
S. Joginder Singh: ਉਨ੍ਹਾਂ ਦੇ ਜਾਣ ਨਾਲ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ ਹੈ
S. Joginder Singh: ਭਾਗ ਸਿੰਘ ਨੇ ਸ੍ਰ ਜੋਗਿੰਦਰ ਸਿੰਘ ਦੇ ਜਾਣ ’ਤੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਜਦ ਸਪੋਕਸਮੈਨ ਸ਼ੁਰੂ ਹੋਇਆ ਸੀ ਤਾਂ ਅਸੀਂ ਰੋਪੜ ਫਰੀ ਵਿਚ ਕਾਪੀਆਂ ਵੰਡੀਆਂ ਸੀ। ਉਸ ਸਮੇਂ ਕਾਫੀ ਲੋਕਾਂ ਨੇ ਮੈਂਬਰਸ਼ਿਪ ਵੀ ਲਈ ਸੀ। ਮੈਂ ਉਨ੍ਹਾਂ ਨੂੰ ਕਦੀ ਨਿੱਜੀ ਤੌਰ ਤੇ ਤਾਂ ਨਹੀਂ ਮਿਲਿਆ, ਲੇਕਿਨ ਪੇਪਰ ਦੁਆਰਾ ਪਰ ਉਨ੍ਹਾਂ ਦੇ ਵਿਚਾਰ ਸੁਣਦੇ ਰਹੇ ਪੜ੍ਹਦੇ ਰਹੇ ਹਾਂ। ਪਹਿਲਾਂ ਸਪੋਕਸਮੈਨ ਮੈਗਜ਼ੀਨ ’ਚ ਛਪਦਾ ਸੀ ਉਹ ਵੀ ਅਸੀਂ ਜੁਆਇੰਨ ਕੀਤਾ ਸੀ। ਫਿਰ ਉਸਤੋਂ ਬਾਅਦ ਇਨ੍ਹਾਂ ਨੇ ਕਿੰਨੀਆਂ ਸੰਸਥਾਵਾਂ ਵੀ ਚਲਾਈਆਂ।
ਇਹ ਵੀ ਪੜੋ:Sangat Mandi : ਚੌਂਕੀਦਾਰ ਦੀ ਸੱਪ ਦੇ ਡੱਸਣ ਕਾਰਨ ਹੋਈ ਮੌਤ
ਜੇਕਰ ਹਿਸਟਰੀ ਵਿਚ ਦੇਖਿਆ ਜਾਵੇ ਤਾਂ ਪਹਿਲੀ ਵਾਰੀ ਬੰਦੇ ਨੇ ਐਨੀ ਹਿੰਮਤ ਕਰਕੇ ਕੌਮ ਦੀ ਸੇਵਾ ਕੀਤੀ ਹੈ। ਉਨ੍ਹਾਂ ਦੇ ਜਾਣ ਨਾਲ ਅਸੀਂ ਸਮਝਦੇ ਹਾਂ ਕਿ ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਨੇ ਖਾਸ ਕਰਕੇ ਪੰਜਾਬ, ਸਿੱਖੀ ਵਾਸਤੇ ਜੋ ਕੀਤਾ ਹੈ, ਅੱਜ ਸਾਰਾ ਸਮਾਜ ਉਨ੍ਹਾਂ ਦੇ ਰਿਣੀ ਹੈ। ਉਨ੍ਹਾਂ ਨੇ ਇੱਕ ਸਾਨੂੰ ਰਸਤਾ ਦਿਖਾਇਆ ਹੈ। ਹੁਣ ਤੱਕ ਵੀ ਸਪੋਕਸਮੈਨ ਸਹੀ ਰਸਤੇ ’ਤੇ ਜਾ ਰਿਹਾ ਹੈ। ਉਨ੍ਹਾਂ ਨੇ ਆਪਣਾ ਸਭ ਕੁਝ ਇਸੇ ਅਧਾਰ ’ਤੇ ਲਗਾ ਦਿੱਤਾ ਕਿ ਲੋਕਾਂ ਦੀ ਕੌਮ ਦੀ ਸੇਵਾ ਹੁੰਦੀ ਰਹੇ।
ਮੇਰੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਨ੍ਹਾਂ ਆਪਣੇ ਚਰਨਾਂ ’ਚ ਨਿਵਾਸ ਦੇਣ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
(For more news apart from We will always be indebted to S. Joginder Singh ji for what he gave to Punjab and Sikhism: Bhag Singh News in Punjabi, stay tuned to Rozana Spokesman)