ਮੁੱਖ ਮੰਤਰੀ ਵਲੋਂ ਐਸ.ਡੀ.ਐਮ ਤਪਾ ਦਾ ਸਨਮਾਨ
Published : Aug 17, 2018, 3:37 pm IST
Updated : Aug 17, 2018, 3:37 pm IST
SHARE ARTICLE
Chief minister Capt Amarinder Singh Honoring SDM Tapa
Chief minister Capt Amarinder Singh Honoring SDM Tapa

ਸਥਾਨਕ ਤਹਿਸੀਲ ਦੇ ਐਸ.ਡੀ.ਐਮ ਸੰਦੀਪ ਕੁਮਾਰ ਆਈ.ਪੀ.ਐਸ ਨੂੰ ਪੰਜਾਬ ਦੇ ਮੁੱਖ ਮੰਤਰੀ ਵਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਦੀ ਰੋਕਥਾਮ ਲਈ ਚੁੱਕੇ ਵਧੀਆ ਕਦਮਾਂ ਬਦਲੇ............

ਤਪਾ ਮੰਡੀ : ਸਥਾਨਕ ਤਹਿਸੀਲ ਦੇ ਐਸ.ਡੀ.ਐਮ ਸੰਦੀਪ ਕੁਮਾਰ ਆਈ.ਪੀ.ਐਸ ਨੂੰ ਪੰਜਾਬ ਦੇ ਮੁੱਖ ਮੰਤਰੀ ਵਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਦੀ ਰੋਕਥਾਮ ਲਈ ਚੁੱਕੇ ਵਧੀਆ ਕਦਮਾਂ ਬਦਲੇ ਸਨਮਾਨਤ ਕੀਤਾ ਗਿਆ। ਮਾਰਕੀਟ ਕਮੇਟੀ ਦਫ਼ਤਰ ਵਿਖੇ ਸੰਦੀਪ ਕੁਮਾਰ ਆਈ.ਏ.ਐਸ ਨੇ ਪੱਤਰਕਾਰਾਂ ਦੀ ਭਰਵੀਂ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਸਰਕਾਰ ਦੀ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਛੇੜੀ ਡੇਪੋ ਸਕੀਮ ਤਹਿਤ ਸਨਮਾਨਤ ਕੀਤਾ ਗਿਆ ਹੈ, ਕਿਉਂ ਕਿ ਪੂਰਨ ਜ਼ਿਲ੍ਹੇ ਅੰਦਰ ਸਮੁੱਚੇ ਸ਼ਹਿਰ ਤਪਾ, ਧਨੋਲਾ, ਭਦੌੜ, ਬਰਨਾਲਾ ਦੇ ਸਮੁੱਚੇ ਵਾਰਡਾਂ ਸਣੇ ਜ਼ਿਲ੍ਹੇ ਭਰ ਦੇ 122 ਪਿੰਡਾਂ ਅੰਦਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ

ਵਲੋਂ ਲੋਕਾਂ ਨਾਲ ਨਸ਼ਿਆਂ ਦੇ ਵਿਰੋਧ ਵਿਚ ਮੀਟਿੰਗਾਂ ਕਰਨ ਦਾ ਮਿੱਥਿਆ ਟੀਚਾ ਸਰ ਕਰ ਲਿਆ ਹੈ ਜਦਕਿ ਸਰਕਾਰ ਵਲੋਂ ਨਸ਼ਿਆਂ ਦੀ ਗਲਤਾਨ ਵਿਚ ਖੁੰਭੇ ਲੋਕਾਂ ਨੂੰ ਬਾਹਰ ਕੱਢਣ ਲਈ ਮੁਫ਼ਤ ਇਲਾਜ ਕਰਵਾਉਣ ਤਹਿਤ ਕਰੀਬ 5000 ਮਰੀਜ ਰੋਜ਼ਾਨਾ ਵੱਖ-ਵੱਖ ਸਰਕਾਰੀ ਹਸਪਤਾਲ, ਡਿਸਪੈਂਸਰੀਆਂ ਵਿਚੋਂ ਦਵਾਈ ਲੈ ਰਹੇ ਹਨ। 
ਸਵਾਲ ਦੇ ਜਵਾਬ ਵਿਚ ਐਸ.ਡੀ.ਐਮ ਨੇ ਕਿਹਾ ਕਿ ਜ਼ਿਲ੍ਹੇ ਦੀ ਆਬਾਦੀ ਅਨੁਸਾਰ ਨਸ਼ਿਆਂ ਦੀ ਦਲਦਲ ਵਿਚ ਇਕ ਫ਼ੀ ਸਦੀ ਲੋਕ ਫਸੇ ਹੋਏ ਹਨ ਜੋ ਗ਼ੈਰ ਮਨਜੂਰ ਨਸ਼ੇ

ਦਾ ਸੇਵਨ ਕਰਦੇ ਹਨ ਜਦਕਿ ਹੁਣ ਜ਼ਿਲ੍ਹਾ ਪ੍ਰਸ਼ਾਸਨ ਮਹਿਲ ਕਲਾਂ ਵਾਲੇ ਖੇਤਰ ਅੰਦਰ ਨਸ਼ਿਆਂ ਦੀ ਰੋਕਥਾਮ ਜਸਰ ਲਗਾ ਰਿਹਾ ਹੈ। ਉਨ੍ਹਾਂ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਛੇੜੀ ਮੁਹਿੰਮ ਤਹਿਤ ਲੋਕਾਂ ਦੇ ਸਹਿਯੋਗ ਨਾਲ ਜਲਦ ਹੀ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰ ਦਿਤਾ ਜਾਵੇਗਾ। ਇਸ ਮੌਕੇ ਤਹਿਸੀਲਦਾਰ ਗੁਰਮੁੱਖ ਸਿੰਘ ਆਦਿ ਵੀ ਹਾਜ਼ਰ ਸਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement