
ਪੰਜਾਬ ਰੋਡਵੇਜ਼ ਪਨਬਸ ਡਿਪੂ ਪੱਟੀ ਦੇ ਜਨਰਲ ਸਕੱਤਰ ਵਜੀਰ ਸਿੰਘ ਨੇ ਦਸਿਆ ਕਿ ਸਾਡੀ ਤਿੰਨ ਦਿਨ ਦੀ ਹੜਤਾਲ ਹੈ ਜਿਸ ਨੂੰ ਪੂਰੀ ਤਰ੍ਹਾਂ ਕਾਮਯਾਬ ਬਣਾਇਆ ਜਾਵੇਗਾ...
ਪੱਟੀ, ਪੰਜਾਬ ਰੋਡਵੇਜ਼ ਪਨਬਸ ਡਿਪੂ ਪੱਟੀ ਦੇ ਜਨਰਲ ਸਕੱਤਰ ਵਜੀਰ ਸਿੰਘ ਨੇ ਦਸਿਆ ਕਿ ਸਾਡੀ ਤਿੰਨ ਦਿਨ ਦੀ ਹੜਤਾਲ ਹੈ ਜਿਸ ਨੂੰ ਪੂਰੀ ਤਰ੍ਹਾਂ ਕਾਮਯਾਬ ਬਣਾਇਆ ਜਾਵੇਗਾ ਕਿਉਂਕਿ ਸਰਕਾਰ ਹਰ ਵਾਰ ਸਾਡੀਆਂ ਮੰਗਾਂ ਮੰਨਣ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੀ ਹੈ। ਸ਼ਾਹਕੋਟ ਜ਼ਿਮਨੀ ਚੋਣ ਤੋਂ ਪਹਿਲਾ ਟਰਾਂਸਪੋਰਟ
ਮੰਤਰੀ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਤੁਹਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਜਿਸ ਦਾ ਅੱਜ ਤਕ ਕੋਈ ਵੀ ਹੱਲ ਨਹੀਂ ਨਿਕਲਿਆਂ। ਇਸ ਕਰ ਕੇ ਪੂਰੇ ਪੰਜਾਬ ਦੇ 18 ਪੰਜਾਬ ਰੋਡਵੇਜ਼ ਪਨਬਸ ਡਿਪੂਆਂ ਦਾ ਚੱਕਾ ਜਾਮ ਕੀਤਾ ਗਿਆ ਹੈ। ਪੱਟੀ ਡਿਪੂ ਦੀਆਂ 50-55 ਬੱਸਾਂ ਡਿਪੂ ਵਿਚ ਹੀ ਰਹੀਆਂ। ਜਨਰਲ ਸਕੱਤਰ ਨੇ ਦਸਿਆਂ ਕਿ 16-17 ਦੀ ਹੜਤਾਲ ਤੋਂ ਬਾਅਦ 18 ਜੁਲਾਈ ਨੂੰ ਦੀਨਾਨਗਰ ਵਿਖੇ ਟਰਾਂਸਪੋਰਟ ਮੰਤਰੀ ਦਾ ਘਿਰਾਓ ਕਰ ਕੇ ਪੁਤਲੇ ਫੂਕੇ ਜਾਣਗੇ ਤੇ ਪੰਜਾਬ ਦੇ ਸਾਰੇ ਸ਼ਹਿਰ ਬੰਦ ਕੀਤੇ ਜਾਣਗੇ।
Punjab Roadways Strike
ਇਸ ਚੱਕਾ ਜਾਮ ਵਿਚ ਗੁਰਬਿੰਦਰ ਸਿੰਘ ਪ੍ਰਧਾਨ, ਤਰਸੇਮ ਸਿੰਘ ਮੀਤ ਪ੍ਰਧਾਨ, ਤੇ ਅਵਤਾਰ ਸਿੰਘ ਕੈਸ਼ੀਅਰ ਸਤਨਾਮ ਸਿੰਘ, ਰਵਿੰਦਰ ਰੋਗੀ, ਕੁਲਦੀਪ ਸਿੰਘ, ਦਿਲਬਾਗ ਸਿੰਘ ਸਕੱਤਰ ਬਾਡੀ, ਸੁਖਦੇਵ ਸਿੰਘ, ਪ੍ਰਮਜੀਤ ਕੈਰੋ, ਗੁਰਜੰਟ ਸਿੰਘ, ਸੁਖਜੀਤ ਸਿੰਘ, ਮਹਿਲ ਸਿੰਘ, ਬਲਦੇਵ ਸਿੰਘ, ਸੁਖਵੰਤ ਸਿੰਘ, ਸਤਨਾਮ ਜੋਲੋਕੇ, ਜੈਮਲ ਸਿੰਘ, ਗੁਰਜਿੰਦਰ ਸਿੰਘ, ਹਰਪਾਲ ਸਿੰਘ, ਰਵਿੰਦਰ ਸਿੰਘ, ਰਵੈਲ ਸਿੰਘ, ਮਨਜਿੰਦਰ ਸਿੰਘ ਸਰਪ੍ਰਸਤ, ਸਲਵਿੰਦਰ ਸਿੰਘ ਤੇ ਪ੍ਰੈਸ ਸਕੱਤਰ ਵੀਰਮ ਜੰਡ ਸ਼ਾਮਲ ਸਨ।