
Bomb blast News : ਗਲੀ ’ਚ ਕੂੜਾ ਚੁੱਕਣ ਵਾਲੇ ਵਿਅਕਤੀ ਨੂੰ 10 ਦੇਸੀ ਬੰਬ ਬਰਾਮਦ ਹੋਏ
Bomb blast News : ਜਲਾਲਾਬਾਦ ਦੇ ਪੈਂਦੇ ਪਿੰਡ ਬਾਹਮਣੀ ਵਾਲਾ, ਥਾਣਾ ਵੈਰੋ ਕਾ ਦੇ ਅਧੀਨ ’ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇਕ ਗਲੀ ’ਚ ਕੂੜਾ ਚੁੱਕਣ ਵਾਲੇ ਵਿਅਕਤੀ ਨੂੰ 10 ਦੇਸੀ ਬੰਬ ਬਰਾਮਦ ਹੋਏ। ਜਿਨ੍ਹਾਂ ਵਿਚੋਂ ਇਕ ਫਟ ਵੀ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਿਅਕਤੀ ਵੱਲੋਂ ਪਿੰਡ ਦੀ ਰੂੜੀ ਤੋਂ ਕੂੜਾ ਚੁੱਕਦੇ ਸਮੇਂ ਹੱਥ ਵਿਚ ਫੜਿਆ ਡੰਡਾ ਜਦੋਂ ਇਕ ਆਟੇ ਵਾਲੀ ਥੈਲੀ ਨੂੰ ਲੱਗਿਆ ਤਾਂ ਉੱਥੇ ਅਚਾਨਕ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੂੜਾ ਚੁੱਕਣ ਵਾਲਾ ਜ਼ਖਮੀ ਹੋ ਕੇ ਬੇਹੋਸ਼ ਹੋ ਗਿਆ।
ਇਹ ਵੀ ਪੜੋ:Kheer Recipes : ਜੇਕਰ ਤੁਹਾਡਾ ਕੁਝ ਮਿੱਠਾ ਖਾਣ ਦਾ ਮੰਨ ਹੈ ਤਾਂ ਬਣਾਉ ਟੇਸਟੀ ਖੀਰ
ਇਸ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਬਲਵੀਰ ਸਿੰਘ ਨਾਮ ਦਾ ਇਕ ਸ਼ਖਸ ਹੈ ਜੋ ਮਿਸਤਰੀ ਦਾ ਕੰਮ ਕਰਦਾ ਅਤੇ ਸ਼ਰਾਬ ਪੀਣ ਦਾ ਆਦੀ ਹੈ, ਉਸ ਵੱਲੋਂ ਦੇਸੀ ਬੰਬ ਤਿਆਰ ਕੀਤੇ ਗਏ ਸਨ ਜਿਨ੍ਹਾਂ ਦੀ ਗਿਣਤੀ 10 ਸੀ ਅਤੇ ਕੂੜਾ ਚੁੱਕਣ ਵਾਲਾ ਵਿਅਕਤੀ ਜਦੋਂ ਬਲਵੀਰ ਸਿੰਘ ਦੇ ਘਰ ਦੇ ਬਾਹਰ ਪਹੁੰਚਦਾ ਹੈ ਤਾਂ ਕੂੜੇ ਵਿਚ ਅਚਾਨਕ ਧਮਾਕਾ ਹੋ ਜਾਂਦਾ ਹੈ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ।
ਇਹ ਵੀ ਪੜੋ:Jalalabad News : ਜਲਾਲਾਬਾਦ 'ਚ ਦੋ ਵਿਅਕਤੀਆਂ ਨੂੰ ਘੇਰ ਕੇ ਕੁੱਟਮਾਰ, ਕਾਰ ਦੀ ਭੰਨ-ਤੋੜ, 32.40 ਲੱਖ ਰੁਪਏ ਲੁੱਟੇ
ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਆਟੇ ਦਾ ਭਰਿਆ ਗੱਟਾ ਬਰਾਮਦ ਕਰ ਲਿਆ ਗਿਆ ਜਿਸ ਵਿਚੋਂ 9 ਦੇ ਕਰੀਬ ਦੇਸੀ ਬੰਬ ਬਰਾਮਦ ਹੋਏ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਸਹਿਮ ਦਾ ਮਾਹੌਲ ਬਣ ਗਿਆ। ਇਨ੍ਹਾਂ ਬੰਬਾਂ ਨੂੰ ਪਿੰਡ ਵਿਚ ਛੁੱਟੀ 'ਤੇ ਆਏ ਇਕ ਫੌਜੀ ਵੱਲੋਂ ਬੜੀ ਬਹਾਦਰੀ ਨਾਲ ਪਿੰਡ ਦੇ ਬਾਹਰ ਸੇਮ ਨਾਲ ’ਤੇ ਜਾ ਕੇ ਨਸ਼ਟ ਕਰ ਦਿੱਤਾ ਗਿਆ।
ਇਹ ਵੀ ਪੜੋ:Haryana News : ਹਰਿਆਣਾ ’ਚ ਬੱਸ ਟਰਾਲੇ ਨਾਲ ਟਕਰਾਈ, ਡਰਾਈਵਰ ਦੀ ਵੱਢੀ ਗਈ ਗਰਦਨ, 27 ਯਾਤਰੀ ਹੋਏ ਜ਼ਖ਼ਮੀ
ਮੌਕੇ 'ਤੇ ਪਹੁੰਚੇ ਥਾਣਾ ਵੈਰੋ ਕਾ ਤੋਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਬਲਵੀਰ ਸਿੰਘ ਨਾਮਕ ਸ਼ਖਸ ਦੇ ਘਰੋਂ ਦੇਸੀ ਬੰਬ ਬਰਾਮਦ ਹੋਏ ਹਨ, ਜਿਨਾਂ ਨੂੰ ਪਿੰਡ ਦੇ ਬਾਹਰ ਨਸ਼ਟ ਕਰ ਦਿੱਤਾ ਗਿਆ। ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਤੇ ਪੁਲਸ ਵੱਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
(For more news apart from Bomb blast in Punjab, people left their homes, police found 10 more indigenous bombs News in Punjabi, stay tuned to Rozana Spokesman)