਾਖੜਾ ਨਹਿਰ 'ਚ ਨਹਾਉਣ ਗਏ ਤਾਇਆ-ਭਤੀਜਾ ਰੁੜ੍ਹੇ, ਪਾਣੀ ਦੇ ਤੇਜ਼ ਵਹਾਅ ਕਾਰਨ ਵਾਪਰਿਆ ਹਾਦਸਾ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੁਨਾਲ ਦਾ ਰਹਿਣ ਵਾਲਾ 25 ਸਾਲਾ ਗਗਨਦੀਪ, ਉਸ ਦੀ ਭੈਣ ਅਮਰਜੀਤ ਕੌਰ ਅਤੇ ਉਸ ਦੀ ਭਰਜਾਈ 85 ਚੱਕ ਐਮ.ਐਲ.ਪੀ ਸ੍ਰੀਗੰਗਾਨਗਰ ਵਾਸੀ ਬਲਵਿੰਦਰ ਨਾਲ ਮੋਟਰਸਾਈਕਲ ’ਤੇ ਜਾਖਲ ਤੋਂ ਮੂਨਕ ਵੱਲ ਨੂੰ ਜਾ ਰਹੇ ਸਨ। ਰਾਜਸਥਾਨ ਦਾ ਖੇਤਰ ਜਾਖਲ ਤੋਂ ਪਹਿਲਾਂ ਰਸਤੇ ਵਿਚ ਮਿਉਂਦ ਨੇੜੇ ਇਕ ਵੈਗਨ ਆਰ ਕਾਰ ਨਾਲ ਬਾਈਕ ਦੀ ਟੱਕਰ ਹੋ ਗਈ। ਹਾਦਸੇ 'ਚ ਬਾਈਕ ਸਵਾਰ ਤਿੰਨੋਂ ਵਿਅਕਤੀ ਸੜਕ 'ਤੇ ਡਿੱਗ ਗਏ। ਗਗਨਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਤਿੰਨਾਂ ਨੂੰ ਜਾਖਲ ਸੀ.ਐਚ.ਸੀ. ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿਤਾ।
ਪਤਾ ਲੱਗਾ ਹੈ ਕਿ ਸ੍ਰੀਗੰਗਾਨਗਰ ਨਿਵਾਸੀ ਬਲਵਿੰਦਰ ਦੇ ਸਹੁਰੇ ਘਰ ਕੁਨਾਲ 'ਚ ਅਖੰਡ ਪਾਠ ਕਰਵਾਇਆ ਜਾ ਰਿਹਾ ਸੀ। ਇਸ ਸਮਾਗਮ ਵਿਚ ਹਿੱਸਾ ਲੈਣ ਲਈ ਉਹ ਕੁਨਾਲ ਪਿੰਡ ਆਇਆ ਹੋਇਆ ਸੀ। ਜਦੋਂ ਉਸ ਦੀ ਭਰਜਾਈ ਅਮਰਜੀਤ ਕੌਰ ਦੀ ਸਕੂਟੀ ਕਿਸੇ ਕਾਰਨ ਮੂਨਕ 'ਚ ਸੀ ਤਾਂ ਗਗਨਦੀਪ, ਅਮਰਜੀਤ ਕੌਰ ਅਤੇ ਬਲਵਿੰਦਰ ਉਸੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੂਨਕ ਤੋਂ ਇਸ ਨੂੰ ਲੈਣ ਲਈ ਰਵਾਨਾ ਹੋ ਗਏ। ਉਹ ਜਾਖਲ ਤੋਂ ਮੂਨਕ ਜਾ ਰਹੇ ਸਨ ਪਰ ਜਾਖਲ ਤੋਂ ਪਹਿਲਾਂ ਮਿਉਂਦ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ।