50 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ, 12 ਲਾਸ਼ਾਂ ਬਰਾਮਦ
Published : Sep 17, 2020, 2:53 am IST
Updated : Sep 17, 2020, 2:53 am IST
SHARE ARTICLE
image
image

50 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ, 12 ਲਾਸ਼ਾਂ ਬਰਾਮਦ

ਅਸ਼ੋਕ ਗਹਿਲੋਤ ਨੇ ਘਟਨਾ 'ਤੇ ਦੁੱਖ ਦਾ ਪ੍ਰਗਟਾਇਆ

ਜੈਪੁਰ, 16 ਸਤੰਬਰ : ਰਾਜਸਥਾਨ 'ਚ ਕੋਟਾ ਜ਼ਿਲ੍ਹੇ ਦੇ ਖਾਤੌਲੀ ਥਾਣਾ ਖੇਤਰ 'ਚ ਬੁੱਧਵਾਰ ਨੂੰ ਚੰਬਲ ਨਦੀ 'ਚ ਇਕ ਕਿਸ਼ਤੀ ਪਲਟਣ ਨਾਲ 12 ਲੋਕਾਂ ਦੀ ਨਦੀ 'ਚ ਡੁੱਬਣ ਨਾਲ ਮੌਤ ਹੋ ਗਈ। ਕਿਸ਼ਤੀ 'ਚ ਕਰੀਬ 50 ਲੋਕਾਂ ਸਮੇਤ ਕੁਝ ਦੋਪਹੀਆ ਵਾਹਨ ਵੀ ਸਨ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖਾਤੌਲੀ ਦੇ ਚੰਬਲ ਢੀਬਰੀ ਪਿੰਡ ਤੋਂ ਕੁਝ ਦਰਸ਼ਨਾਰਥੀ ਕਿਸ਼ਤੀ ਤੋਂ ਨਦੀ ਪਾਰ ਬੂੰਦੀ ਜ਼ਿਲ੍ਹੇ 'ਚ ਸਥਿਤ ਕਮਲੇਸ਼ਵਰ ਮਹਾਦੇਵ ਦੇ ਮੰਦਰ ਜਾ ਰਹੇ ਸਨ। ਕਿਸ਼ਤੀ 'ਤੇ ਸਮਰੱਥਾ ਤੋਂ ਵੱਧ ਭਾਰ ਹੋਣ ਕਾਰਨ ਕਿਸ਼ਤੀ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਹੋ ਗਿਆ।
     ਹਾਦਸੇ ਤੋਂ ਬਾਅਦ ਕਰੀਬ 30 ਤੋਂ 35 ਵਿਅਕਤੀ ਖ਼ੁਦ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਨਿਕਲ ਗਏ। ਹੁਣ ਤਕ 12 ਲਾਸ਼ਾਂ ਕੱਢੀਆਂ ਜਾ ਚੁਕੀਆਂ ਹਨ। ਇਨ੍ਹਾਂ ਚੋਂ ਮਨਸਾਰਾਮ (30) ਉਮਾ ਬਾਈ (27), ਹੇਮਰਾਜ (37), ਪ੍ਰੇਮਬਾਈ ਗੁੱਜਰ (52) ਦੀ ਪਛਾਣ ਹੋਈ ਹੈ।
 ਇਹ ਚਾਰੋਂ ਕੋਟਾ ਜ਼ਿਲ੍ਹੇ ਦੇ ਬਰਨਾਹਾਲੀ ਪਿੰਡ ਦੇ ਸਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ 'ਤੇ ਦੁੱਖ ਪ੍ਰਗਟਾਉਂਦੇ ਹੋਏ ਉਚ ਅਧਿਕਾਰੀਆਂ ਨੂੰ ਲਾਪਤਾ ਵਿਅਕਤੀਆਂ ਨੂੰ ਜਲਦ ਤਲਾਸ਼ ਦੇ ਨਿਰਦੇਸ਼ ਦਿਤੇ ਹਨ। (ਏਜੰਸੀ)

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement