ਸ਼ਹੀਦਾਂ ਦੀਆਂ ਸ਼ਹਾਦਤਾਂ ਦਾ ਭਾਰਤ ਦੇਸ਼ ਦਾ ਹਰ ਵਾਸੀ ਹਮੇਸ਼ਾਂ ਰਹੇਗਾ ਕਰਜ਼ਾਈ : ਜਥੇਦਾਰ ਦਾਦੂਵਾਲ
ਹਰਿਆਣਾ 16 ਅਗੱਸਤ ( ਪਲਵਿੰਦਰ ਸਿੰਘ ਸੱਗੂ) : ਸਾਡੇ ਦੇਸ਼ ਤੇ ਕਬਜ਼ਾ ਕਰਨ ਲਈ ਕਦੇ ਮੁਗ਼ਲ ਕਦੇ ਅੰਗਰੇਜ਼ ਚੜਾਈ ਕਰਕੇ ਆਏ ਜਿਨਾਂ ਦੇ ਦੰਦ ਖੱਟੇ ਕਰ ਕੇ ਲੋਹੇ ਦੇ ਚਨੇ ਚਬਾ ਕੇ ਸਿੱਖ ਸਰਦਾਰਾਂ ਨੇ ਵਾਪਸ ਮੋੜਿਆ ਅਤੇ ਦੇਸ਼ ਦੀ ਆਜ਼ਾਦੀ ਕਰਵਾਈ ਦੇਸ਼ ਕÏਮ ਧਰਮ ਵਾਸਤੇ ਸਿੱਖ ਸਰਦਾਰਾਂ ਨੇ ਹਮੇਸ਼ਾਂ ਸ਼ਹਾਦਤਾਂ ਦਾ ਜਾਮ ਪੀਤਾ ਸਮੂੰਹ ਸ਼ਹੀਦਾ ਦੀ ਕੁਰਬਾਨੀ ਦੇ ਅਸੀਂ ਸਾਰੇ ਹਮੇਸ਼ਾ ਕਰਜ਼ਾਈ ਰਹਾਂਗੇ ਇਸੇ ਲਈ ਅਸੀਂ ਸਾਰੇ ਆਪਣੇ ਦੇਸ਼ ਕÏਮ ਧਰਮ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਦੇਸ਼ ਕÏਮ ਧਰਮ ਲਈ ਸ਼ਹੀਦ ਹੋਏ ਸਮੂੰਹ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਪਾਣੀਪਤ ਵਿਖੇ ਸੰਬੋਧਨ ਕਰਦਿਆਂ ਕੀਤਾ ਜਥੇਦਾਰ ਦਾਦੂਵਾਲ ਜੀ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਇਕ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਇਹ ਸਮਾਗਮ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਪਾਣੀਪਤ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਕੀਤਾ ਗਿਆ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਣੀਪਤ ਸ਼ਹਿਰ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ ਇਸ ਸਮੇਂ ਪਾਨੀਪਤ ਦੀਆਂ ਬੀਬੀਆਂ ਦੇ ਜਥੇ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਉਪਰੰਤ ਭਾਈ ਗੁਰਸੇਵਕ ਸਿੰਘ ਰੰਗੀਲਾ ਹਜੂਰੀ ਰਾਗੀ ਜਥਾ ਗੁਰਦੁਆਰਾ ਦਾਦੂ ਸਾਹਿਬ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਤਸ਼ਾਹੀ ਪਹਿਲੀ ਦੇ ਵਿਸੇਸ਼ ਸੱਦੇ ਤੇ ਸਮਾਗਮ ਵਿੱਚ ਪੁੱਜੇ ਜਥੇਦਾਰ ਦਾਦੂਵਾਲ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਬਾਣੀ ਅਤੇ ਇਤਿਹਾਸ ਤੇ ਬੀਰਰਸ਼ ਵਿੱਚ ਭਰਪੂਰ ਚਾਨਣਾ ਪਾਇਆ ਅਤੇ ਸਿੱਖ ਸੰਗਤਾਂ ਨੇ ਚੜਦੀਕਲਾ ਦੇ ਜੈਕਾਰੇ ਲਗਾਏ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਿਆ