ਫ਼ੀਸ ਵਸੂਲੀ ਮਾਮਲੇ ਦੀ ਸੁਣਵਾਈ ਟਲੀ : ਮਾਪਿਆਂ ਦਾ ਫੁਟਿਆ ਗੁੱਸਾ, ਸਕੂਲ ਖਿਲਾਫ਼ ਕੀਤਾ ਪ੍ਰਦਰਸ਼ਨ!
Published : Jul 17, 2020, 7:56 pm IST
Updated : Jul 17, 2020, 7:56 pm IST
SHARE ARTICLE
 Private School
Private School

ਮਾਪਿਆਂ ਨੂੰ ਅਦਾਲਤ ਤੋਂ ਰਾਹਤ ਮਿਲਣ ਦੀ ਉਮੀਦ

ਚੰਡੀਗੜ੍ਹ : ਪ੍ਰਾਈਵੇਟ ਸਕੂਲਾਂ ਵਲੋਂ ਲੌਕਡਾਊਨ ਸਮੇਂ ਦੀਆਂ ਫ਼ੀਸਾਂ ਮਾਪਿਆਂ ਤੋਂ ਵਸੂਲਣ ਦਾ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ। ਇਸ 'ਤੇ ਅੱਜ ਸੁਣਵਾਈ ਹੋਈ। ਇਸ ਦੌਰਾਨ ਸਕੂਲਾਂ ਵਲੋਂ ਜੋ ਪੱਖ ਅਦਾਲਤ ਸਾਹਮਣੇ ਰੱਖਿਆ ਗਿਆ ਸੀ, ਉਸ ਦੇ ਕੁੱਝ ਕਾਗ਼ਜ਼ਾਤ ਅਦਾਲਤ ਤਕ ਨਹੀਂ ਪਹੁੰਚੇ, ਜਿਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਟਾਲ ਦਿਤੀ। ਹੁਣ ਇਸ ਮਾਮਲੇ ਸੁਣਵਾਈ ਸੋਮਵਾਰ ਨੂੰ ਹੋਵੇਗੀ।

Online Class Online Class

ਦੱਸ ਦਈਏ ਕਿ ਪ੍ਰਾਈਵੇਟ ਸਕੂਲਾਂ ਵਲੋਂ ਮਾਪਿਆਂ ਤੋਂ ਲੌਕਡਾਊਨ ਦੌਰਾਨ ਅਤੇ ਬਾਅਦ ਦੇ ਸਮੇਂ ਦੀਆਂ ਫ਼ੀਸਾਂ ਵਸੂਲਣ ਲਈ ਦਬਾਅ ਪਾਇਆ ਜਾ ਰਿਹਾ ਸੀ। ਬਾਅਦ ਇਹ ਮਾਮਲਾ ਅਦਾਲਤ 'ਚ ਪਹੁੰਚ ਗਿਆ। ਹਾਈ ਕੋਰਟ ਦੇ ਸਿੰਗਲ ਬੈਂਚ ਵਲੋਂ ਪਹਿਲਾਂ ਇਸ ਦਾ ਫ਼ੈਸਲਾ ਸਕੂਲਾਂ ਦੇ ਹੱਕ ਵਿਚ ਸੁਣਾਇਆ ਗਿਆ ਸੀ, ਜਿਸ ਤੋਂ ਬਾਅਦ ਮਾਪਿਆਂ ਨੇ ਇਸ ਮਾਮਲੇ ਨੂੰ ਹਾਈ ਕੋਰਟ ਦੇ ਡਬਲ ਬੈਂਚ ਅੱਗੇ ਰੱਖਿਆ ਸੀ।

Online Classes Whatsapp Group Online Classes Whatsapp Group

ਮਾਮਲੇ ਦੀ ਅੱਜ ਹੋਈ ਸੁਣਵਾਈ ਸਬੰਧੀ ਜਾਣਕਾਰੀ ਦਿੰਦਿਆਂ ਮਾਪਿਆਂ ਦੇ ਵਕੀਲ ਆਰਐਸ ਬੈਂਸ ਨੇ ਦਸਿਆ ਕਿ ਅਦਾਲਤ ਨੇ ਜਿਸ ਤਰ੍ਹਾਂ ਮਾਪਿਆਂ ਦੇ ਪੱਖ ਨੂੰ ਧਿਆਨ ਨਾਲ ਸੁਣਿਆ ਹੈ, ਉਸ ਤੋਂ ਮਾਪਿਆਂ ਨੂੰ ਕੁੱਝ ਨਾ ਕੁੱਝ ਰਾਹਤ ਮਿਲਣ ਦੀ ਸੰਭਾਵਨਾ ਬਣਦੀ ਜਾਪ ਰਹੀ ਹੈ। ਇਸ ਮਾਮਲੇ ਦੀ ਅੱਜ ਹੋਈ ਸੁਣਵਾਈ ਦੌਰਾਨ ਕੁੱਝ ਕਾਗ਼ਜ਼ਾਤ ਅਦਾਲਤ ਕੋਲ ਨਾ ਪਹੁੰਚਣ ਕਾਰਨ ਅੱਗੇ ਪੈ ਗਈ ਹੈ।

