ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼, ਅਜੇ ਨਹੀਂ ਹਟਾਇਆ ਜਾਵੇਗਾ ਰਾਤ ਦਾ ਕਰਫਿਊ
Published : Aug 17, 2020, 6:36 pm IST
Updated : Aug 17, 2020, 6:36 pm IST
SHARE ARTICLE
Punjab governments new guidelines night curfew will not be lifted yet
Punjab governments new guidelines night curfew will not be lifted yet

ਇਹੀ ਨਹੀਂ ਸ਼ਨੀਵਾਰ ਤੇ ਐਤਵਾਰ ਲੁਧਿਆਣਾ, ਪਟਿਆਲਾ ਤੇ...

ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਮਹਾਂਮਾਰੀ ਦੇ ਚਪੇਟ ਵਿਚ ਬਹੁਤ ਲੋਕ ਆ ਚੁੱਕੇ ਹਨ ਜਿਸ ਦੌਰਾਨ ਕੁਝ ਦੀ ਮੌਤ ਹੋ ਗਈ ਹੈ ਤੇ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਹਾਂਮਾਰੀ ਦੇ ਵਧਦੇ ਪ੍ਰਸਾਰ ਨੂੰ ਵੇਖਦੇ ਹੋਏ ਪੰਜਾਬ ਦੇ ਸਾਰੇ ਸ਼ਹਿਰਾਂ 'ਚ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਹਫਤਿਆਂ ਵਿੱਚ ਸੂਬੇ 'ਚ ਕੋਰੋਨਾ ਸਿਖਰ 'ਤੇ ਪਹੁੰਚਣ ਦਾ ਡਰ ਹੈ।

LockdownLockdown

ਇਸ ਲਈ ਨਾਈਟ ਕਰਫਿਊ ਨੂੰ ਮੁੜ ਰਾਤ 9 ਵਜੇ ਤੋਂ ਸਵੇਰ 5 ਤੱਕ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰੈਸਟੋਰੈਂਟ ਤੇ ਹੋਟਲ ਰਾਤ 8:30 ਵਜੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਸ਼ੌਪਿੰਗ ਮਾਲ ਤੇ ਦੁਕਾਨਾਂ ਦਾ ਸਮਾਂ ਰਾਤ 8 ਵਜੇ ਤਕ ਦਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਰਾਬ ਦੀਆਂ ਦੁਕਾਨਾਂ ਦਾ ਸਮਾਂ ਵੀ 8:30 ਵਜੇ ਤਕ ਤੈਅ ਕੀਤਾ ਗਿਆ ਹੈ।

LockdownLockdown

ਇਹੀ ਨਹੀਂ ਸ਼ਨੀਵਾਰ ਤੇ ਐਤਵਾਰ ਲੁਧਿਆਣਾ, ਪਟਿਆਲਾ ਤੇ ਜਲੰਧਰ ਵਿੱਚ ਲਾਜ਼ਮੀ ਗਤੀਵਿਧੀਆਂ ਤੋਂ ਇਲਾਵਾ ਬੇਲੋੜੀ ਆਵਾਜਾਈ ਤੇ ਸਮਾਜਕ ਇਕੱਠ ਬੰਦ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਤਿੰਨੇ ਜ਼ਿਲ੍ਹੇ ਪੂਰੀ ਤਰ੍ਹਾਂ ਬੰਦ ਰਹਿਣਗੇ। ਦੱਸ ਦਈਏ ਕਿ ਨਵੀਂ ਗਾਈਡਲਾਈਨਜ਼ ਮੁਤਾਬਕ ਐਤਵਾਰ ਨੂੰ ਪੰਜਾਬ ਦੇ ਸਾਰੇ ਸ਼ੌਪਿੰਗ ਮਾਲ ਬੰਦ ਰਹਿਣਗੇ। ਦਸ ਦਈਏ ਕਿ ਪੰਜਾਬ ਸਰਕਾਰ ਨੇ ਕੋਰੋਨਾ ਟੈਸਟ ਬਾਰੇ ਵੱਡਾ ਐਲਾਨ ਕੀਤਾ ਹੈ।

