
ਮੁੱਖ ਮੰਤਰੀ ਕਿਸਾਨਾਂ ਤੋਂ ਮੁਆਫ਼ੀ ਮੰਗਣ ਅਤੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਕਰਨ 'ਚ ਅਸਫ਼ਲ ਰਹਿਣ ਕਾਰਨ
to
ਚੰਡੀਗੜ੍ਹ, 16 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਸੂਬੇ ਦੀ ਰਾਜਧਾਨੀ ਵਿਚ ਆਏ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਸੀ ਕਿਉਂਕਿ ਉਹ ਸੰਸਦ ਵਿਚ ਉਨ੍ਹਾਂ ਦੇ ਹਿਤਾਂ ਦੀ ਰਾਖੀ ਕਰਨ ਵਿਚ ਫੇਲ੍ਹ ਹੋ ਗਏ ਤੇ ਅਪਣੇ ਨਾਂ 'ਤੇ ਲੱਗੇ ਕਿਸਾਨ ਵਿਰੋਧੀ ਧੱਬੇ, ਜੋ ਹੁਣ ਸਾਰੀ ਉਮਰ ਰਹੇਗਾ, ਨੂੰ ਧੋਣ ਲਈ ਸੜਕ ਕੰਢੇ ਡਰਾਮਾ ਕਰਨ ਦੀ ਥਾਂ ਉਨ੍ਹਾਂ ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹਾਸੋਹੀਣੀ ਗੱਲ ਹੈ ਕਿ ਜਦੋਂ ਸੰਸਦ ਦਾ ਇਜਲਾਸ ਚਲ ਰਿਹਾ ਹੈ, ਉਦੋਂ ਮੁੱਖ ਮੰਤਰੀ ਅਪਣੇ ਸੰਸਦ ਮੈਂਬਰਾਂ ਨੂੰ ਸਦਨ ਵਿਚ ਪੇਸ਼ ਹੋਏ ਆਰਡੀਨੈਂਸਾਂ ਬਾਰੇ ਬਿੱਲਾਂ ਵਿਰੁਧ ਵੋਟਾਂ ਪਾ ਕੇ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਨ ਦੀ ਥਾਂ ਸੜਕ ਕੰਢੇ ਅਪਣੇ ਵਿਚਾਰ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਨਾ ਸਿਰਫ ਮੁੱਖ ਮੰਤਰੀ ਦੀ ਧੋਖੇਬਾਜ਼ੀ ਬੇਨਕਾਬ ਹੋਈ ਹੈ ਬਲਕਿ ਇਹ ਵੀ ਸਾਬਤ ਹੋਇਆ ਹੈ ਕਿ ਇਹ ਉਨ੍ਹਾਂ ਵਲੋਂ ਗੁਟਕਾ ਸਾਹਿਬ ਅਤੇ ਦਸਮ ਪਿਤਾ ਦੇ ਨਾਂ 'ਤੇ ਚੁੱਕੀਆਂ ਝੂਠੀਆਂ ਸਹੁੰਆਂ ਅਨੁਸਾਰ ਕੀਤੀ ਕਾਰਵਾਈ ਹੀ ਹੈ।
ਮੁੱਖ ਮੰਤਰੀ ਵਲੋਂ ਕੀਤੇ ਵਿਸ਼ਵਾਸਘਾਤ ਦੇ ਵੇਰਵੇ ਦਿੰਦਿਆਂ ਡਾ. ਚੀਮਾ ਨੇ ਕਿਹਾ ਕਿ ਸੱਭ ਤੋਂ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਸੱਤਾ ਵਿਚ ਆਉਣ ਤੋਂ ਤੁਰਤ ਬਾਅਦ 2017 ਵਿਚ ਸੂਬੇ ਦੇ ਏ ਪੀ ਐਮ ਸੀ ਐਕਟ ਵਿਚ ਸੋਧ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਇਸ ਸੂਬਾਈ ਐਕਟ ਵਿਚ ਵੀ ਉਹੀ ਵਿਵਸਥਾਵਾਂ ਸ਼ਾਮਲ ਕੀਤੀਆਂ ਗਈਆਂ, ਜਿਸ ਦੇ ਵਿਰੁਧ ਹੁਣ ਉਹ ਨਕਲੀ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਡਾ. ਮੋਨਟੇਕ ਸਿੰਘ ਆਹਲੂਵਾਲੀਆ ਕਮੇਟੀ ਬਣਾਈ ਜਿਸਨੇ 2017 ਵਿਚ ਕੀਤੀਆਂ ਸੋਧਾਂ ਦੀ ਸ਼ਲਾਘਾ ਕੀਤੀ ਤੇ ਖੇਤੀਬਾੜੀ ਕਾਰਪੋਰੇਟ ਲੀਹਾਂ 'ਤੇ ਚਲਾਉਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਰਡੀਨੈਂਸਾਂ ਵਾਸਤੇ ਬਣਾਈ ਗਈ ਮੁੱਖ ਮੰਤਰੀਆਂ ਦੀ ਕਮੇਟੀ ਦੇ ਮੈਂਬਰ ਸਨ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਸਬੰਧ ਵਿਚ ਮੁੰਬਈ ਮੀਟਿੰਗ ਵਿਚ ਸ਼ਮੂਲੀਅਤ ਵੀ ਕੀਤੀ।
ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਕੇਂਦਰੀ ਮੰਤਰੀ ਰਾਓਸਾਹਿਬ ਦਾਨਵੇ ਨੇ ਵੀ ਬੇਨਕਾਬ ਕੀਤਾ ਹੈ ਜਿਨ੍ਹਾਂ ਨੇ ਮੀਟਿੰਗਾਂ ਦੇ ਵੇਰਵੇ ਜਨਕ ਕੀਤੇ। ਉਨ੍ਹਾਂ ਕਿਹਾ ਕਿ ਬਜਾਏ ਕੇਂਦਰੀ ਮੰਤਰੀ ਦੇ ਦਾਅਵੇ ਵਿਰੁਧ ਸੰਸਦ ਵਿਚ ਅਪਣੀ ਪਾਰਟੀ ਰਾਹੀਂ ਵਿਸ਼ੇਸ਼ਅਧਿਕਾਰ ਮਤਾ ਪੇਸ਼ ਕਰਨ ਦੇ, ਮੁੱਖ ਮੰਤਰੀ ਰਾਜਪਾਲ ਦੀ ਰਿਹਾਇਸ਼ 'ਤੇ ਪੁੱਜ ਕੇ ਫੋਟੋਆਂ ਖਿਚਵਾਉਣ ਵਿਚ ਜੁੱਟ ਗਏ। ਉਨ੍ਹਾਂ ਕਿਹਾ ਕਿ ਇਸ ਤਰੀਕੇ ਦਾ ਵਿਵਹਾਰ ਨਿੰਦਣਯੋਗ ਹੈ ਤੇ ਇਹ ਮੁੱਖ ਮੰਤਰੀ ਨੂੰ ਸੋਭਾ ਨਹੀਂ ਦਿੰਦਾ।
ਅਕਾਲੀ ਆਗੂ ਨੇ ਸੰਗਰੂਰ ਦੇ ਐਮ ਪੀ ਤੇ ਆਪ ਦੇ ਸੂਬਾ ਕਨਵੀਨਰ ਭਗਵੰਤ ਮਾਨ ਦੀ ਵੀ ਨਿਖੇਧੀ ਕੀਤੀ ਜੋ ਘਟੀਆ ਨਾਟਕਬਾਜ਼ੀ ਵਿਚ ਲੱਗੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਦੋ ਵਾਰ ਦੇ ਐਮ.ਪੀ. ਨੂੰ ਇਹ ਵੀ ਨਹੀਂ ਪਤਾ ਕਿ ਸੰਸਦ ਵਿਚ ਬਿੱਲ ਹਮੇਸ਼ਾ ਧਵਨੀ ਮਤ ਨਾਲ ਪਾਸ ਹੁੰਦੇ ਹਨ ਅਤੇ ਉਹ ਝੂਠ ਬੋਲ ਕੇ ਕੁਫ਼ਰ ਤੋਲ ਰਹੇ ਹਨ ਕਿ ਸੰਸਦ ਵਿਚ ਜ਼ਰੂਰੀ ਵਸਤਾਂ ਐਕਟ ਬਾਰੇ ਕਲ ਕੋਈ ਵੋਟਿੰਗ ਹੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਆਮ ਆਦਮੀ ਪਾਰਟੀ ਵੀ ਕਾਂਗਰਸ ਦੇ ਨਾਲ ਰਲ ਗਈ ਤੇ ਜ਼ਰੂਰੀ ਵਸਤਾਂ ਐਕਟ ਦੀਆਂ ਸੋਧਾਂ ਵਿਰੁਧ ਵੋਟਾਂ ਪਾਉਣ ਤੋਂ ਭੱਜ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਆਪ ਨੇ ਆਪਣੇ ਆਪ ਨੂੰ ਕਾਂਗਰਸ ਪਾਰਟੀ ਕੋਲ ਵੇਚ ਦਿਤਾ ਹੈ ਤੇ ਇਸ ਦੇ ਸੂਬਾ ਕਨਵੀਨਰ ਕੋਲ ਕਰਨ ਨੂੰ ਕੁੱਝ ਨਹੀਂ ਹੈ ਤੇ ਉਹ ਲੋਕਾਂ ਦਾ ਧਿਆਨ ਆਕਰਸ਼ਤ ਕਰਨ ਵਾਸਤੇ ਡਰਾਮੇਬਾਜ਼ੀ ਵਿਚ ਲੱਗਾ ਹੈ।
ਮੁੱਖ ਮੰਤਰੀ ਨੇ ਸੰਸਦ 'ਚ ਆਰਡੀਨੈਂਸ ਵਿਰੁਧ ਵੋਟ ਪਾਉਣ ਲਈ ਪਾਰਟੀ ਦੇ ਐਮ.ਪੀਜ਼ ਨੂੰ ਹਦਾਇਤ ਕਰਨ ਦੀ ਥਾਂ ਸੜਕ ਕੰਢੇ ਡਰਾਮੇਬਾਜ਼ੀ ਕੀਤੀ : ਡਾ. ਦਲਜੀਤ ਸਿੰਘ ਚੀਮਾ
ਭਗਵੰਤ ਮਾਨ ਨੂੰ ਵੀ ਝਾੜਿਆ, ਕਿਹਾ ਕਿ ਹੈimageਰਾਨੀ ਵਾਲੀ ਗੱਲ ਹੈ ਕਿ ਦੋ ਵਾਰ ਐਮ.ਪੀ ਬਣਨ ਵਾਲੇ ਨੂੰ ਪਤਾ ਨਹੀਂ ਕਿ ਬਿੱਲ ਧਵਨੀ ਮਤ ਨਾਲ ਕਿਵੇਂ ਪਾਸ ਹੁੰਦੇ ਹਨ