Zirakpur News : ਐਕਟਿਵਾ ਸਵਾਰ ਚੋਰ ਘਰ ’ਚ ਵੜ ਇਨਵਰਟਰ ਬੈਟਰੀ ਅਤੇ 3500 ਰੁਪਏ ਨਕਦ ਲੈ ਕੇ ਹੋਇਆ ਫ਼ਰਾਰ

By : BALJINDERK

Published : Jul 17, 2024, 12:06 pm IST
Updated : Jul 17, 2024, 12:06 pm IST
SHARE ARTICLE
file photo
file photo

Zirakpur News : ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ’ਚ ਹੋਈ ਕੈਦ

Zirakpur News : ਜ਼ੀਰਕਪੁਰ ’ਚ ਅਮਨ-ਕਾਨੂੰਨ ਦੀ ਸਥਿਤੀ ਇਸ ਹੱਦ ਤੱਕ ਵਿਗੜ ਚੁੱਕੀ ਹੈ ਕਿ ਹੁਣ ਚੋਰਾਂ ਨੂੰ ਪੁਲਿਸ ਦਾ ਡਰ ਵੀ ਨਹੀਂ ਰਿਹਾ। ਪਹਿਲਾਂ 2 ਜਾਂ 2 ਤੋਂ ਵੱਧ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ, ਪਰ ਹੁਣ ਇਕੱਲਾ ਚੋਰ ਬਿਨਾਂ ਕਿਸੇ ਡਰ ਤੋਂ ਚੋਰੀਆਂ ਕਰਨ ਲੱਗ ਪਿਆ ਹੈ। ਅਜਿਹਾ ਹੀ ਇੱਕ ਮਾਮਲਾ ਸੈਣੀ ਵਿਹਾਰ ਫੇਜ਼ 2 ਬਲਟਾਣਾ ’ਚ ਸਾਹਮਣੇ ਆਇਆ ਹੈ।

ਇਹ ਵੀ ਪੜੋ: Delhi News : ਪ੍ਰਵਾਸੀ ਮਜ਼ਦੂਰਾਂ ਦੇ ਰਾਸ਼ਨ ਕਾਰਡਾਂ ਲਈ ਤਸਦੀਕ 1 ਮਹੀਨੇ 'ਚ ਪੂਰੀ ਕੀਤੀ ਜਾਵੇ -ਸੁਪਰੀਮ ਕੋਰਟ

ਸੈਣੀ ਵਿਹਾਰ ਫੇਜ਼ 2 ਦੇ ਮਕਾਨ ਨੰਬਰ 465 ਵਿੱਚ ਬੀਤੀ ਰਾਤ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ 'ਚ ਉਹ ਘਰ ਦੀ ਪਹਿਲੀ ਮੰਜ਼ਿਲ 'ਤੇ ਪਏ ਇਨਵਰਟਰ ਦੀ ਬੈਟਰੀ ਅਤੇ ਫਰਿੱਜ ਦੇ ਉੱਪਰ ਰੱਖੀ 3500 ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋਈ। ਪਰਿਵਾਰ ਅਨੁਸਾਰ ਚੋਰੀ ਦੀ ਇਹ ਘਟਨਾ ਰਾਤ 2 ਵਜੇ ਤੋਂ ਸਵੇਰੇ 6 ਵਜੇ ਦੇ ਦਰਮਿਆਨ ਵਾਪਰੀ ਹੈ। 

ਇਹ ਵੀ ਪੜੋ: Hoshiarpur News : ਭਾਰਤੀ ਸ਼ਾਸਤਰੀ ਸੰਗੀਤ ਦੇ ਪ੍ਰਸਿੱਧ ਰਾਗੀ ਅਮਰਦੀਪ ਸਿੰਘ ਬੋਦਲ ਦਾ ਅਮਰੀਕਾ ’ਚ ਹੋਇਆ ਦੇਹਾਂਤ 

