
ਮਸ਼ਹੂਰ ਸਮਾਰਟਫੋਨ ਕੰਪਨੀਆਂ Samsung, Apple, Xiaomi, Oppo, Nothing ਦੇ ਸਮਾਰਟਫੋਨ ਭਾਰਤ 'ਚ ਬਣ ਰਹੇ ਹਨ।
ਨਵੀਂ ਦਿੱਲੀ: ਭਾਰਤ ਤਕਨੀਕ ਦੇ ਖੇਤਰ 'ਚ ਤਰੱਕੀ ਦੇ ਰਾਹ 'ਤੇ ਹੈ। ਦੇਸ਼ ਫ਼ੋਨ ਨਿਰਮਾਣ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਭਾਰਤ ਹੁਣ ਦੁਨੀਆ ਦਾ ਦੂਜਾ ਸੱਭ ਤੋਂ ਵੱਡਾ ਫ਼ੋਨ ਉਤਪਾਦਕ ਬਣ ਗਿਆ ਹੈ। ਦੇਸ਼ ਵਿਚ ਸਥਾਨਕ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਕੇਂਦਰ ਸਰਕਾਰ ਨੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ।
ਇਹ ਵੀ ਪੜ੍ਹੋ: ਪੰਜਾਬ ਦੇ 6 ਜ਼ਿਲ੍ਹਿਆਂ ਵਿਚ ਹੜ੍ਹ: ਰੂਪਨਗਰ ਜ਼ਿਲ੍ਹੇ ਦੇ 37 ਸਕੂਲਾਂ 'ਚ ਛੁੱਟੀਆਂ ਦਾ ਐਲਾਨ; ਬਚਾਅ ਕਾਰਜ ਜਾਰੀ
ਭਾਰਤ ਵਿਚ ਸਮਾਰਟਫੋਨ ਨਿਰਮਾਣ ਦਾ ਦੌਰ ਬਹੁਤ ਪਹਿਲਾਂ ਸ਼ੁਰੂ ਹੋਇਆ ਸੀ। ਦੇਸ਼ ਨੇ ਸਮਾਰਟਫੋਨ ਨਿਰਮਾਣ 'ਚ ਕਾਫੀ ਲੰਬਾ ਸਫ਼ਰ ਤੈਅ ਕੀਤਾ ਹੈ। ਮਸ਼ਹੂਰ ਸਮਾਰਟਫੋਨ ਕੰਪਨੀਆਂ Samsung, Apple, Xiaomi, Oppo, Nothing ਦੇ ਸਮਾਰਟਫੋਨ ਭਾਰਤ 'ਚ ਬਣ ਰਹੇ ਹਨ।
ਇਹ ਵੀ ਪੜ੍ਹੋ: ਚੰਡੀਗੜ੍ਹ ਸ਼ਮਸ਼ਾਨ ਘਾਟ ਵਿਚ ਖੜ੍ਹੀ ਸ਼ੱਕੀ BMW; ਹਾਦਸੇ ਵਿਚ ਸ਼ਾਮਲ ਹੋਣ ਮਗਰੋਂ ਕੀਤੀ ਸੀ ਜ਼ਬਤ
ਇਸੇ ਕੜੀ ਵਿਚ ਕਾਊਂਟਰਪੁਆਇੰਟ ਰਿਸਰਚ ਦੀ ਇਕ ਨਵੀਂ ਰੀਪੋਰਟ ਸਾਹਮਣੇ ਆਈ ਹੈ। ਇਸ ਰੀਪੋਰਟ ਅਨੁਸਾਰ, ਹੁਣ ਭਾਰਤ ਵਿਚ ਫ਼ੋਨ ਨਿਰਮਾਣ ਦਾ ਇਹ ਅੰਕੜਾ 2 ਅਰਬ ਯਾਨੀ 200 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਰੀਪੋਰਟ ਦੇ ਅਨੁਸਾਰ ਸ਼ਿਪਮੈਂਟਾਂ ਨੇ 23% ਸੀ.ਏ.ਜੀ.ਆਰ. ਦਰਜ ਕੀਤਾ ਹੈ। ਕਾਊਂਟਰਪੁਆਇੰਟ ਰਿਸਰਚ ਦੀ ਇਸ ਰੀਪੋਰਟ ਵਿਚ ਮੇਕ ਇਨ ਇੰਡੀਆ, ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਅਤੇ ਸਵੈ-ਨਿਰਭਰ ਭਾਰਤ ਵਰਗੀਆਂ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਦੋ ਕਾਰਾਂ ਦੀ ਆਹਮੋ-ਸਾਹਮਣੇ ਤੋਂ ਹੋਈ ਟੱਕਰ, 3 ਔਰਤਾਂ ਸਣੇ 4 ਦੀ ਮੌਤ
ਕਾਊਂਟਰਪੁਆਇੰਟ ਰਿਸਰਚ ਦੇ ਨਿਰਦੇਸ਼ਕ ਤਰੁਣ ਪਾਠਕ ਅਨੁਸਾਰ, ਦੇਸ਼ ਵਿਚ ਸਥਾਨਕ ਨਿਰਮਾਣ ਸਾਲ ਦਰ ਸਾਲ ਵਧ ਰਿਹਾ ਹੈ। ਦੇਸ਼ ਵਿਚ ਲੋਕਲ ਮੈਨੂਫੈਕਚਰਿੰਗ ਕਾਰਨ ਸਥਾਨਕ ਮੰਗ ਨੂੰ ਬਿਹਤਰ ਤਰੀਕੇ ਨਾਲ ਪੂਰਾ ਕੀਤਾ ਜਾ ਸਕਦਾ ਹੈ। ਸਾਲ 2022 'ਚ ਭਾਰਤੀ ਬਾਜ਼ਾਰਾਂ 'ਚ ਮੇਡ ਇਨ ਇੰਡੀਆ ਡਿਵਾਈਸਾਂ ਦੀ ਸ਼ਿਪਮੈਂਟ 98 ਫ਼ੀ ਸਦੀ ਤੋਂ ਜ਼ਿਆਦਾ ਰਹੀ ਹੈ। ਸਾਲ 2014 ਵਿਚ ਇਹ ਅੰਕੜਾ ਸਿਰਫ਼ 19 ਫ਼ੀ ਸਦੀ ਸੀ।