
ਪੰਜਾਬ ਦੇ ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਨਿਰਦੇਸ਼ ਦਿਤੇ ਹਨ ਕਿ ਉਹ ਮਿਡ-ਡੇ ਮੀਲ ‘ਚ ਮਿਲਕ ਪਾਊਡਰ ਦਾ ਇਸਤੇਮਾਲ ਕਰਨ...
ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਨਿਰਦੇਸ਼ ਦਿਤੇ ਹਨ ਕਿ ਉਹ ਮਿਡ-ਡੇ ਮੀਲ ‘ਚ ਮਿਲਕ ਪਾਊਡਰ ਦਾ ਇਸਤੇਮਾਲ ਕਰਨ। ਦਸ ਦੇਈਏ ਕਿ ਸਰਕਾਰੀ ਸਕੂਲਾਂ ‘ਚ ਮਿਡ-ਡੇ ਮੀਲ ਦੇ ਤਹਿਤ ਹਫ਼ਤੇ ‘ਚ ਇਕ ਦਿਨ ਖੀਰ ਦਿਤੀ ਜਾਂਦੀ ਹੈ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਹੁਣ ਇਹ ਖੀਰ ਮਿਲਕ ਪਾਊਡਰ ਤੋਂ ਬਣੇ ਦੁੱਧ ਨਾਲ ਤਿਆਰ ਕੀਤੀ ਜਾਵੇਗੀ। ਇਹ ਪਾਊਡਰ ਮਿਲਕ ਸਰਕਾਰ ਦੇ ਕੌ-ਔਪਰੇਟਿਵ ਮਿਲਕਫਿਡ ਦੁਆਰਾ ਵੱਖ-ਵੱਖ ਸਕੂਲਾਂ ‘ਚ ਸਪਲਾਈ ਕੀਤਾ ਜਾਵੇਗਾ।
Milk Powder ਸਰਕਾਰ ਦੁਆਰਾ ਜਾਰੀ ਹੁਕਮਾਂ ਦੇ ਮੁਤਾਬਕ, ਸਕੂਲ ਹਰ ਇਕ ਬੱਚੇ ਦੇ ਲਈ 7 ਗ੍ਰਾਮ ਮਿਲਕ ਪਾਊਡਰ ਦਾ ਇਸਤੇਮਾਲ ਕਰੇਗਾ। ਇਸ ਮਿਲਕ ਪਾਊਡਰ ਦੀ ਕੀਮਤ 273 ਰੁਪਏ ਕਿਲੋ ਹੈ। ਮਿਲਕ ਪਾਊਡਰ ਦੀ ਕੀਮਤ ਸਰਕਾਰ ਦੁਆਰਾ ਮਿਡ-ਡੇ ਮੀਲ ਦੇ ਰਾਸ਼ਨ ਦੇ ਲਈ ਨਿਯੁਕਤ ਕੀਤੀ ਗਈ ਕੀਮਤ ਨਾਲ ਮਿਲਕਫਿਡ ਨੂੰ ਦਿਤੀ ਜਾਵੇਗੀ। ਸੂਤਰਾਂ ਦੇ ਅਨੁਸਾਰ, ਪੰਜਾਬ ਸਰਕਾਰ ਨੇ ਇਹ ਫੈਸਲਾ ਬੱਚਿਆਂ ਲਈ ਕੁਆਲਿਟੀ ਫੂਡ ਦੇਣ ਦੇ ਉਦੇਸ਼ ਨਾਲ ਲਿਆ ਹੈ। ਦੱਸ ਦੇਈਏ ਕਿ ਹੁਣ ਤੱਕ ਸਕੂਲ ਨਜ਼ਦੀਕੀ ਡੇਅਰੀ ਜਾਂ ਦੁਕਾਨਾਂ ਤੋਂ ਦੁੱਧ ਖਰੀਦਦੇ ਸੀ, ਜਿਸ ਦੀ ਕੁਆਲਿਟੀ ਵੀ ਚੈੱਕ ਨਹੀਂ ਕੀਤੀ ਜਾਂਦੀ ਸੀ।
