
ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਵਿਦਿਆਰਥਣ ਵਲੋਂ ਖ਼ੁਦਕੁਸ਼ੀ
ਖ਼ੁਦਕੁਸ਼ੀ ਨੋਟ 'ਚ ਮਾਂ-ਪਿਉ ਦੀਆਂ ਉਮੀਦਾਂ 'ਤੇ ਖਰੀ ਨਾ ਉਤਰਨ ਦਾ ਕੀਤਾ ਜ਼ਿਕਰ
ਲੁਧਿਆਣਾ, 16 ਸਤੰਬਰ (ਪ.ਪ.): ਡਿਪਰੈਸ਼ਨ ਦਾ ਸ਼ਿਕਾਰ ਹੋਈ ਇਕ 16 ਸਾਲ ਦੀ ਵਿਦਿਆਰਥਣ ਨੇ ਇਲਾਕੇ ਵਿਚ ਪੈਂਦੀ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮੌਤ ਨੂੰ ਗਲੇ ਲਗਾਉਣ ਤੋਂ ਪਹਿਲਾਂ ਲੜਕੀ ਨੇ ਇਕ ਖ਼ੁਦਕੁਸ਼ੀ ਨੋਟ ਲਿਖਿਆ ਜਿਸ ਵਿਚ ਉਸ ਨੇ ਅਪਣੀ ਮੌਤ ਦਾ ਜ਼ਿੰਮੇਵਾਰ ਖ਼ੁਦ ਨੂੰ ਦਸਿਆ ਅਤੇ ਮਾਪਿਆਂ ਦੀਆਂ ਉਮੀਦਾਂ ਤੇ ਖਰੀ ਨਾ ਉੱਤਰਨ ਦਾ ਜ਼ਿਕਰ ਵੀ ਕੀਤਾ। ਇਸ ਮਾਮਲੇ ਦੀ ਜਾਣਕਾਰੀ ਮਿਲਦੇ ਸਾਰ ਹੀ ਥਾਣਾ ਪੀਏਯੂ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਗਿਆਰ੍ਹਵੀਂ ਦੀ ਵਿਦਿਆਰਥਣ ਅਮਨਦੀਪ ਕੌਰ (16) ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜਿਆ। ਜਾਣਕਾਰੀ ਦਿੰਦਿਆਂ ਥਾਣਾ ਪੀਏਯੂ ਦੇ ਇੰਸਪੈਕਟਰ ਪਰਮਦੀਪ ਸਿੰਘ ਨੇ ਦਸਿਆ ਕਿ ਵਿਦਿਆਰਥਣ ਅਮਨਦੀਪ ਕੌਰ ਪਿਛਲੇ ਕੁਝ ਸਮੇਂ ਤੋਂ ਪੜ੍ਹਾਈ ਅਤੇ ਹੋਰ ਕਾਰਨਾਂ ਨੂੰ ਲੈ ਕੇ ਡਿਪ੍ਰੈਸ਼ਨ ਦੀ ਸ਼ਿਕਾਰ ਹੋ ਚੁੱਕੀ ਸੀ । ਬੀਤੀ ਸ਼ਾਮ ਅਮਨਦੀਪ ਕੌਰ ਘਰ ਤੋਂ ਗਾਇਬ ਸੀ। ਪਰਵਾਰਕ ਮੈਂਬਰਾਂ ਨੇ ਉਸ ਨੂੰ ਲੱਭਣ ਦਾ ਯਤਨ ਕੀਤਾ ਪਰ ਲੜਕੀ ਸਬੰਧੀ ਕੋਈ ਵੀ ਜਾਣਕਾਰੀ ਨਾ ਮਿਲੀ। ਬੁੱਧਵਾਰ ਦੁਪਹਿਰ ਵੇਲੇ ਕੁੱਝ ਰਾਹਗੀਰਾਂ ਨੇ ਸਾਊਥ ਸਿਟੀ ਦੇ ਲਾਗੇ ਪਾਣੀ ਵਾਲੀ ਟੈਂਕੀ ਦੇ ਹੇਠਾਂ ਲੜਕੀ ਦੇ ਲਾਸ਼ ਦੇਖੀ। ਸ਼ਨਾਖਤ ਤੋਂ ਬਾਅਦ ਪਤਾ ਲੱਗਾ ਕਿ ਲੜਕੀ ਸਾਊਥ ਸਿਟੀ ਦੇ ਰਹਿਣ ਵਾਲੇ ਕਾਰੋਬਾਰੀ ਰਵਿੰਦਰ ਸਿੰਘ ਦੀ ਬੇਟੀ ਹੈ। ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਸੱਟਾਂ ਲੱਗਣ ਕਾਰਨ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ।
ਪਾਣੀ ਵਾਲੀ ਟੈਂਕੀ ਤੋਂ ਛਲਾਂਗ ਮਾਰਨ ਤੋਂ ਪਹਿਲਾਂ ਲੜਕੀ ਨੇ ਇੱਕ ਸੁਸਾਈਡ ਨੋਟ ਲਿਖਿਆ ਜਿਸ ਵਿਚ ਉਸ ਨੇ ਖੁਦ ਨੂੰ ਮੌਤ ਦਾ ਜ਼ਿੰਮੇਵਾਰ ਦੱਸਿਆ ਅਤੇ ਮਾਪਿਆਂ ਦੀਆਂ ਉਮੀਦਾਂ ਤੇ ਖਰਾ ਨਾ ਉਤਰਨ ਦਾ ਜ਼ਿਕਰ ਕੀਤਾ। ਕਾਰੋਬਾਰੀ ਰਵਿੰਦਰ ਸਿੰਘ ਦਾ ਵੱਡਾ ਬੇਟਾ ਉੱਚ ਸਿੱਖਿਆ ਦੀ ਪੜ੍ਹਾਈ ਕਰ ਰਿਹਾ ਹੈ। ਇਸ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਥਾਣਾ ਪੀਏਯੂ ਦੇ ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਕੇਸ ਦੀ ਡੂੰਘਾਈ ਨਾਲ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ ।
ਮਾਂ ਨੂੰ ਲੱਤ ਮਾਰ ਕੇ ਧੀ ਨੂੰ ਅਗ਼ਵਾ ਕਰਕੇ ਲੈ ਗਿਆ ਨੌਜਵਾਨ
100 ਉੱਚੀ ਸੀ ਪਾਣੀ ਵਾਲੀ ਟੈਂਕੀ
ਜ਼ਮੀਨ ਵਿਕਰੀ ਦੀ ਆੜ 'ਚ ਐੱਨਆਰਆਈ ਨਾਲ 4 ਕਰੋੜ ਦੀ ਠੱਗੀ
ਜਾਣਕਾਰੀ ਮੁਤਾਬਕ ਪਾਣੀ ਵਾਲੀ ਟੈਂਕੀ ਦੀ ਲੰਬਾਈ ਸੌ ਫੁੱਟ ਦੇ ਕਰੀਬ ਸੀ । ਇੰਨੀ ਉੱਚਾਈ ਤੋਂ ਡਿੱਗ ਕੇ ਲੜਕੀ ਦੇ ਸਿਰ ਅਤੇ ਸਰੀਰ ਦੀਆਂ ਕਈ ਹੱਡੀਆਂ ਟੁੱਟ ਚੁੱਕੀਆਂ ਸਨ ।ਘਰ ਤੋਂ ਮਹਿਜ਼ ਪੰਜ ਸੌ ਮੀਟਰ ਦੀ ਦੂਰੀ ਤੇ ਲੜਕੀ ਨੇ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਖੁਦਕੁਸ਼ੀ ਕਰ ਲਈ ।