
ਮਾਂ ਦੇ ਮਰ ਜਾਣ ਦੇ ਸਦਮੇ ਕਾਰਨ ਦੋ ਪੁੱਤਰਾਂ ਨੇ ਕੀਤੀ ਖ਼ੁਦਕੁਸ਼ੀ
to
ਭੀਖੀ, 16 ਸਤੰਬਰ (ਪਪ): ਸਥਾਨਕ ਵਾਰਡ ਨੰਬਰ-4 ਵਿਚ ਵਾਪਰੀ ਮੰਦਭਾਗੀ ਘਟਨਾਂ ਨੂੰ ਲੈ ਕੇ ਨਗਰ ਵਿਚ ਉਦਾਸੀ ਦਾ ਮਾਹੌਲ ਹੈ, ਜਿੱਥੇ ਸਵ: ਪ੍ਰਿਤਪਾਲ ਬਾਂਸਲ ਦੇ ਘਰ ਦੋ ਹਫ਼ਤਿਆ ਵਿਚ ਹੀ ਮਾਂ ਦੀ ਮੌਤ ਤੋਂ ਬਾਅਦ 2 ਨੌਜਵਾਨ ਪੁੱਤਰਾਂ ਨੇ ਖ਼ੁਦਕੁਸ਼ੀ ਕਰ ਕੇ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿ ਦਿਤਾ। ਇੰਨ੍ਹਾਂ ਨੌਜਵਾਨ ਪੁੱਤਰਾਂ ਦਾ ਮਾਂ ਪ੍ਰਤੀ ਪਿਆਰ ਕਾਰਨ ਅਪਣੀ ਜ਼ਿੰਦਗੀ ਇੰਝ ਤਿਆਗ਼ ਦਿਤੀ ਕਿ ਜਿੰਦਾਂ ਉਨ੍ਹਾਂ ਦਾ ਸੰਸਾਰ ਮਾਂ ਨਾਲ ਹੀ ਚੱਲ ਰਿਹਾ ਸੀ।
ਮ੍ਰਿਤਕ ਨੌਜਵਾਨਾਂ ਦੇ ਵੱਡੇ ਭਰਾ ਮਹਿੰਦਰਪਾਲ ਬਾਂਸਲ ਜੋ ਬਰਨਾਲਾ ਵਿਖੇ ਇਕ ਨਿਜੀ ਕੰਪਨੀ ਦਾ ਕਰਮਚਾਰੀ ਹੈ, ਨੇ ਦਸਿਆ ਕਿ ਉਨ੍ਹਾਂ ਦੇ ਪਿਤਾ ਪ੍ਰਿਤਪਾਲ ਬਾਂਸਲ ਦੀ 1995 ਵਿਚ ਇਕ ਦੁਰਘਟਨਾ ਵਿਚ ਮੌਤ ਹੋ ਗਈ ਸੀ। ਉਪਰੰਤ ਉਨ੍ਹਾਂ ਦੀ ਮਾਤਾ ਊਸ਼ਾ ਰਾਣੀ ਨੂੰ ਪਿਤਾ ਦੀ ਥਾਂ ਵੇਰਕਾ ਮਿਲਕ ਪਲਾਂਟ ਵਿਚ ਨੌਕਰੀ ਮਿਲੀ ਹੁਣ ਸਾਡਾ ਸੱਭ ਦਾ ਸੰਸਾਰ ਸਿਰਫ਼ ਮਾਂ ਦੇ ਕਦਮਾਂ ਵਿਚ ਹੀ ਸੀ ਅਤੇ ਮਾਤਾ ਨੇ ਵੀ ਅਪਣੀ ਸਿਹਤ ਦੀ ਪ੍ਰਵਾਹ ਨਾ ਕਰਦੇ ਹੋਏ ਸੁਚੱਜੇ ਪਾਲਣ ਪੋਸ਼ਣ ਦੇ ਨਾਲ-ਨਾਲ ਤਿੰਨਾਂ ਨੂੰ ਪੈਰਾ ਉਤੇ ਖੜ੍ਹੇ ਕੀਤਾ। ਪਰ ਇਸ ਦਰਮਿਆਨ ਮਾਤਾ ਜੀ ਕਿਡਨੀ ਰੋਗ ਤੋਂ ਪੀੜਤ ਹੋ ਗਏ ਅਤੇ ਉਨ੍ਹਾਂ ਦੀਆਂ ਕਿਡਨੀਆਂ ਫੇਲ ਹੋ ਗਈਆ।
ਹਫ਼ਤੇ ਵਿਚ 3 ਵਾਰ ਡਾਇਲਸਿੰਸ ਉਤੇ ਲਿਜਾਣਾ ਪੈ ਰਿਹਾ ਸੀ, ਮਾਤਾ ਜੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਛੋਟੇ ਪੁੱਤਰ ਸ਼ੁਸੀਲ ਕੁਮਾਰ ਨੇ ਸਕੇ ਸਬੰਧੀਆ ਦੇ ਵਿਰੋਧ ਦੇ ਬਾਵਜੂਦ ਅਪਣੀ ਕਿਡਨੀ ਦੇਣ ਦਾ ਫ਼ੈਸਲਾ ਕੀਤਾ ਅਤੇ ਇਲਾਜ ਲਈ ਦਿੱਲੀ ਦੇ ਇਕ ਨਿਜੀ ਹਸਪਤਾਲ ਨਾਲ ਤਮਾਮ ਲੋੜੀਦੀਆਂ ਕਾਰਵਾਈਆ ਵੀ ਪੂਰੀਆਂ ਕਰ ਲਈਆ ਪਰ ਸ਼ਾਇਦ ਪ੍ਰਮਾਤਮਾ ਨੂੰ ਇਹ ਮਨਜ਼ੂਰ ਨਹੀਂ ਸੀ, ਇਕ ਸਤੰਬਰ ਨੂੰ ਉਨ੍ਹਾਂ ਦੀ ਮਾਂ ਊਸ਼ਾ ਰਾਣੀ ਦੀ ਮੌਤ ਹੋ ਗਈ । ਛੋਟੇ ਪੁੱਤਰ ਨੂੰ ਡੂੰਘਾ ਸਦਮਾ ਪਹੁੰਚਿਆ ਲਗਾਤਾਰ ਪੰਜ ਦਿਨ ਵਿਰਲਾਪ ਕਰਦਾ ਕਹਿ ਰਿਹਾ ਸੀ ਕਿ ਮੈਨੂੰ ਅਪਣੀ ਸੇਵਾ ਲਈ ਮਾਤਾ ਜੀ ਬੁਲਾ ਰਹੇ ਹਨ, ਉਸ ਨੇ ਚੁੱਪ ਚਪੀਤੇ ਪੰਜ ਸਤੰਬਰ ਨੂੰ ਜ਼ਹਿਰੀਲੀ ਵਸਤੂ ਖਾਕੇ ਜੀਵਨ ਲੀਲਾ ਖ਼ਤਮ ਕਰ ਦਿਤੀ।
ਸ਼ੁਨੀਲ ਦੀ ਮੌਤ ਤੋਂ ਬਾਅਦ ਵਿਚਕਾਰਲੇ ਭਰਾ ਮੁਕੇਸ਼ ਕੁਮਾਰ ਦੀ ਦਿਮਾਗ਼ੀ ਹਾਲਤ ਵਿਗੜ ਗਈ ਅਤੇ ਉਹ ਵੀ ਲਗਾਤਾਰ ਖ਼ੁਦਕੁਸ਼ੀ ਦੇ ਯਤਨ ਕਰਨ ਲੱਗਿਆ ਦਸ ਦਿਨ ਪਰਵਾਰ ਵਾਲਿਆਂ ਦੀ ਪੂਰੀ ਨਿਗਰਾਨੀ ਦੇ ਬਾਵਜੂਦ 15 ਸਤੰਬਰ ਨੂੰ ਦੁਪਿਹਰ ਸਮੇਂ ਉਸ ਨੇ ਵੀ ਜ਼ਹਿਰੀਲੀ ਵਸਤੂ ਖਾਕੇ ਆਤਮ ਹਤਿਆ ਕਰ ਲਈ। ਮ੍ਰਿਤਕ ਕਰਮਵਾਰ 29 ਅਤੇ 32 ਸਾਲ ਦੇ ਸਨ ਅਤੇ ਦੋਵੇਂ ਕੁਆਰੇ ਸਨ ਦੀਆਂ ਮੌਤਾਂ ਤੋਂ ਬਾਅਦ ਨਗਰ ਗਮਗੀਨੀ ਵਿਚ ਹੈ।
Mansa_2_K81N_6_੧_੧੬_S5P_੧9