ਮਾਂ-ਪਿਓ ਦੀ ਮੌਤ ਤੋਂ ਬਾਅਦ ਅਨਾਥ ਹੋਏ ਚਾਰ ਬੱਚੇ, ਮਦਦ ਲਈ ਅੱਗੇ ਆਏ ਸੋਨੂੰ ਸੂਦ 
Published : Aug 4, 2020, 8:25 pm IST
Updated : Aug 4, 2020, 8:25 pm IST
SHARE ARTICLE
Photo
Photo

ਰੋਜ਼ਾਨਾ ਸਪੋਕਸਮੈਨ ਦੀ ਖ਼ਬਰ ਦਾ ਹੋਇਆ ਅਸਰ

ਚੰਡੀਗੜ੍ਹ: ਪੰਜਾਬ ਦੇ ਤਰਨਤਾਰਨ ਦੇ ਗੋਕਾਪੁਰਾ ਇਲਾਕੇ ਵਿਚ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਅਨਾਥ ਹੋਏ ਚਾਰ ਬੱਚਿਆਂ ਦੀ ਮਦਦ ਲਈ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਹੱਥ ਵਧਾਇਆ ਹੈ। ਸੋਨੂੰ ਸੂਦ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਇਹਨਾਂ ਬੱਚਿਆਂ ਦੇ ਭਵਿੱਖ ਨੂੰ ਚੰਗਾ ਬਣਾਉਣ ਲਈ ਵਚਨਬੱਧ ਹਨ। ਉਹਨਾਂ ਨੇ ਲਿਖਿਆ,  ‘ਮੈਂ ਇਹਨਾਂ ਬੱਚਿਆਂ ਲਈ ਚੰਗੇ ਘਰ, ਚੰਗੇ ਸਕੂਲ ਅਤੇ ਭਵਿੱਖ ਨੂੰ ਵਧੀਆ ਬਣਾਉਣ ਦਾ ਯਕੀਨ ਦਿਵਾਉਂਦਾ ਹਾਂ’।

ਦੱਸ ਦਈਏ ਕਿ ਸੁਖਦੇਵ ਸਿੰਘ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਅਤੇ ਉਹਨਾਂ ਦੀ ਪਤਨੀ ਜੋਤੀ ਦੀ ਵੀ ਸਦਮੇ ਨਾਲ ਮੌਤ ਹੋ ਗਈ। ਇਕ ਰਿਕਸ਼ਾ ਚਾਲਕ ਵਜੋਂ ਕੰਮ ਕਰਨ ਵਾਲੇ ਸੁਖਦੇਵ ਸਿੰਘ (35) ਅਤੇ ਉਸ ਦੀ ਪਤਨੀ ਜੋਤੀ (32) ਦਾ ਅੰਤਿਮ ਸਸਕਾਰ ਉਸੇ ਦਿਨ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹਨਾਂ ਦੇ 5 ਤੋਂ 13 ਸਾਲ ਦੀ ਉਮਰ ਦੇ ਚਾਰ ਬੱਚੇ ਅਨਾਥ ਹੋ ਗਏ।

Sonu SoodSonu Sood

ਸੁਖਦੇਵ ਸਿੰਘ ਦੇ ਚਾਰ ਬੱਚੇ ਸਨ- ਕਰਨਬੀਰ ਸਿੰਘ (13),  ਗੁਰਪ੍ਰੀਤ ਸਿੰਘ (11), ਅਰਸ਼ਪ੍ਰੀਤ ਸਿੰਘ (9), ਕਲਾਸ 3 ਦਾ ਵਿਦਿਆਰਥੀ ਅਤੇ ਸੰਦੀਪ ਸਿੰਘ (5)। ਸੁਖਦੇਵ ਦਾ ਪਰਿਵਾਰ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਪਰ ਹੁਣ ਸੁਖਦੇਵ ਸਿੰਘ ਦੇ ਬੱਚੇ ਆਪਣੇ ਚਾਚੇ ਸਰਵਣ ਸਿੰਘ (ਸੁਖਦੇਵ ਦੇ ਭਰਾ) ਦੇ ਨਾਲ ਰਹਿ ਰਹੇ ਹਨ ਜੋ ਆਪਣੀ ਪਤਨੀ ਅਤੇ ਚਾਰ ਬੱਚਿਆਂ ਨਾਲ ਕਿਰਾਏ ਦੇ ਕਮਰੇ ਵਿਚ ਰਹਿੰਦਾ ਹੈ। ਸਰਵਣ ਨੇ ਕਿਹਾ, “ਸ਼ੁੱਕਰਵਾਰ ਦੀ ਰਾਤ ਨੂੰ ਮੇਰੇ ਭਰਾ ਨੇ ਜ਼ਹਿਰੀਲੀ ਸ਼ਰਾਬ ਪੀਤੀ ਜੋ ਉਸ ਨੇ ਪੰਡੂਰ ਗੋਲੀ ਪਿੰਡ ਤੋਂ ਖਰੀਦੀ ਸੀ ਜਿਸ ਤੋਂ ਬਾਅਦ ਸੱਤ ਮੌਤਾਂ ਦੀ ਖਬਰ ਮਿਲੀ ਹੈ।