ਸੀਸੀਟੀਵੀ ਫੁਟੇਜ ਵਿਚ ਚੋਰ ਐਕਟਿਵਾ 'ਤੇ ਆਉਂਦਾ ਸਾਫ਼ ਦਿਖਾਈ ਦੇ ਰਿਹਾ ਹੈ। ਚੋਰ ਦੇ ਚਿਹਰੇ ਦੀ ਪਛਾਣ ਨਹੀਂ ਹੋ ਸਕੀ ਕਿਉਂਕਿ ਉਸ ਨੇ ਹੈਲਮੇਟ ਪਾਇਆ ਹੋਇਆ ਸੀ। ਚੋਰ ਨੇ ਮੌਕੇ 'ਤੇ ਆ ਕੇ ਘਰ ਨੂੰ ਦੇਖਿਆ, ਕੰਧ ਟੱਪ ਕੇ ਘਰ ਦੇ ਅੰਦਰ ਜਾ ਕੇ ਘਰ ਦੀ ਪਹਿਲੀ ਮੰਜ਼ਿਲ 'ਤੇ ਜਾ ਕੇ ਇਸ ਚੋਰੀ ਨੂੰ ਅੰਜਾਮ ਦਿੱਤਾ। ਕਿਉਂਕਿ ਘਰ ਦੇ ਸਾਰੇ ਮੈਂਬਰ ਹੇਠਲੀ ਮੰਜ਼ਿਲ 'ਤੇ ਸੁੱਤੇ ਹੋਏ ਸਨ। ਚੋਰ ਇਕੱਲੇ ਹੀ ਘਰ ਦੀ ਪਹਿਲੀ ਮੰਜ਼ਿਲ 'ਤੇ ਸਾਰੀਆਂ ਅਲਮਾਰੀਆਂ ਅਤੇ ਦਰਵਾਜ਼ੇ ਖੋਲ੍ਹ ਕੇ ਸਾਮਾਨ ਖਿਲਾਰ ਕੇ ਫ਼ਰਾਰ ਹੋ ਗਿਆ।

ਇਹ ਵੀ ਪੜੋ: Mohali News : ਪੁਲਿਸ ਨੇ ਚੋਰੀ ਦੇ ਮੋਟਰਸਾਈਕਲ 'ਤੇ ਭੱਜ ਰਹੇ ਦੋ ਬਦਮਾਸਾਂ ਨੂੰ ਕੀਤਾ ਕਾਬੂ 

ਇਸ ਮੌਕੇ 'ਤੇ ਇਹ ਵੀ ਦੇਖਿਆ ਗਿਆ ਕਿ ਚੋਰ ਨੇ ਆਪਣੇ ਮੂੰਹ 'ਚ ਗੁਟਖਾ ਪਾਇਆ ਹੋਇਆ ਸੀ ਅਤੇ ਉਸ ਨੇ ਘਰ ਵਿਚ ਇਕ-ਦੋ ਥਾਵਾਂ 'ਤੇ ਥੁੱਕਿਆ ਵੀ ਹੋਇਆ ਸੀ। ਚੋਰਾਂ ਨੇ ਬੈਟਰੀ ਦੀਆਂ ਤਾਰਾਂ ਨੂੰ ਖੋਲ੍ਹ ਕੇ ਬੈਟਰੀ ਦੇ ਉੱਪਰ ਦਾ ਢੱਕਣ ਖੋਲ੍ਹ ਕੇ ਸੁੱਟ ਦਿੱਤਾ ਅਤੇ ਫਰਿੱਜ ਦੇ ਉੱਪਰ ਪਿਆ ਕੱਪੜਾ ਚੁੱਕ ਕੇ ਹੇਠਾਂ ਪਿਆ 3500 ਰੁਪਏ ਵੀ ਚੋਰੀ ਕਰ ਲਿਆ ਅਤੇ ਬੜੀ ਆਸਾਨੀ ਨਾਲ ਬੈਟਰੀ ਉਤਾਰ ਕੇ ਲੈ ਗਿਆ। ਇਸ ਤੋਂ ਬਾਅਦ ਉਹ ਖੁਦ ਕੰਧ ਤੋਂ ਛਾਲ ਮਾਰ ਕੇ ਹੈਲਮੇਟ ਪਾ ਕੇ ਐਕਟਿਵਾ 'ਤੇ ਬੈਟਰੀ ਰੱਖ ਕੇ ਉਥੋਂ ਤੋਂ ਚਲਾ ਗਿਆ। ਪਰਿਵਾਰ ਨੇ ਇਸ ਸਾਰੀ ਘਟਨਾ ਦੀ ਸੂਚਨਾ ਪੁਲਿਸ ਚੌਕੀ ਬਲਟਾਣਾ ਵਿਖੇ ਦਿੱਤੀ। 

ਇਹ ਵੀ ਪੜੋ: Amrtisar News : ਹਰਿਮੰਦਰ ਸਾਹਿਬ ਅੰਮ੍ਰਿਤਸਰ ’ਚ ਮਾਂ ਆਪਣੀ 2 ਸਾਲ ਦੀ ਬੱਚੀ ਨੂੰ ਛੱਡ ਕੇ ਹੋਈ ਫ਼ਰਾਰ

ਘਟਨਾ ਸਬੰਧੀ ਪਰਿਵਾਰ ਨੇ ਦੱਸਿਆ ਕਿ ਪੁਲਿਸ ਨੇ ਭਰੋਸਾ ਦਿੱਤਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਚੋਰ ਦੀ ਪਛਾਣ ਕਰਕੇ ਉਸ ਨੂੰ ਜਲਦ ਚੋਰ ਗ੍ਰਿਫਤਾਰ ਕਰਕੇ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

(For more news apart from Thieves in the Activa escaped with the inverter battery and Rs 3500 in cash News in Punjabi, stay tuned to Rozana Spokesman)


 

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement