
ਘਟਨਾ ਫਾਜ਼ਿਲਕਾ ਜ਼ਿਲ੍ਹੇ ਦੇ ਕਸਬਾ ਮੰਡੀ ਅਰਨੀਵਾਲਾ ਦੀ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਸੁੱਤੇ ਪਏ ਸੀ, ਰਾਤ ਕਰੀਬ ਸਵਾ ਇੱਕ ਵਜੇ ਮਕਾਨ ਦੀ ਛੱਤ ਡਿੱਗ ਪਈ।
ਫਾਜ਼ਿਲਕਾ - ਫਾਜ਼ਿਲਕਾ 'ਚ ਮਕਾਨ ਦੀ ਛੱਤ ਡਿੱਗਣ ਨਾਲ ਇੱਕ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਪੰਜ ਸਾਲ ਦਾ ਬੱਚਾ ਅਤੇ ਕਰੀਬ 60 ਸਾਲ ਦੀ ਮਹਿਲਾ ਸ਼ਾਮਲ ਹੈ। ਘਟਨਾ ਫਾਜ਼ਿਲਕਾ ਜ਼ਿਲ੍ਹੇ ਦੇ ਕਸਬਾ ਮੰਡੀ ਅਰਨੀਵਾਲਾ ਦੀ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਸੁੱਤੇ ਪਏ ਸੀ, ਰਾਤ ਕਰੀਬ ਸਵਾ ਇੱਕ ਵਜੇ ਮਕਾਨ ਦੀ ਛੱਤ ਡਿੱਗ ਪਈ।
ਘਰ ਦਾ ਮਾਲਕ ਰਜਤ ਮਹਿੰਦੀਰੱਤਾ ਉੱਠ ਕੇ ਬਾਥਰੂਮ ਗਿਆ ਸੀ ਕਿ ਮਗਰੋਂ ਛੱਤ ਸੁੱਤੇ ਹੋਏ ਜੀਆਂ ਤੇ ਡਿੱਗ ਪਈ ਜਿਸ ਵਿਚ ਉਨ੍ਹਾਂ ਦਾ ਪੰਜ ਸਾਲਾਂ ਬੇਟਾ ਦੀਵਾਂਸ਼ ਅਤੇ ਉਨ੍ਹਾਂ ਦੀ ਮਾਤਾ ਕ੍ਰਿਸ਼ਨਾ ਰਾਣੀ (60) ਦੀ ਮੌਤ ਹੋ ਗਈ । ਜਦਕਿ ਇਸ ਹਾਦਸੇ ਵਿਚ ਰਜਤ ਦੀ ਪਤਨੀ ਮਾਮੂਲੀ ਰੂਪ ਨਾਲ ਜ਼ਖ਼ਮੀ ਹੋਈ ਹੈ। ਛੱਤ ਡਿੱਗਣ ਸਮੇਂ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕੀਤੀ ਗਈ, ਪਰ ਛੱਤ ਦਾ ਮਲਬਾ ਜ਼ਿਆਦਾ ਹੋਣ ਕਰ ਕੇ ਉਹ ਛੱਤ ਹੇਠਾਂ ਦੱਬ ਗਏ ਅਤੇ ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਆਂਢ ਗੁਆਂਢ ਦੇ ਲੋਕਾਂ ਨੇ ਫਟਾਫਟ ਮਲਬਾ ਹਟਾਇਆ, ਪਰ ਉਦੋਂ ਤੱਕ ਬੱਚੇ ਅਤੇ ਮਾਤਾ ਜੀ ਦੀ ਜਾਨ ਜਾ ਚੁੱਕੀ ਸੀ।