
ਸੋਨੂੰ ਸੂਦ ਕਰਵਾਉਣਗੇ ਬੱਚਿਆਂ ਦੇ ਲੀਵਰ ਟ੍ਰਾਂਸਪਲਾਂਟ
ਮੋਗਾ: ਕੋਰੋਨਾ ਦੇ ਦੌਰ ’ਚ ਰੀਲ ਲਾਈਫ ਤੋਂ ਨਿਕਲ ਕੇ ਰੀਅਲ ਲਾਈਫ ਵਿਚ ਲੋਕਾਂ ਦੇ ਹੀਰੋ ਬਣੇ ਸੋਨੂੰ ਸੂਦ ਪੰਜਾਬ ਦੀ ਸ਼ਾਨ ਬਣ ਗਏ ਹਨ। ਹੁਣ ਉਹ ਤਕ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਫਸੇ ਹਜ਼ਾਰਾਂ ਲੋਕਾਂ ਦੀ ਮਦਦ ਕਰ ਚੁੱਕੇ ਹਨ। ਉਹਨਾਂ ਨੇ ਹੁਣ ਇਕ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਫਿਲੀਪੀਂਸ ਦੇ ਮਨੀਲਾ ਸ਼ਹਿਰ ਦੇ ਰਹਿਣ ਵਾਲੇ 13 ਬੱਚਿਆਂ ਨੂੰ ਨਵੀਂ ਜ਼ਿੰਦਗੀ ਮਿਲਣ ਦੀ ਆਸ ਬੱਝ ਗਈ ਹੈ।
People
ਉਹ ਇਹਨਾਂ ਬੱਚਿਆਂ ਦੇ ਲੀਵਰ ਟ੍ਰਾਂਸਪਲਾਂਟ ਕਰਵਾਉਣਗੇ। ਲੀਵਰ ਡੈਮੇਜ ਦੀ ਸਮੱਸਿਆ ਨਾਲ ਜੂਝ ਰਹੇ ਇਕ ਤੋਂ ਸਾਢੇ ਤਿੰਨ ਸਾਲ ਦੇ 13 ਮਾਸੂਮਾਂ ਨੂੰ ਲੀਵਰ ਟ੍ਰਾਂਸਪਲਾਂਟ ਲਈ ਮਨੀਲਾ ਤੋਂ ਭਾਰਤ ਲਿਆਇਆ ਗਿਆ ਹੈ। ਸੋਨੂੰ ਦੇ ਯਤਨਾਂ ਨਾਲ ਵਿਸ਼ੇਸ਼ ਜਹਾਜ਼ ਰਾਹੀਂ ਇਹ ਬੱਚੇ ਦੋ ਦਿਨ ਪਹਿਲਾਂ ਭਾਰਤ ਪਹੁੰਚੇ ਹਨ। ਅਗਲੇ ਦੋ-ਤਿੰਨ ਦਿਨ ਵਿਚ ਉਹਨਾਂ ਦਾ ਦਿੱਲੀ ਦੇ ਅਪੋਲੋ ਅਤੇ ਮੈਕਸ ਹਸਪਤਾਲ ਵਿਚ ਲੀਵਰ ਟ੍ਰਾਂਸਪਲਾਂਟ ਹੋਵੇਗਾ।
People
ਸੋਨੂੰ ਸੂਦ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਲੋਕਾਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਲਈ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਤਾਂ ਵਿਦੇਸ਼ ਵਿਚ ਫਸੇ ਭਾਰਤੀ ਵਿਦਿਆਰਥੀ ਵੀ ਉਹਨਾਂ ਨੂੰ ਉੱਥੋਂ ਨਿਕਲਣ ਲਈ ਫੋਨ ਕਰ ਰਹੇ ਸਨ। ਕਿਗ੍ਰਿਸਤਾਨ ਵਿਚ ਫਸੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਸਮੇਤ ਉਜਬੇਕਿਸਤਾਨ, ਰੂਸ, ਕਜਾਕਿਸਤਾਨ, ਜਾਰਜੀਆ ਤੋਂ ਵੀ ਕਈ ਲੋਕਾਂ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਗਿਆ ਹੈ।
Sonu Sood
