
ਕੋਰੋਨਾ ਮਾਮਲਿਆਂ ਦਾ ਅੰਕੜਾ 50 ਲੱਖ ਤੋਂ ਪਾਰ
ਬੀਤੇ 24 ਘੰਟਿਆਂ 'ਚ ਆਏ 90,123 ਨਵੇਂ ਮਾਮਲੇ, ਇਕ ਦਿਨ 'ਚ ਸੱਭ ਤੋਂ ਜ਼ਿਆਦਾ 1290 ਮੌਤਾਂ
ਨਵੀਂ ਦਿੱਲੀ, 16 ਸਤੰਬਰ : ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 50 ਲੱਖ ਤੋਂ ਪਾਰ ਪਹੁੰਚ ਗਈ ਹੈ। ਇਸ ਦੇ ਨਾਲ ਹੀ ਭਾਰਤ 50 ਲੱਖ ਦਾ ਅੰਕੜਾ ਪਾਰ ਕਰਨ ਵਾਲਾ ਦੁਨੀਆਂ ਦਾ ਦੂਜਾ ਦੇਸ਼ ਬਣ ਗਿਆ ਹੈ। ਇਸ ਤੋਂ ਇਲਾਵਾ ਬੀਤੇ 24 ਘੰਟਿਆਂ ਵਿਚ ਦੇਸ਼ ਵਿਚ ਹੁਣ ਤਕ ਦੀਆਂ ਸੱਭ ਤੋਂ ਜ਼ਿਆਦਾ 1290 ਮੌਤਾਂ ਹੋਈਆਂ ਹਨ। ਬੀਤੇ 24 ਘੰਟਿਆਂ ਵਿਚ 90,123 ਮਾਮਲੇ ਸਾਹਮਣੇ ਆਏ ਹਨ।
ਹੁਣ ਭਾਰਤ ਵਿਚ ਕੁਲ ਮਾਮਲਿਆਂ ਦੀ ਗਣਤੀ 50,20,359 ਤਕ ਪਹੁੰਚ ਗਈ ਹੈ। ਬੀਤੇ ਕੁੱਝ ਦਿਨਾਂ ਤੋਂ ਦੇਸ਼ ਵਿਚ ਰੋਜ਼ਾਨਾ ਲਗਾਤਾਰ 90 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਮੰਗਲਵਾਰ ਨੂੰ ਦੇਸ਼ ਵਿਚ 83 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਸੀ।
ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਦੇਸ਼ ਵਿਚ ਕੁਲ ਮਾਮਲਿਆਂ ਵਿਚੋਂ 19.83 ਫ਼ੀ ਸਦੀ ਯਾਨੀ 9,95,933 ਐਕਟਿਵ ਮਾਮਲੇ ਹਨ। ਰਿਕਵਰੀ ਰੇਟ 78.52 ਫ਼ੀ ਸਦੀ ਹੈ। ਮੌਤ ਦਰ 1.63 ਫ਼ੀ ਸਦੀ ਹੈ। ਬੀਤੇ 24 ਘੰਟਿਆਂ ਵਿਚ ਕੁਲ 11,16,842 ਟੈਸਟ ਹੋਏ ਹਨ। ਉੱਥੇ ਹੀ ਦੇਸ਼ ਵਿਚ ਹੁਣ ਤਕ ਕੁੱਲ 5,94,29,115 ਲੋਕਾਂ ਦੇ ਟੈਸਟ ਹੋ ਚੁੱਕੇ ਹਨ। ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਦੀ ਗਿਣਤੀ 39 ਲੱਖ ਤੋਂ ਪਾਰ ਹੋ ਚੁਕੀ ਹੈ। ਹੁਣ ਤਕ ਕੁੱਲ 39,42,360 ਲੋਕ ਅਜਿਹੇ ਹਨ, ਜਿਨ੍ਹਾਂ ਕੋਰੋਨਾ ਵਾਇਰਸ ਦੀ ਜੰਗ ਜਿੱਤੀ ਹੈ। ਦੇimageਸ਼ ਵਿਚ ਕੁਲ ਮੌਤਾਂ ਦਾ ਅੰਕੜਾ 82,066 'ਤੇ ਪਹੁੰਚ ਗਿਆ ਹੈ। (ਏਜੰਸੀ)