LockdownLockdown

ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸੂਬੇ ਦੀਆਂ ਪ੍ਰਾਈਵੇਟ ਲੈਬ ਵਿਚ RTPCR ਟੈਸਟ ਲਈ ਹੁਣ 2400 ਰੁਪਏ ਦੇਣੇ ਹੋਣਗੇ ਜਦਕਿ ਐਂਟੀਜਨ ਟੈਸਟ ਦੇ ਲਈ ਸਿਰਫ਼ 1000 ਰੁਪਏ ਖ਼ਰਚ ਕਰਨੇ ਪੈਣਗੇ ,ਜਦਕਿ ਸਰਕਾਰੀ ਹਸਪਤਾਲਾਂ ਵਿਚ ਇਹ ਟੈਸਟ ਬਿਲਕੁਲ ਮੁਫ਼ਤ ਵਿਚ ਹੀ ਹੋਣਗੇ।

Capt Amarinder Singh Capt Amarinder Singh

ਇਸ ਦੇ ਨਾਲ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਕੋਰੋਨਾ ਟੈਸਟ ਕਰਵਾਉਣ ਲਈ ਡਾਕਟਰ ਤੋਂ ਲਿਖਵਾਉਣ ਦੀ ਜ਼ਰੂਰਤ ਨਹੀਂ ਹੈ ਕੋਈ ਵੀ ਸ਼ਖ਼ਸ ਕੋਰੋਨਾ ਟੈਸਟ ਕਰਵਾ ਸਕਦਾ ਹੈ,ਇਸ ਤੋਂ ਪਹਿਲਾਂ ਬਿਨ੍ਹਾਂ ਡਾਕਟਰ ਦੀ ਮਨਜ਼ੂਰੀ 'ਤੇ ਕੋਰੋਨਾ ਟੈਸਟ ਨਹੀਂ ਹੁੰਦਾ ਸੀ, ICMR ਨੇ ਇਸ ਨਿਯਮ ਵਿਚ ਬਦਲਾਅ ਕੀਤਾ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਟੈਸਟ ਕਰਵਾਉਣ ਦੇ ਲਈ ਡਾਕਟਰ ਤੋਂ ਪਰਚੀ ਬਣਾਉਣ ਦੀ ਸ਼ਰਤ ਨੂੰ ਵੀ ਹਟਾ ਦਿੱਤਾ ਹੈ।

Corona VaccineCorona Vaccine

ਇਸ ਤੋਂ ਪਹਿਲਾਂ 16 ਜੁਲਾਈ ਨੂੰ ਕੋਵਿਡ 19 ਇਲਾਜ ਲਈ ਪ੍ਰਾਈਵੇਟ ਹਸਪਤਾਲ ਦੇ ਰੇਟ ਤੈਅ ਕੀਤੇ ਗਏ ਸਨ। ਪ੍ਰਾਈਵੇਟ ਹਸਪਤਾਲ ਕੋਵਿਡ ਦੇ ਇਲਾਜ ਲਈ ਪ੍ਰਤੀ ਦਿਨ 10 ਹਜ਼ਾਰ ਤੋਂ ਵਧ ਨਹੀਂ ਲੈ ਸਕਦੇ, ਜਿਸ ਵਿਚ ਆਕਸੀਜਨ ਫੈਸੀਲਿਟੀ ਮੌਜੂਦ ਹੈ। ਬਿਨ੍ਹਾਂ ਵੈਂਟੀਲੇਟਰ ਦੇ ICU ਬਿਸਤਰਿਆਂ ਦੇ ਲਈ 13 ਹਜ਼ਾਰ ਤੋਂ 15 ਹਜ਼ਾਰ ਤੱਕ ਹਸਪਤਾਲ ਚਾਰਜ ਕਰ ਸਕਦੇ ਹਨ। 

ਜਿਨ੍ਹਾਂ ਮਰੀਜ਼ਾਂ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਵੇਗੀ ਉਨ੍ਹਾਂ ਦੇ ਇਲਾਜ ਲਈ ਹਸਪਤਾਲ 15000,16,550 ਤੋਂ ਲੈਕੇ 18000 ਤੱਕ ਚਾਰਜ  ਕਰ ਸਕਦੇ ਹਨ। ਇੰਨਾ ਵਿੱਚ PPE ਕਿੱਟ ਦਾ ਚਾਰਜ ਵੀ ਸ਼ਾਮਲ ਹੋਵੇਗਾ। ਮਾਇਡ ਸਿਮਟਮ ਯਾਨੀ ਕੋਰੋਨਾ ਦੇ ਥੋੜ੍ਹੇ ਲੱਛਣ ਵਾਲਿਆਂ ਲਈ ਰੋਜ਼ਾਨਾ 6500, 5500 ਤੋਂ ਲੈਕੇ  4500 ਰੁਪਏ ਖ਼ਰਚ ਕਰਨੇ ਹੋਣਗੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement