
ਮੁਲਜ਼ਮ ਜੇਲ ਵਿਚ ਕਰਦੇ ਸਨ ਫੋਨ ਦਾ ਇਸਤੇਮਾਲ
ਚੰਡੀਗੜ੍ਹ: ਚੰਡੀਗੜ੍ਹ ਦੀ ਬੁੜੈਲ ਜੇਲ ਵਿਚੋਂ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਅਤੇ 2 ਮੋਬਾਈਲ ਬਰਾਮਦ ਕੀਤੇ ਹਨ। ਇਨ੍ਹਾਂ ਗੋਲੀਆਂ ਅਤੇ ਫ਼ੋਨਾਂ ਦੀ ਵਰਤੋਂ ਕਰਨ ਵਾਲੇ ਦੋ ਮੁਲਜ਼ਮਾਂ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਗਿਆ ਹੈ। ਦੋਵਾਂ ਦੀ ਪਛਾਣ ਅਭਿਸ਼ੇਕ (24 ਸਾਲ) ਵਾਸੀ ਬੁੜੈਲ ਅਤੇ ਸ਼ੁਭਮ ਅਰੋੜਾ (22 ਸਾਲ) ਵਾਸੀ ਸੈਕਟਰ-47 ਵਜੋਂ ਹੋਈ ਹੈ। ਪੁਲਿਸ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕਰੇਗੀ। ਦੋਵੇਂ ਫਿਲਹਾਲ ਨਿਆਇਕ ਹਿਰਾਸਤ 'ਚ ਹਨ।
ਇਹ ਵੀ ਪੜ੍ਹੋ: ਫਿਰੋਜ਼ਪੁਰ ਸਰਹੱਦ 'ਤੇ ਹੜ੍ਹ ਕਾਰਨ ਵਧਾਈ ਸੁਰੱਖਿਆ, ਪਾਣੀ ਕਾਰਨ ਤਸਕਰ ਅਤੇ ਘੁਸਪੈਠੀਆਂ ਉਠਾ ਸਕਦੇ ਹਨ ਫਾਇਦਾ
ਪ੍ਰਾਪਤ ਜਾਣਕਾਰੀ ਅਨੁਸਾਰ ਬੁੜੈਲ ਜੇਲ ਦੇ ਵਧੀਕ ਸੁਪਰਡੈਂਟ ਅਮਨਦੀਪ ਸਿੰਘ ਜੇਲ ਵਿਚ ਤਲਾਸ਼ੀ ਲੈ ਰਹੇ ਸਨ। ਤਲਾਸ਼ੀ ਦੌਰਾਨ ਇਹ ਗੋਲੀਆਂ ਅਤੇ ਫੋਨ ਬੈਰਕ ਨੰਬਰ 8 'ਚੋਂ ਮਿਲੇ ਹਨ, ਜਿਨ੍ਹਾਂ ਨੂੰ ਤੁਰੰਤ ਜ਼ਬਤ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਡੁੱਬ ਰਹੀ ਮੱਝ ਨੂੰ ਬਚਾਉਣ ਲਈ ਵਿਅਕਤੀ ਨੇ ਪਾਣੀ ਵਿਚ ਮਾਰੀ ਛਲਾਂਗ, ਮੌਤ
ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਬਰਾਮਦ ਹੋਈਆਂ ਗੋਲੀਆਂ ਨੂੰ ਦਵਾਈ ਦਸਿਆ ਹੈ, ਪਰ ਲਿਫ਼ਾਫ਼ੇ ਵਿਚੋਂ ਮਿਲੀਆਂ ਗੋਲੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਨਸ਼ੀਲੀਆਂ ਗੋਲੀਆਂ ਹੋ ਸਕਦੀਆਂ ਹਨ। ਪੁਲਿਸ ਇਨ੍ਹਾਂ ਗੋਲੀਆਂ ਨੂੰ ਸੀਐਫਐਸਐਲ ਲੈਬ ਵਿਚ ਭੇਜੇਗੀ। ਉਥੋਂ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਨੌਜਵਾਨਾਂ ਨੇ ਇਹ ਗੋਲੀਆਂ ਕਿਉਂ ਵਰਤੀਆਂ।
ਮੁਲਜ਼ਮ ਨਸ਼ਾ ਤਸਕਰੀ ਦੇ ਕੇਸਾਂ ਵਿਚ ਜੇਲ ਵਿਚ ਬੰਦ ਹੈ। ਇਨ੍ਹਾਂ ਦੋਵਾਂ 'ਤੇ ਚੰਡੀਗੜ੍ਹ 'ਚ ਵੀ ਚੋਰੀ ਦਾ ਮਾਮਲਾ ਦਰਜ ਹੈ।