ਇਸ ਤੋਂ ਬਾਅਦ ਜਦੋਂ ਫਿਲੀਪੀਂਸ ਤੋਂ ਭਾਰਤੀ ਵਿਦਿਆਰਥੀਆਂ ਦੀ ਵਤਨ ਵਾਪਸੀ ਕਰਵਾਈ ਜਾ ਰਹੀ ਸੀ ਤਾਂ ਕੁੱਝ ਲੋਕਾਂ ਨੇ ਲੀਵਰ ਦੀ ਬਿਮਾਰੀ ਨਾਲ ਜੂਝ ਰਹੇ ਬੱਚਿਆਂ ਦੀ ਮਦਦ ਲਈ ਵੀ ਗੁਹਾਰ ਲਗਾਈ। ਉਹਨਾਂ ਨੂੰ ਦਸਿਆ ਗਿਆ ਕਿ ਮਨੀਲਾ ਵਿਚ 18 ਬੱਚੇ ਸਨ ਜਿਹਨਾਂ ਦਾ ਮਾਰਚ ਵਿਚ ਦਿੱਲੀ ਦੇ ਅਪੋਲੋ ਅਤੇ ਮੈਕਸ ਹਸਪਤਾਲ ਵਿਚ ਅਪਰੇਸ਼ਨ ਹੋਣਾ ਸੀ। ਪਰ ਲਾਕਡਾਊਨ ਕਾਰਨ ਉਹ ਨਹੀਂ ਹੋ ਸਕਿਆ।
Sonu Sood
ਉਹਨਾਂ ਵਿਚੋਂ ਪੰਜ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਸੋਨੂੰ ਅਨੁਸਾਰ ਇਸ ਦੇ ਤੁਰੰਤ ਬਾਅਦ ਉਹਨਾਂ ਨੇ ਭਾਰਤ ਅਤੇ ਫਿਲੀਪੀਂਸ ਸਰਕਾਰ ਤੋਂ ਆਗਿਆ ਲੈ ਕੇ ਬੱਚਿਆਂ ਲਈ ਵਿਸ਼ੇਸ਼ ਜਹਾਜ਼ ਦਾ ਪ੍ਰਬੰਧ ਕਰਵਾਇਆ। 13 ਬੱਚੇ, 13 ਡੋਨਰ ਅਤੇ 13 ਅਟੈਂਡੈਂਟ, ਕੁੱਲ 39 ਲੋਕ ਮਨੀਲਾ ਤੋਂ ਦੋ ਦਿਨ ਪਹਿਲਾਂ ਦਿੱਲੀ ਆ ਚੁੱਕੇ ਹਨ। ਬੱਚਿਆਂ ਦੇ ਪਰਿਵਾਰ ਬੇਹੱਦ ਖੁਸ਼ ਹਨ ਕਿਉਂ ਕਿ ਅਗਲੇ ਦੋ ਤੋਂ ਤਿੰਨ ਦਿਨਾਂ ਵਿਚ ਉਹਨਾਂ ਦੇ ਲੀਵਰ ਟ੍ਰਾਂਸਪਲਾਂਟ ਹੋਣਗੇ।
Sonu Sood
ਸੋਨੂੰ ਨੇ ਕਿਹਾ ਕਿ ਉਹ ਖੁਦ ਅਰਦਾਸ ਕਰ ਰਹੇ ਹਨ ਕਿ ਬੱਚਿਆਂ ਦੇ ਆਪ੍ਰੇਸ਼ਨ ਸਫਲ ਹੋਣ ਅਤੇ ਉਹ ਤੰਦਰੁਸਤ ਹੋ ਕੇ ਘਰ ਪਰਤ ਸਕਣ। ਜੇ ਉਨ੍ਹਾਂ ਨੂੰ ਪਹਿਲਾਂ ਬੱਚਿਆਂ ਦੇ ਭਾਰਤ ਆਉਣ ਬਾਰੇ ਜਾਣਕਾਰੀ ਮਿਲ ਗਈ ਹੁੰਦੀ, ਤਾਂ ਇਹ ਸੰਭਵ ਹੁੰਦਾ ਕਿ ਅੱਜ ਵੀ ਪੰਜ ਬੱਚੇ ਇਸ ਦੁਨੀਆਂ ਵਿਚ ਹੁੰਦੇ ਜੋ ਆਪਣੇ ਪਰਿਵਾਰ ਛੱਡ ਕੇ ਚਲੇ ਗਏ ਹਨ।
ਜਦੋਂ ਸੇਵਾ ਜਾਰੀ ਰੱਖਣ ਬਾਰੇ ਪੁੱਛਿਆ ਗਿਆ ਤਾਂ ਸੋਨੂੰ ਨੇ ਕਿਹਾ ਕਿ ਉਸ ਦੀ ਮਾਂ ਪ੍ਰੋ. ਸਰੋਜ ਸੂਦ ਅਤੇ ਪਿਤਾ ਸ਼ਕਤੀ ਸਾਗਰ ਸੂਦ ਤੋਂ ਪ੍ਰਾਪਤ ਸੰਸਕਾਰ ਉਨ੍ਹਾਂ ਨੂੰ ਬਲ ਪ੍ਰਦਾਨ ਕਰਦੇ ਹਨ। ਮਾਪਿਆਂ ਦੇ ਪ੍ਰੇਰਕ ਸ਼ਬਦ ਅਜੇ ਵੀ ਉਨ੍ਹਾਂ ਦੇ ਦਿਲਾਂ ਅਤੇ ਦਿਮਾਗ ਵਿਚ ਰਹਿੰਦੇ ਹਨ। ਇਸ ਲਈ ਉਹ ਇਹ ਸਭ ਕਰਨ ਦੇ ਯੋਗ ਹੈ ਅਤੇ ਕਰਦਾ ਰਹੇਗਾ। ਸੋਨੂੰ ਨੇ ਕਿਹਾ ਕਿ ਜਿਹੜਾ ਵੀ ਉਨ੍ਹਾਂ ਨੂੰ ਮਦਦ ਲਈ ਆਵਾਜ਼ ਦਿੰਦਾ ਹੈ, ਉਹ ਮਦਦ ਲਈ ਮੌਜੂਦ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।