Online Class Online Class

ਇਸੇ ਦੌਰਾਨ ਮੋਹਾਲੀ ਦੇ ਸੈਕਟਰ-51 ਸਥਿਤ ਪ੍ਰਾਈਵੇਟ ਸਕੂਲ ਦੇ ਬਾਹਰ ਮਾਪਿਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਸਕੂਲ ਮੈਨੇਜਮੈਂਟ ਖਿਲਾਫ਼ ਰੱਜ ਕੇ ਭੜਾਸ ਕੱਢੀ। ਫੀਸ ਵਸੂਲੀ ਨੂੰ ਲੈ ਕੇ ਸਕੂਲ ਮੈਨੇਜਮੈਂਟ ਖਿਲਾਫ਼ ਪ੍ਰਦਰਸ਼ਨ ਕਰ ਰਹੇ ਮਾਪਿਆਂ ਦਾ ਇਲਜ਼ਾਮ ਸੀ ਕਿ ਫੀਸ ਨਾ ਦਿਤੇ ਜਾਣ ਤੇ ਸਕੂਲ ਮੈਨੇਜਮੈਂਟ ਨੇ ਬੱਚਿਆਂ ਨੂੰ ਸਟੱਡੀ ਵਾਲੇ ਵਟਸਐਪ ਗਰੁੱਪ 'ਚੋਂ ਬਾਹਰ ਕੱਢ ਦਿਤਾ ਹੈ।

Online Class Online Class

ਮਾਪਿਆਂ ਮੁਤਾਬਕ ਜੇਕਰ ਕਲਾਸਾਂ ਆਨਲਾਈਨ ਲੱਗਦੀਆਂ ਹਨ ਤਾਂ ਇਹ ਇਕ ਕਿਸਮ ਦਾ ਬੱਚੇ ਨੂੰ ਕਲਾਸ ਵਿਚੋਂ ਹੀ ਬਾਹਰ ਕੱਢਿਆ ਹੈ। ਸਕੂਲ ਨੇ ਆਨਲਾਈਨ ਕਲਾਸ ਜੂਨ ਮਹੀਨੇ ਤੋਂ ਸ਼ੁਰੂ ਕੀਤੀ ਜਦਕਿ ਫ਼ੀਸ ਅਪ੍ਰੈਲ ਮਹੀਨੇ ਤੋਂ ਮੰਗ ਰਿਹਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਮਾਮਲਾ ਹਾਈਕੋਰਟ ਦੇ ਡਬਲ ਬੈਂਚ ਕੋਲ ਪਹੁੰਚਿਆ ਹੋਣ ਦੇ ਬਾਵਜੂਦ ਸਕੂਲ ਮੈਨੇਜਮੈਂਟ ਨੇ ਅਦਾਲਤ ਦੇ ਫ਼ੈਸਲੇ ਦਾ ਵੀ ਇੰਤਜ਼ਾਰ ਨਹੀਂ ਕੀਤਾ ਤੇ ਬੱਚਿਆਂ ਨੂੰ ਕਲਾਸ ਵਿਚੋਂ ਬਾਹਰ ਕੱਢਿਆ ਹੈ। ਬੱਚਿਆਂ ਨੂੰ ਗਰੁੱਪ ਵਿਚੋਂ ਕੱਢਣ ਤੋਂ ਬਾਅਦ ਉਨ੍ਹਾਂ ਦੇ ਮਨ ਅੰਦਰ ਖੌਫ ਪੈਦਾ ਹੋ ਗਿਆ ਹੈ। ਸਕੂਲ ਦੇ ਗਰੁੱਪ ਵਿਚੋਂ ਬਾਹਰ ਕੱਢਣ ਨਾਲ ਬੱਚਿਆਂ ਦੀ ਪੜ੍ਹਾਈ 'ਤੇ ਵੀ ਅਸਰ ਪੈ ਰਿਹਾ ਹੈ। ਇਸੇ ਦੌਰਾਨ ਕੁੱਝ ਮਾਪਿਆਂ ਨੇ ਸਕੂਲ ਪ੍ਰਿੰਸੀਪਲ 'ਤੇ ਬਦਸਲੂਕੀ ਕਰਨ ਦੇ ਦੋਸ਼ ਵੀ ਲਾਏ ਹਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement