
ਰੰਧਾਵਾ ਨੇ ਸਿੱਧੂ ਦੇ ਟਵੀਟਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਟਵੀਟ ਕਰਨੇ ਵੀ ਜ਼ਰੂਰੀ ਹਨ ਅਤੇ ਲੋਕਾਂ ਨਾਲ ਮਿਲਣਾ ਵੀ ਜ਼ਰੂਰੀ ਹੈ।
ਚੰਡੀਗੜ੍ਹ : ਨਵਜੋਤ ਸਿੱਧੂ ਨਾਲ ਮੁਲਾਕਾਤ ਕਰਨ ਮਗਰੋਂ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੰਤਰੀ ਰੰਧਾਵਾ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਨਾਲ ਉਨ੍ਹਾਂ ਦੇ ਪਰਿਵਾਰਕ ਅਤੇ ਪੁਰਾਣੇ ਰਿਸ਼ਤੇ ਹਨ, ਜੋ ਖ਼ਤਮ ਨਹੀਂ ਹੋ ਸਕਦੇ। ਰੰਧਾਵਾ ਨੇ ਸਿੱਧੂ ਦੇ ਟਵੀਟਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਟਵੀਟ ਕਰਨੇ ਵੀ ਜ਼ਰੂਰੀ ਹਨ ਅਤੇ ਲੋਕਾਂ ਨਾਲ ਮਿਲਣਾ ਵੀ ਜ਼ਰੂਰੀ ਹੈ।
ਇਹ ਵੀ ਪੜ੍ਹੋ - ਰਾਜਸਥਾਨ ਦੇ ਨੌਜਵਾਨ ਨੇ ਪੁਰਾਣੇ ਜੁੱਤਿਆਂ ਨਾਲ ਸ਼ੁਰੂ ਕੀਤਾ 3 ਕਰੋੜ ਦਾ ਕਾਰੋਬਾਰ
ਕਾਂਗਰਸ ਵਿਚਕਾਰ ਚੱਲ ਰਹੀ ਖਾਨਾਜੰਗੀ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਬੁਲਾਉਣਗੇ ਤਾਂ ਉਹ ਜ਼ਰੂਰ ਜਾਣਗੇ ਅਤੇ ਉਹ ਖ਼ੁਦ ਵੀ ਜਾਣਗੇ। ਮੰਤਰੀ ਰੰਧਾਵਾ ਨੇ ਕਿਹਾ ਕਿ ਕਾਂਗਰਸ 'ਚ ਪਹਿਲਾਂ ਵੀ ਸਭ ਠੀਕ ਚੱਲ ਰਿਹਾ ਸੀ, ਹੁਣ ਵੀ ਸਭ ਠੀਕ ਹੈ ਅਤੇ ਭਵਿੱਖ 'ਚ ਵੀ ਠੀਕ ਹੀ ਰਹੇਗਾ। ਉਨ੍ਹਾਂ ਕਿਹਾ ਕਿ ਸਭ ਸਹੀ ਹੈ।
ਇਹ ਵੀ ਪੜ੍ਹੋ - ਹਰੀਸ਼ ਰਾਵਤ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ
ਕਾਂਗਰਸੀ ਵਿਧਾਇਕਾਂ ਅਤੇ ਕਾਰਕੁੰਨਾਂ ਨਾਲ ਮੀਟਿੰਗਾਂ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੀਟਿੰਗਾਂ ਅਕਸਰ ਚੱਲਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਭਾਵੇਂ ਹਰੀਸ਼ ਰਾਵਤ ਹਨ, ਨਵਜੋਤ ਸਿੱਧੂ ਜਾਂ ਕੈਪਟਨ ਅਮਰਿੰਦਰ ਸਿੰਘ, ਸਭ ਦਾ ਇੱਕੋ ਮਕਸਦ ਹੈ ਕਿ ਕਾਂਗਰਸ ਪਾਰਟੀ ਨੂੰ ਕਿਵੇਂ ਜਿਤਾਉਣਾ ਹੈ।
Navjot Singh Siddhu and Other Congress Leaders
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਮਜ਼ਬੂਤ ਹੋ ਕੇ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਹੈ ਅਤੇ ਇਸ ਕਾਂਗਰਸ ਅੰਦਰ ਜੋ ਵੀ ਮੁੱਦੇ ਚੱਲ ਰਹੇ ਹਨ, ਉਹ 100 ਫ਼ੀਸਦੀ ਸੁਲਝਾ ਲਏ ਜਾਣਗੇ।