AlcohalAlcohal

ਫਿਰ ਉਹ ਘਰ ਆਇਆ ਅਤੇ ਸੌਂ ਗਿਆ। ਅੱਧੀ ਰਾਤ ਨੂੰ ਸੁਖਦੇਵ ਜਾਗਿਆ ਅਤੇ ਉਸਦੇ ਪੇਟ ਵਿੱਚ ਦਰਦ ਹੋਇਆ। ਉਸਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਦਰਦ ਤੋਂ ਰਾਹਤ ਪਾਉਣ ਲਈ ਦਵਾਈ ਦਾ ਇੰਤਜ਼ਾਮ ਕਰਨ ਲਈ ਕਿਹਾ। ਸ਼ਰਵਣ ਨੇ ਅੱਗੇ ਦੱਸਿਆ ਕਿ “ਉਹ ਕਿਸੇ ਤਰ੍ਹਾਂ ਸੌਂ ਗਿਆ ਪਰ ਸਵੇਰੇ ਨਹੀਂ ਉੱਠਿਆ। ਜਦੋਂ ਉਸਦੀ ਪਤਨੀ ਨੇ ਉਸਨੂੰ ਮਰਿਆ ਵੇਖਿਆ, ਤਾਂ ਉਹ ਬੇਹੋਸ਼ ਹੋ ਗਈ। ਉਸ ਦੀ ਵੀ ਕੁਝ ਦੇਰ ਬਾਅਦ ਮੌਤ ਹੋ ਗਈ। ਸ਼ਰਵਣ ਨੇ ਕਿਹਾ ਕਿ  “ਬੱਚੇ ਆਪਣੇ ਮਾਪਿਆਂ ਬਾਰੇ ਪੁੱਛ ਰਹੇ ਹਨ। 

AlcohalAlcohal

ਸਰਵਣ ਦਾ ਕਹਿਣਾ ਸੀ ਕਿ ਮੈਂ ਆਪ ਇਕ ਮਜ਼ਦੂਰ ਹਾਂ, ਮੇਰੇ ਲਈ ਅੱਠ ਬੱਚਿਆਂ ਦਾ ਪਾਲਣ ਪੋਸ਼ਣ ਸੰਭਵ ਨਹੀਂ ਹੈ।  ਚਾਰ ਭੈਣਾਂ-ਭਰਾਵਾਂ ਵਿਚੋਂ ਸਭ ਤੋਂ ਵੱਡੇ ਕਰਨਬੀਰ ਨੇ ਕਿਹਾ, “ਸਾਡੇ ਮਾਪੇ ਚਾਹੁੰਦੇ ਸਨ ਕਿ ਅਸੀਂ ਸਖ਼ਤ ਪੜ੍ਹਾਈ ਕਰੀਏ। ਹੁਣ, ਸਾਡੇ ਅਗਲੇ ਅਧਿਐਨ ਲਈ ਸਾਡੀ ਮਦਦ ਕੌਣ ਕਰੇਗਾ? ਸਾਨੂੰ ਨਹੀਂ ਪਤਾ ਕਿ ਹੁਣ ਸਾਡੇ ਨਾਲ ਕੀ ਵਾਪਰੇਗਾ। ” ਹੁਣ ਸੋਨੂੰ ਸੂਦ ਨੇ ਯਕੀਨ ਦਿਵਾਇਆ ਹੈ ਕਿ ਉਹ ਇਹਨਾਂ ਬੱਚਿਆਂ ਦੇ ਮਾਤਾ-ਪਿਤਾ ਦਾ ਸੁਪਨਾ ਜ਼ਰੂਰ ਪੂਰਾ ਕਰਨਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement