
ਅੱਜ ਜ਼ਿਲ੍ਹਾਂ ਮੋਗਾ ਦੇ ਸੈਕੜੇ ਮਿਡ-ਡੇ ਮੀਲ ਕੁਕ ਵਰਕਰ ਯੂਨੀਅਨਦੇ ਮੈਂਬਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਪ੍ਰਧਾਨ ਕਰਮਚੰਦ
ਮੋਗਾ : ਅੱਜ ਜ਼ਿਲ੍ਹਾਂ ਮੋਗਾ ਦੇ ਸੈਕੜੇ ਮਿਡ-ਡੇ ਮੀਲ ਕੁਕ ਵਰਕਰ ਯੂਨੀਅਨਦੇ ਮੈਂਬਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਪ੍ਰਧਾਨ ਕਰਮਚੰਦ ਚੰਡਾਲਿਆ ਦੀ ਅਗਵਾਈ 'ਚ ਪਹਿਲਾਂ ਨੇਚਰ ਪਾਰਕ 'ਚ ਜਮ ਕੇ ਧਰਨਾ ਦਿੱਤਾ। ਫਿਰ ਇਹ ਵਰਕਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੇ ਹੋਏ ਮੋਗਾ ਦੇ ਮੇਨ ਚੌਂਕ 'ਚ ਪਹੁੰਚੇ ਅਤੇ ਉਥੇ ਰੋਸ਼ ਪ੍ਰਦਰਸ਼ਨ ਕਰਕੇ ਸਰਕਾਰ ਦਾ ਪੁਤਲਾ ਫੂਕਿਆ।ਵਰਕਰਾਂ ਨੇ ਸਰਕਾਰ ਦੇ ਖਿਲਾਫ਼ ਜਮ ਕੇ ਭੜਾਸ ਵੀ ਕੱਢੀ।
Punjab mid-day meal workers protest in moga
ਇਸ ਮੌਕੇ ਪੰਜਾਬ ਪ੍ਰਧਾਨ ਕਰਮਚੰਦ ਚੰਡਾਲਿਆ ਨੇ ਦੱਸਿਆ ਕਿ ਅੱਜ ਅਸੀਂ ਦੁਖੀ ਹੋ ਕੇ ਇਹ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ,ਕਿਉਂਕਿ ਸਾਨੂੰ ਅਪ੍ਰੈਲ 'ਚ ਇਹ ਭਰੋਸਾ ਦਿੱਤਾ ਗਿਆ ਸੀ ਕੀ ਕੁਕ ਦੀ ਮਹੀਨਾਵਾਰ ਤਨਖਾਹ ਤਿੰਨ ਹਜ਼ਾਰ ਰੁਪਏ ਦਿੱਤੀ ਜਾਵੇਗੀ ਪਰ ਉਹ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ। ਅਸੀਂ ਕਈ ਵਾਰ ਮੰਗ ਪੱਤਰ ਵੀ ਦਿੱਤੇ ਪਰ ਕੋਈ ਸੁਣਵਾਈ ਨਹੀ ਹੋਈ।
Punjab mid-day meal workers protest in moga
ਦੂਜੀ ਮੰਗ ਇਹ ਸੀ ਕਿ ਜਦੋਂ ਕੁਕ ਦੀ ਮੌਤ ਹੋ ਜਾਂਦੀ ਹੈ ਤਾਂ ਸਰਕਾਰ ਤਰਸ ਦੇ ਆਧਾਰ 'ਤੇ ਉਸਦੇ ਕਿਸੇ ਮੈਂਬਰ ਨੂੰ ਨੌਕਰੀ ਦਵੇ ਪਰ ਉਸਦੇ ਪਰਿਵਾਰ ਦਾ ਕੋਈ ਮੈਂਬਰ ਨਹੀ ਰੱਖਿਆ ਜਾਂਦਾ। ਸਗੋਂ ਦੂਜੇ ਕਿਸੇ ਹੋਰ ਨੂੰ ਰੱਖ ਲਿਆ ਜਾਂਦਾ ਹੈ। ਲੋਕ ਸਭਾ ਚੋਣਾਂ ਦੌਰਾਨ ਕੁਕ ਦੇ ਵੱਲੋਂ ਆਪਣੀ ਜੇਬ ਤੋਂ ਖਰਚਾ ਕਰਕੇ ਖਾਣਾ ਬਣਾਇਆ ਗਿਆ ਪਰ ਉਹ ਪੈਸੇ ਵੀ ਹੁਣ ਤੱਕ ਨਹੀ ਦਿੱਤੇ ਗਏ।
Punjab mid-day meal workers protest in moga
ਸਾਡੀਆਂ ਮੰਗਾਂ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਰ ਕਿਨਾਰ ਕਰ ਰਹੀ ਹੈ। ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਪੂਰੇ ਪੰਜਾਬ ਦੇ ਕੁਕ ਸੰਘਰਸ਼ ਦੇ ਰਾਹ ਤੇ ਚੱਲ ਪੈਣਗੇ। ਪੰਜਾਬ ਦੇ ਕਰੀਬ 44 ਹਜ਼ਾਰ ਕੁਕ ਸਿਰਫ 1700 ਰੁਪਏ ਮਹੀਨਾ ਤਨਖਾਹ ਲੈ ਕੇ ਕੰਮ ਕਰ ਰਹੇ ਹਨ ਸਰਕਾਰ ਵਲੋਂ ਮੰਗ ਕਰਦੇ ਹਾਂ ਕੀ ਸਾਡੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ।