
ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਹੁਣ ਸੌਰ ਊਰਜਾ ਨਾਲ ਹੋਵੇਗੀ ਬਿਜਲੀ ਦੀ ਪੂਰਤੀ : ਸਿੰਗਲਾ
ਸੰਗਰੂਰ, 16 ਸਤੰਬਰ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਹੁਣ ਸੌਰ ਊਰਜਾ ਨਾਲ ਬਿਜਲੀ ਦੀ ਲੋੜ ਪੂਰੀ ਹੋਵੇਗੀ। ਪੰਜਾਬ ਦੇ 3214 ਸਰਕਾਰੀ ਸਕੂਲਾਂ ਵਿਚ 96 ਕਰੋੜ ਰੁਪਏ ਖਰਚ ਕਰ ਕੇ ਸੋਲਰ ਪੈਨਲ ਸਥਾਪਤ ਹੋਣਗੇ। ਸੌਰ ਊਰਜਾ ਨਾਲ ਸਰਕਾਰੀ ਸਕੂਲਾਂ ਨੂੰ ਆਰਥਕ ਰੂਪ ਵਿਚ ਭਾਰੀ ਰਾਹਤ ਮਿਲੇਗੀ। ਸੰਗਰੂਰ ਜ਼ਿਲ੍ਹੇ ਦੇ 74 ਸਰਕਾਰੀ ਸਕੂਲਾਂ ਵਿਚ ਸੋਲਰ ਪੈਨਲ ਸਥਾਪਤ ਹੋਣ ਦਾ ਕੰਮ ਬਾਕਾਇਦਾ ਸ਼ੁਰੂ ਹੋ ਗਿਆ ਹੈ। ਸਰਕਾਰੀ ਸਕੂਲਾਂ ਦੇ ਕਰੀਬ 85 ਫ਼ੀ ਸਦੀ ਤਕ ਬਿਜਲੀ ਬਿੱਲ ਘੱਟ ਹੋ ਜਾਣਗੇ। ਹੁਣ ਸਰਕਾਰੀ ਸਕੂਲ, ਪਾਵਰਕਾਮ ਦੇ ਡਿਫਾਲਟਰ ਨਹੀਂ ਹੋਣਗੇ। ਦਸਣਯੋਗ ਹੈ ਕਿ ਮੌਜੂਦਾ ਸਮੇਂ ਰਾਜ ਦੇ ਸਾਰੇ ਸਰਕਾਰੀ ਸਕੂਲ ਆਰਥਕ ਤੰਗੀ ਨਾਲ ਜੂਝ ਰਹੇ ਹਨ ਅਤੇ ਇਸੇ ਵਜ੍ਹਾ ਕਾਰਨ ਪਾਵਰਕਾਮ ਦਾ ਕਰੋੜਾਂ ਰੁਪਏ ਬਿਜਲੀ ਬਿਲ ਦੇ ਇਵਜ ਵਜੋਂ ਸਕੂਲਾਂ ਵਲ ਬਕਾਇਆ ਖੜਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਕਰੀਬ ਸਵਾ ਸੌ ਸਰਕਾਰੀ ਸਕੂਲ ਪਾਵਰਕਾਮ ਦੀ ਡਿਫ਼ਾਲਟਰ ਸੂਚੀ ਵਿਚ ਸ਼ਾਮਲ ਹਨ। ਸਰਕਾਰੀ ਸਕੂਲਾਂ ਵਲ ਕਰੀਬ 24 ਲੱਖ ਰੁਪਏ ਦਾ ਬਕਾਇਆ ਖੜਾ ਹੈ ਲੇਕਿਨ ਸਮਰਥ ਆਰਥਕ ਸਾਧਨ ਨਹੀਂ ਹੋਣ ਦੀ ਵਜ੍ਹਾ ਨਾਲ ਉਕਤ ਸਕੂਲ ਬਿਜਲੀ ਦਾ ਬਿਲ ਨਹੀਂ ਭਰ ਸਕੇ ਹਨ। ਇਸੇ ਦੌਰਾਨ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸੂਬਾਈ ਮੀਤ-ਪ੍ਰਧਾਨ ਅਤੇ ਸਟੇਟ ਐਵਾਰਡੀ ਸੁਰਿੰਦਰ ਸਿੰਘ ਭਰੂਰ ਨੇ ਕਿਹਾ ਕਿ ਫ਼ੰਡਾਂ ਦੀ ਕਮੀ ਨਾਲ ਜੂਝ ਰਹੇ ਸਕੂਲਾਂ ਨੂੰ ਸੌਰ ਊਰਜਾ ਯੋਜਨਾ ਨਾਲ ਭਾਰੀ ਆਰਥਕimage ਰਾਹਤ ਮਿਲੇਗੀ।