Mid-day-Mealਇਸ ਦੇ ਨਾਲ-ਨਾਲ ਪੰਜਾਬ ‘ਚ ਮਿਲਾਵਟੀ ਦੁੱਧ ਦੀ ਵਿਕਰੀ ਵੀ ਇਕ ਸਮੱਸਿਆ ਹੈ। ਇਹੀ ਕਾਰਨ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿ ਬੱਚਿਆਂ ਨੂੰ ਵੀ ਮਿਲਾਵਟੀ ਦੁੱਧ ਤੋਂ ਬਣੀ ਖੀਰ ਖਾਣ ਨੂੰ ਮਿਲੇ। ਹਾਲਾਂਕਿ ਮਿਲਕਫਿਡ ਸਿਰਫ ਉਨ੍ਹਾਂ ਸਰਕਾਰੀ ਸਕੂਲਾਂ ਨੂੰ ਮਿਲਕ ਪਾਊਡਰ ਸਪਲਾਈ ਕਰੇਗਾ, ਜਿਸ ਵਿਚ ਬੱਚਿਆਂ ਦੀ ਸੰਖਿਆ 150 ਜਾਂ ਉਸ ਤੋਂ ਜ਼ਿਆਦਾ ਹੋਵੇਗੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ 150 ਤੋਂ ਘੱਟ ਬੱਚਿਆਂ ਵਾਲੇ ਸਕੂਲਾਂ ਨੂੰ ਅਪਣੇ ਪੱਧਰ ਤੇ ਹੀ ਦੁੱਧ ਦਾ ਇੰਤਜ਼ਾਮ ਕਰਨਾ ਹੋਵੇਗਾ। ਸਰਕਾਰ ਦੇ ਇਸ ਫੈਸਲੇ ਦੀ ਕਈ ਅਧਿਆਪਕਾ ਨੇ ਸ਼ਲਾਘਾ ਕੀਤੀ ਹੈ।
MILKFED Powderਮਾਨਸੇ ਦੇ ਇਸ ਸਰਕਾਰੀ ਸਕੂਲ ‘ਚ ਅਧਿਆਪਕ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਕੁਝ ਸਕੂਲ ਪਹਿਲਾਂ ਤੋਂ ਹੀ ਮਿਲਕ ਪਾਊਡਰ ਦਾ ਇਸਤੇਮਾਲ ਕਰ ਰਹੇ ਹਨ ਕਿਉਂਕਿ ਇਹ ਇਸਤੇਮਾਲ ਕਰਨਾ ਅਤੇ ਸਟੋਰ ਕਰਨਾ ਬਹੁਤ ਹੀ ਆਸਾਨ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਇਸ ਦਾ ਨਤੀਜਾ ਵੀ ਪਸੰਦ ਹੈ ਅਤੇ ਇਸ ਤੋਂ ਬਣੀ ਖੀਰ ਉਹ ਬੜੇ ਸੁਆਦ ਨਾਲ ਖਾਂਦੇ ਹਨ। ਪੰਜਾਬ ਦੇ ਸਿੱਖਿਆ ਨਿਰਦੇਸ਼ਕ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਸਰਕਾਰੀ ਸਕੂਲਾਂ ‘ਚ ਮਿਲਕ ਪਾਊਡਰ ਦੀ ਸਪਲਾਈ ਕਰਨ ਦਾ ਫੈਸਲਾ ਕਰ ਲਿਆ ਹੈ।
Mid-day-Mealਦੁੱਧ ਦੀ ਕੁਆਲਿਟੀ ਸਾਡੀ ਚਿੰਤਾ ਦਾ ਕਾਰਨ ਹੈ, ਖਾਸ ਕਰਕੇ ਮਿਲਾਵਟੀ ਦੁੱਧ ਦੀ ਸ਼ਰੇਆਮ ਵਿਕਰੀ ਇਸ ਦੀ ਵਜ੍ਹਾ ਹੈ। ਉਥੇ ਹੀ ਮਿਲਕ ਪਾਊਡਰ ਕਈ ਜਾਂਚ ਤੋਂ ਬਾਅਦ ਤਿਆਰ ਕੀਤਾ ਜਾਂਦਾ ਹੈ। ਹਾਲਾਂਕਿ ਮਿਲਕ ਪਾਊਡਰ ਦੀ ਚੋਰੀ ਸਰਕਾਰ ਦੇ ਲਈ ਇਕ ਸਮੱਸਿਆ ਬਣ ਗਈ ਹੈ, ਜਿਸ ਦਾ ਹੱਲ ਕੱਢਣ ਲਈ ਸਰਕਾਰ ਕੋਸ਼ਿਸ ਕਰ ਰਹੀ ਹੈ।