
ਹਾਦਸੇ ਵਿਚ ਇਕ ਵਿਅਕਤੀ ਗੰਭੀਰ ਜ਼ਖ਼ਮੀ
ਰੂਪਨਗਰ: ਭਰਤਗੜ੍ਹ ਬੱਸ ਅੱਡੇ ਦੇ ਸਾਹਮਣੇ ਕਮਲ ਸਵੀਟਸ ਨਾਮੀ ਦੁਕਾਨ ’ਤੇ ਵਪਾਰਕ ਗੈਸ ਸਲੰਡਰ ’ਚ ਧਮਾਕਾ ਹੋਣ ਕਾਰਨ ਦੁਕਾਨਦਾਰ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਜਤਿਨ ਗੌਤਮ (30) ਪੁੱਤਰ ਕਮਲ ਚੰਦ ਗੌਤਮ, ਵਾਸੀ ਬੜਾ ਪਿੰਡ, ਥਾਣਾ ਕੀਰਤਪੁਰ ਸਾਹਿਬ ਨੇ ਮੌਕੇ ’ਤੇ ਦਮ ਤੋੜ ਦਿਤਾ ਜਦਕਿ ਉਨ੍ਹਾਂ ਦੇ ਨੌਕਰ ਸੱਜਣ ਸਿੰਘ ਵਾਸੀ ਰੂਪਨਗਰ ਦੀ ਵੀ ਹਸਪਤਾਲ ਜਾਂਦੇ ਸਮੇਂ ਮੌਤ ਹੋ ਗਈ।
ਇਹ ਵੀ ਪੜ੍ਹੋ: ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਫ਼ੋਨ ਉਤਪਾਦਕ ਬਣਿਆ ਭਾਰਤ, 200 ਕਰੋੜ ਯੂਨਿਟ ਨਿਰਮਾਣ ਦਾ ਅੰਕੜਾ ਪਾਰ
ਇਸ ਦੌਰਾਨ ਪਿੰਡ ਦਾ ਚੌਕੀਦਾਰ ਰੌਸ਼ਨ ਲਾਲ ਵੀ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ, ਫਿਲਹਾਲ ਉਹ ਖਤਰੇ ਤੋਂ ਬਾਹਰ ਹੈ।
ਸਥਾਨਕ ਪੁਲਿਸ ਵਿਭਾਗ ਵਲੋਂ ਅੱਗ ਬੁਝਾਣ ਵਾਲੇ ਵਿਭਾਗ ਨੂੰ ਇਤਲਾਹ ਦੇ ਦਿਤੀ ਗਈ। ਵਿਭਾਗ ਵਲੋਂ ਮੌਕੇ ’ਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ ਗਿਆ। ਪੁਲਿਸ ਚੌਕੀ ਭਰਤਗੜ੍ਹ ਦੇ ਇੰਚਾਰਜ ਸਰਤਾਜ ਸਿੰਘ ਅਤੇ ਥਾਣਾ ਕੀਰਤਪੁਰ ਸਾਹਿਬ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਮ੍ਰਿਤਕ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਗਿਆ ਹੈ।