
ਪਾਵਰਕਾਮ ਵੱਲੋਂ ਪੰਜਾਬ ਵਿੱਚ ਰਿਕਾਰਡ 12556 ਮੈਗਾਵਾਟ ਅਤੇ 2745 ਲੱਖ ਯੁਨਿਟ ਬਿਜਲੀ ਖਪਤ ਹੋਣ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਮੋਟਰਾਂ ਲਈ ...
ਭਾਈ ਰੂਪਾ, ਪਾਵਰਕਾਮ ਵੱਲੋਂ ਪੰਜਾਬ ਵਿੱਚ ਰਿਕਾਰਡ 12556 ਮੈਗਾਵਾਟ ਅਤੇ 2745 ਲੱਖ ਯੁਨਿਟ ਬਿਜਲੀ ਖਪਤ ਹੋਣ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਮੋਟਰਾਂ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਅਤੇ ਹਰ ਕਿਸਮ ਦੇ ਬਿਜਲੀ ਖਪਤਕਾਰਾਂ ਨੂੰ ਬਿਨਾਂ ਕਿਸੇ ਪਾਵਰ ਕੱਟ ਦੇ ਬਿਜਲੀ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਯੂਥ ਕਾਂਗਰਸ ਹਲਕਾ ਰਾਮਪੁਰਾ ਫੂਲ ਦੇ ਪ੍ਰਧਾਨ ਜਗਜੀਤ ਸਿੰਘ ਬਰਾੜ ਦੇ ਘਰ ਪਿੰਡ ਕੋਇਰ ਸਿੰਘ ਵਾਲਾ ਵਿਖੇ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪਾਵਰਕਾਮ ਵੱਲੋਂ ਐਸ.ਸੀ. ਪਰਿਵਾਰਾਂ ਲਈ ਸਲਾਨਾ ਤਿੰਨ ਹਜ਼ਾਰ ਯੂਨਿਟ ਬਿਜਲੀ ਮੁਆਫ ਹੈ ਅਤੇ ਇਸ ਤੋਂ ਜਿਆਦਾ ਬਿਜਲੀ ਖਪਤ ਹੋਣ 'ਤੇ ਉਨ੍ਹਾਂ ਨੂੰ ਸਾਰੀਆਂ ਯੂਨਿਟਾਂ ਦਾ ਖਰਚਾ ਪਾ ਦਿੱਤਾ ਜਾਂਦਾ ਹੈ ਪਰ ਹੁਣ ਪਾਵਰਕਾਮ ਵੱਲੋਂ ਤਿੰਨ ਹਜ਼ਾਰ ਤੋਂ ਵੱਧ ਖਪਤ ਹੋਈਆਂ ਯੂਨਿਟਾਂ ਦਾ ਖਰਚਾ ਹੀ ਪਾਇਆ ਜਾਵੇਗਾ ਅਤੇ ਅਜਿਹਾ ਕਰਨ ਨਾਲ ਉਕਤ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ।
Gurpreet Singh Kangar
ਇਸ ਮੌਕੇ ਯੂਥ ਕਾਂਗਰਸ ਹਲਕਾ ਰਾਮਪੁਰਾ ਫੂਲ ਦੇ ਪ੍ਰਧਾਨ ਜਗਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਸ. ਕਾਂਗੜ ਦੇ ਕੈਬਨਿਟ ਮੰਤਰੀ ਬਣਨ ਉਪਰੰਤ ਪਿੰਡ ਕੋਇਰ ਸਿੰਘ ਵਾਲਾ ਪਹਿਲੀ ਵਾਰ ਪਹੁੰਚਣ 'ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਡੀ.ਐਸ.ਪੀ. ਫੂਲ ਗੁਰਪ੍ਰੀਤ ਸਿੰਘ, ਪਰਦੱਮਨ ਸਿੰਘ, ਜਸਕਰਨ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ, ਹਰਨੇਕ ਸਿੰਘ, ਮੱਖਣ ਸਿੰਘ ਪ੍ਰਧਾਨ, ਗੁਰਤੇਜ ਸਿੰਘ ਸਾਬਕਾ ਸਰਪੰਚ, ਗੁਰਮੁੱਖ ਬਰਾੜ, ਸੁਖਦੇਵ ਸਿੰਘ ਪ੍ਰਧਾਨ, ਹਰਬੰਸ ਸਿੰਘ, ਜਸਪਾਲ ਸਿੰਘ, ਗੁਰਸੇਵਕ ਸਿੰਘ ਪੰਚ, ਸੋਨੂੰ ਬਰਾੜ ਅਤੇ ਕੇਵਲ ਸਿੰਘ ਨੰਬਰਦਾਰ ਹਾਜ਼ਰ ਸਨ।