
ਇਸ ਮੁਹਿੰਮ ਵਿਚ 25 ਤੋਂ ਵੱਧ ਸਟਾਫ ਮੈਂਬਰਾਂ ਅਤੇ ਵਿਦਿਆਰਥੀ ਵਲੰਟੀਅਰਾਂ ਨੇ ਹਿੱਸਾ ਲਿਆ।
ਚੰਡੀਗੜ੍ਹ: ਓਜ਼ੋਨ ਪਰਤ ਦੀ ਸੰਭਾਲ ਲਈ ਅੰਤਰਰਾਸ਼ਟਰੀ ਦਿਵਸ ਮੌਕੇ ਚੰਡੀਗੜ੍ਹ ਦੇ ਸੈਕਟਰ 26 ਵਿਖੇ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਹਰਬਲ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਵਿਚ 25 ਤੋਂ ਵੱਧ ਸਟਾਫ ਮੈਂਬਰਾਂ ਅਤੇ ਵਿਦਿਆਰਥੀ ਵਲੰਟੀਅਰਾਂ ਨੇ ਹਿੱਸਾ ਲਿਆ।
SGGS College
ਹੋਰ ਪੜ੍ਹੋ: ਨਿਊਜ਼ੀਲੈਂਡ ਕ੍ਰਿਕਟ ਟੀਮ ਨੇ ਰੱਦ ਕੀਤਾ ਪਾਕਿਸਤਾਨ ਦੌਰਾ, ਮੈਚ ਸ਼ੁਰੂ ਹੋਣ ਤੋਂ ਪਹਿਲਾਂ ਲਿਆ ਫੈਸਲਾ
ਕੈਂਪਸ ਦੇ ਹਰਬਲ ਗਾਰਡਨ ਵਿਚ ਚਿਕਿਤਸਕ ਪੌਦਿਆਂ ਦੇ ਲਗਭਗ 50 ਬੂਟੇ ਲਗਾਏ ਗਏ। ਪ੍ਰਿੰਸੀਪਲ ਡਾ ਨਵਜੋਤ ਕੌਰ ਨੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਮੌਜੂਦਾ ਕੋਵਿਡ ਕਾਲ ਵਿਚ ਚਿਕਿਤਸਕ ਪੌਦਿਆਂ ਦੀ ਮਹੱਤਤਾ ਬਾਰੇ ਵਿਚਾਰ ਕੀਤਾ|
Herbal trees Planting Campaign run by SGGS College Chandigarh
ਹੋਰ ਪੜ੍ਹੋ: ਲਗਾਤਾਰ ਤੀਜੇ ਦਿਨ ਸੋਨੂੰ ਸੂਦ ਦੇ ਮੁੰਬਈ ਸਥਿਤ ਘਰ ਪਹੁੰਚੇ IT ਵਿਭਾਗ ਦੇ ਅਧਿਕਾਰੀ
ਸਮੂਹ ਸਟਾਫ ਮੈਂਬਰਾਂ ਨੂੰ ਹਰਬਲ ਬਾਗ ਵਿਚ ਉੱਗਣ ਵਾਲੇ ਪੌਦਿਆਂ ਦੇ ਚਿਕਿਤਸਕ ਗੁਣਾਂ ਤੋਂ ਜਾਣੂ ਕਰਵਾਇਆ ਗਿਆ। ਇਹ ਅਭਿਆਨ ਕੈਂਪਸ ਸੁੰਦਰੀਕਰਨ ਕਮੇਟੀ, ਧਰਤ ਸੁਹਾਵੀ ਵਾਤਾਵਰਣ ਸੁਸਾਇਟੀ, ਪ੍ਰੋਫੈਸਰ ਪੂਰਨ ਸਿੰਘ ਸਾਇੰਸ ਸੁਸਾਇਟੀ ਅਤੇ ਗੁਰੂ ਨਾਨਕ ਸੈਕਰਡ ਫੌਰਸਟ ਦੁਆਰਾ ਚਲਾਇਆ ਗਿਆ ਸੀ।