Amritsar News : ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਤੇ ਕਾਰ ਦੀ ਭਿਆਨਕ ਟੱਕਰ

By : BALJINDERK

Published : Jun 17, 2025, 1:03 pm IST
Updated : Jun 17, 2025, 1:03 pm IST
SHARE ARTICLE
ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਤੇ ਕਾਰ ਦੀ ਭਿਆਨਕ ਟੱਕਰ
ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਤੇ ਕਾਰ ਦੀ ਭਿਆਨਕ ਟੱਕਰ

Amritsar News :15 ਫੁੱਟ ਹੇਠਾਂ ਖੱਡ ’ਚ ਡਿੱਗੀ ਕਾਰ, ਅੰਮ੍ਰਿਤਸਰ ਤੋਂ ਲਹਿਰਾਗਾਗਾ ਜਾ ਰਹੀ ਸੀ ਲੁਧਿਆਣਾ ਡੀਪੂ ਦੀ ਬੱਸ, ਸੜਕ ਸੁਰੱਖਿਆ ਫੋਰਸ ਮੌਕੇ ’ਤੇ ਪੁੱਜੀ 

Amritsar News in Punjabi : ਅੰਮ੍ਰਿਤਸਰ ਦਿੱਲੀ ਮੁੱਖ ਰਾਜ ਮਾਰਗ ਦੇ ਉੱਤੇ ਬਿਆਸ ਦਰਿਆ ਨੇੜੇ  ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ, ਉਕਤ ਹਾਦਸਾ ਅੰਮ੍ਰਿਤਸਰ ਤੋਂ ਲਹਿਰਾਗਾਗਾ ਜਾ ਰਹੀ ਪੰਜਾਬ ਰੋਡਵੇਜ਼ ਦੇ ਲੁਧਿਆਣਾ ਡੀਪੂ ਦੀ ਇੱਕ ਬੱਸ ਅਤੇ ਕਾਰ ਦੇ ਦਰਮਿਆਨ ਭਿਆਨਕ ਟੱਕਰ ਹੋਣ ਕਾਰਨ ਵਾਪਰਿਆ ਹੈ।

ਇਹ ਟੱਕਰ ਇਨੀ ਭਿਆਨਕ ਸੀ ਕਿ ਬੱਸ ਵੱਲੋਂ ਪਿਛਲੀ ਤਰਫ ਤੋਂ ਜ਼ੋਰਦਾਰ ਟੱਕਰ ਵੱਜਣ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਹਾਈਵੇ ਕਿਨਾਰੇ ਕਰੀਬ 10 ਤੋਂ 15 ਫੁੱਟ ਹੇਠਾਂ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ਉੱਤੇ ਲੰਬਾ ਜਾਮ ਲੱਗ ਗਿਆ। ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਮਿਲਣ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਉੱਤੇ ਪੁੱਜੀ ਅਤੇ ਟਰੈਫਿਕ ਕਲੀਅਰ ਕਰਵਾਉਣ ਤੋਂ ਇਲਾਵਾ ਪੁਲਿਸ ਟੀਮ ਵੱਲੋਂ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

1

ਕਾਰ ਚਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਲੇਬਰ ਲੈ ਕੇ ਅੰਮ੍ਰਿਤਸਰ ਤੋਂ ਭੁਲੱਥ ਵੱਲ ਜਾ ਰਹੀ ਸੀ ਕਿ ਇਸ ਦੌਰਾਨ ਬਿਆਸ ਦਰਿਆ ਲੰਘਣ ਸਾਰ ਹੀ ਪਿੱਛੋਂ ਬੱਸ ਵੱਲੋਂ ਇੱਕ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਚੱਲਿਆ ਰਾਕੇਸ਼ ਨੇ ਦੱਸਿਆ ਕਿ ਉਹ ਖੱਬੇ ਹੱਥ ਆਪਣੀ ਲਾਈਨ ਦੇ ਵਿੱਚ ਆ ਰਿਹਾ ਸੀ।

ਇਸ ਸਬੰਧੀ ਬੱਸ ਦੇ ਡਰਾਈਵਰ ਬੇਅੰਤ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਲਹਿਰਾ ਗਾਗਾ ਜਾ ਰਿਹਾ ਸੀ ਕਿ ਇਸ ਦੌਰਾਨ ਅੱਗੇ ਕਾਰ ਚਾਲਕ ਵੱਲੋਂ ਅਚਾਨਕ ਬ੍ਰੇਕ ਲਗਾ ਦਿੱਤੇ ਜਾਣ ਕਾਰਨ ਬੱਸ ਕੰਟਰੋਲ ਨਹੀਂ ਹੋਈ ਜਿਸ ਕਾਰਨ ਉਕਤ ਹਾਦਸਾ ਵਾਪਰਿਆ ਹੈ। ਉਸਨੇ ਦੱਸਿਆ ਕਿ ਸੱਜੇ ਪਾਸੇ ਤੋਂ ਇੱਕ ਟਰੱਕ ਵੱਲੋਂ ਰਸਤਾ ਨਾ ਦਿੱਤੇ ਜਾਣ ਕਾਰਨ ਅਤੇ ਬਰੇਕ ਮਾਰਨ ਕਾਰਨ ਨੁਕਤ ਹਾਦਸਾ ਹੋ ਗਿਆ ਹੈ। ਬੱਸ ਚਾਲਕ ਨੇ ਦੱਸਿਆ ਕਿ ਬੱਸ ਦੇ ਵਿੱਚ ਕਰੀਬ 48 ਤੋਂ 50 ਸਵਾਰੀਆਂ ਸਨ ਜੋ ਕਿ ਠੀਕ-ਠਾਕ ਹਨ ਅਤੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। 

ਸੜਕ ਸੁਰੱਖਿਆ ਫ਼ੋਰਸ ਦੇ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਉੱਤੇ ਪੁੱਜ ਕੇ ਟਰੈਫਿਕ ਨੂੰ ਮੁੜ ਤੋਂ ਚਾਲੂ ਕਰਵਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਇਸ ਸਬੰਧੀ ਲੋਕਲ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਿੰਨਾਂ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਖੈਰ ਹਾਦਸੇ ਦੇ ਕਾਰਨਾਂ ਦਾ ਫ਼ਿਲਹਾਲ ਪੁਲਿਸ ਵੱਲੋਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਜਿਸ ਤਰ੍ਹਾਂ ਇਹ ਹਾਦਸਾ ਵਾਪਰਿਆ ਹੈ, ਇਸ ਤੋਂ ਸਿੱਧੇ ਤੌਰ ਦੇ ਉੱਤੇ ਪ੍ਰਤੀਤ ਹੁੰਦਾ ਹੈ ਕਿ ਤੇਜ਼ ਰਫ਼ਤਾਰੀ ਵੀ ਕਥਿਤ ਤੌਰ ਦੇ ਉੱਤੇ ਜ਼ਿਆਦਾਤਰ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ।।

(For more news apart from Horrific collision between Punjab Roadways bus full passengers and car News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement